ਜੇਲ੍ਹ ''ਚ ਹੋਈ ਗੈਂਗਵਾਰ ਦੇ ਸਬੰਧ ''ਚ 7 ਲੋਕਾਂ ਖ਼ਿਲਾਫ਼ ਪਰਚਾ ਦਰਜ

Monday, Nov 25, 2024 - 10:00 AM (IST)

ਜੇਲ੍ਹ ''ਚ ਹੋਈ ਗੈਂਗਵਾਰ ਦੇ ਸਬੰਧ ''ਚ 7 ਲੋਕਾਂ ਖ਼ਿਲਾਫ਼ ਪਰਚਾ ਦਰਜ

ਫਿਰੋਜ਼ਪੁਰ (ਮਲਹੋਤਰਾ) : ਕੇਂਦਰੀ ਜੇਲ੍ਹ ਵਿਚ ਹੋਈ ਗੈਂਗਵਾਰ ਦੇ ਸਬੰਧ 'ਚ ਥਾਣਾ ਸਿਟੀ ਪੁਲਸ ਨੇ 7 ਦੋਸ਼ੀਆਂ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਐੱਸ. ਆਈ. ਸਰਵਣ ਸਿੰਘ ਦੇ ਅਨੁਸਾਰ ਹਵਾਲਾਤੀ ਪਰਵਿੰਦਰ ਸਿੰਘ ਉਰਫ਼ ਸੋਢੀ ਵਾਸੀ ਬੁੱਕਣ ਖਾਂ ਵਾਲਾ ਨੇ ਬਿਆਨ ਦਿੱਤੇ ਹਨ ਕਿ ਹਵਾਲਾਤੀਆਂ ਕਰਨੈਲ ਸਿੰਘ ਵਾਸੀ ਤਰਨਤਾਰਨ, ਮਨਦੀਪ ਸਿੰਘ ਪਿੰਡ ਮੱਬੋਕੇ, ਗੁਰਲੀਨ ਸਿੰਘ ਪਿੰਡ ਵੜਿੰਗ ਮੋਹਨਪੁਰਾ, ਹਵਾਲਾਤੀ ਗੁਰਜੀਤ ਸਿੰਘ ਵਾਸੀ ਫਿਰੋਜ਼ਪੁਰ, ਹਵਾਲਾਤੀ ਬਚਿੱਤਰ ਸਿੰਘ ਅਤੇ ਉਨ੍ਹਾਂ ਦੇ ਦੋ ਅਣਪਛਾਤੇ ਸਾਥੀਆਂ ਨੇ ਉਸਦੀ ਬੈਰਕ ਅੰਦਰ ਵੜ ਕੇ ਉਸ ਨਾਲ ਕੁੱਟਮਾਰ ਕੀਤੀ ਤੇ ਜ਼ਖਮੀ ਕਰ ਦਿੱਤਾ।

ਐੱਸ. ਆਈ. ਦੇ ਅਨੁਸਾਰ ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਹਵਾਲਾਤੀ ਪਰਵਿੰਦਰ ਸੋਢੀ ਨੇ ਦੋਸ਼ੀਆਂ ਦਾ ਕੋਈ ਸਾਮਾਨ ਟੋਕਰੀ ਤੋਂ ਬਾਹਰ ਰੱਖ ਦਿੱਤਾ ਸੀ, ਏਸੇ ਗੱਲ ਨੂੰ ਲੈ ਕੇ ਉਨ੍ਹਾਂ ਮਿਲ ਕੇ ਸੋਢੀ 'ਤੇ ਹਮਲਾ ਕਰ ਦਿੱਤਾ।


author

Babita

Content Editor

Related News