''ਸਟੈਚੂ ਆਫ ਯੂਨਿਟੀ'' ਦੀਆਂ ਟਿਕਟਾਂ ''ਚ ਛੇੜਛਾੜ ਨੂੰ ਲੈ ਕੇ ਯਾਤਰਾ ਏਜੰਸੀ ਵਿਰੁੱਧ ਸ਼ਿਕਾਇਤ ਦਰਜ

Saturday, Jul 17, 2021 - 03:23 PM (IST)

''ਸਟੈਚੂ ਆਫ ਯੂਨਿਟੀ'' ਦੀਆਂ ਟਿਕਟਾਂ ''ਚ ਛੇੜਛਾੜ ਨੂੰ ਲੈ ਕੇ ਯਾਤਰਾ ਏਜੰਸੀ ਵਿਰੁੱਧ ਸ਼ਿਕਾਇਤ ਦਰਜ

ਕੇਵਡੀਆ (ਗੁਜਰਾਤ)- ਪੁਲਸ ਨੇ ਗੁਜਰਾਤ ਦੇ ਨਰਮਦਾ ਜ਼ਿਲ੍ਹੇ 'ਚ ਕੇਵਡੀਆ 'ਚ ਸਥਿਤ 'ਸਟੈਚੂ ਆਫ ਯੂਨਿਟੀ) ਦੇਖਣ ਆਏ 43 ਸੈਲਾਨੀਆਂ ਤੋਂ ਵੱਧ ਪੈਸਾ ਵਸੂਲਣ ਲਈ ਉਨ੍ਹਾਂ ਦੀਆਂ ਪ੍ਰਵੇਸ਼ ਟਿਕਟਾਂ ਨਾਲ ਕਥਿਤ ਤੌਰ 'ਤੇ ਛੇੜਛਾੜ ਕਰਨ ਲਈ ਸੂਰਤ ਸਥਿਤ ਯਾਤਰਾ ਏਜੰਸੀ ਵਿਰੁੱਧ ਇਕ ਸ਼ਿਕਾਇਤ ਦਰਜ ਕੀਤੀ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਧੋਖਾਧੜੀ ਸ਼ੁੱਕਰਵਾਰ ਨੂੰ ਸਾਹਮਣੇ ਆਈ, ਜਦੋਂ ਸਰਦਾਰ ਵਲੱਭਭਾਈ ਪਟੇਲ ਨੂੰ ਸਮਰਪਿਤ ਦੁਨੀਆ ਦੀ ਸਭ ਤੋਂ ਵੱਡੀ ਮੂਰਤੀ ਸਟੈਚੂ ਆਫ ਯੂਨਿਟੀ ਦੇ ਪ੍ਰਵੇਸ਼ ਦੁਆਰ 'ਤੇ ਤਾਇਨਾਤ ਕਰਮੀਆਂ ਨੇ ਸੈਲਾਨੀਆਂ ਦੀਆਂ ਟਿਕਟਾਂ ਦੀ ਵਿਸਥਾਰ ਨਾਲ ਜਾਂਚ ਕੀਤੀ।

ਕੇਵਡੀਆ ਪੁਲਸ ਥਾਣੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਯਾਤਰਾ ਏਜੰਸੀ ਨੇ ਹਰੇਕ ਟਿਕਟ 'ਤੇ 50 ਰੁਪਏ ਤੱਕ ਦੀ ਵਧ ਕੀਮਤ ਛਾਪ ਕੇ 19 ਸੈਲਾਨੀਆਂ ਦੀਆਂ ਟਿਕਟਾਂ ਨਾਲ ਛੇੜਛਾੜ ਕੀਤੀ। ਇਸ ਤਰ੍ਹਾਂ 4 ਬੱਚਿਆਂ ਦੀਆਂ ਟਿਕਟਾਂ 'ਤੇ 20 ਰੁਪਏ ਤੱਕ ਦੀ ਕੀਮਤ ਵਧਾਈ ਗਈ। ਸਟੈਚੂ ਆਫ ਯੂਨਿਟੀ ਸੈਰ-ਸਪਾਟਾ ਅਥਾਰਟੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅਜਿਹਾ ਲੱਗਦਾ ਹੈ ਕਿ ਮਾਇ ਵੈਲਿਊ ਟ੍ਰਿਪ ਯਾਤਰਾ ਏਜੰਸੀ ਨੇ ਕਥਿਤ ਤੌਰ 'ਤੇ ਇਹ ਕੀਤਾ। ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਏਜੰਸੀ ਵਿਰੁੱਧ ਸ਼ਿਕਾਇਤ ਦਰਜ ਕਰ ਲਈ ਹੈ, ਜਿਸ ਦੇ ਆਧਾਰ 'ਤੇ ਸ਼ੁੱਕਰਵਾਰ ਰਾਤ ਨੂੰ ਕੇਵਡੀਆ ਪੁਲਸ ਥਾਣੇ 'ਚ ਇਕ ਸ਼ਿਕਾਇਤ ਦਰਜ ਕੀਤੀ ਗਈ।


author

DIsha

Content Editor

Related News