AIMIM ਦੀ ਸ਼ਿਕਾਇਤ 'ਤੇ ਯਤੀ ਨਰਸਿਮ੍ਹਾਨੰਦ ਖ਼ਿਲਾਫ਼ FIR ਦਰਜ, ਪੈਗੰਬਰ ਮੁਹੰਮਦ 'ਤੇ ਕੀਤੀ ਸੀ ਵਿਵਾਦਤ ਟਿੱਪਣੀ

Sunday, Oct 06, 2024 - 12:18 AM (IST)

AIMIM ਦੀ ਸ਼ਿਕਾਇਤ 'ਤੇ ਯਤੀ ਨਰਸਿਮ੍ਹਾਨੰਦ ਖ਼ਿਲਾਫ਼ FIR ਦਰਜ, ਪੈਗੰਬਰ ਮੁਹੰਮਦ 'ਤੇ ਕੀਤੀ ਸੀ ਵਿਵਾਦਤ ਟਿੱਪਣੀ

ਹੈਦਰਾਬਾਦ : ਹੈਦਰਾਬਾਦ ਪੁਲਸ ਨੇ ਸ਼ਨੀਵਾਰ ਨੂੰ ਉੱਤਰ ਪ੍ਰਦੇਸ਼ ਦੇ ਇਕ ਮੰਦਰ ਦੇ ਮੁੱਖ ਪੁਜਾਰੀ ਯਤੀ ਨਰਸਿਮ੍ਹਾਨੰਦ ਖਿਲਾਫ ਐੱਫ. ਆਈ. ਆਰ. ਦਰਜ ਕੀਤੀ। ਇਹ ਐੱਫ. ਆਈ. ਆਰ. ਅਸਦੁਦੀਨ ਓਵੈਸੀ ਦੀ ਪਾਰਟੀ ਏਆਈਐੱਮਆਈਐੱਮ ਵੱਲੋਂ ਪੈਗੰਬਰ ਮੁਹੰਮਦ ਬਾਰੇ ਕਥਿਤ ਅਪਮਾਨਜਨਕ ਟਿੱਪਣੀ ਨੂੰ ਲੈ ਕੇ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਦਰਜ ਕੀਤੀ ਗਈ ਹੈ। ਇਹ ਐੱਫ. ਆਈ. ਆਰ. ਸਿਟੀ ਪੁਲਸ ਦੇ ਸਾਈਬਰ ਕ੍ਰਾਈਮ ਥਾਣੇ ਨੇ ਆਈਟੀ ਐਕਟ ਅਤੇ ਬੀਐੱਨਐੱਸ ਦੀਆਂ ਸਬੰਧਤ ਧਾਰਾਵਾਂ ਤਹਿਤ ਦਰਜ ਕੀਤੀ ਹੈ।

ਓਵੈਸੀ ਨੇ ਸ਼ਿਕਾਇਤ ਅਤੇ ਐੱਫ. ਆਈ. ਆਰ. ਦੀ ਕਾਪੀ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਪੋਸਟ ਕੀਤੀ ਹੈ। ਇਸ ਤੋਂ ਪਹਿਲਾਂ ਦਿਨ 'ਚ ਓਵੈਸੀ ਨੇ ਆਪਣੀ ਪਾਰਟੀ ਦੇ ਨੇਤਾਵਾਂ ਨਾਲ ਇੱਥੇ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਯੇਤੀ ਨਰਸਿਮ੍ਹਾਨੰਦ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਸੀ।

ਇਹ ਵੀ ਪੜ੍ਹੋ : ਹੋਟਲ 'ਚ ਗੈਸ ਪਾਈਪਲਾਈਨ ਦੀ ਜਾਂਚ ਦੌਰਾਨ ਹੋਇਆ ਧਮਾਕਾ; ਲੜਕੀ ਦੀ ਮੌਤ, 7 ਲੋਕ ਝੁਲਸੇ

ਇੱਥੋਂ ਦੇ ਪੁਰਾਣੇ ਸ਼ਹਿਰ ਖੇਤਰ ਵਿਚ ਹਿੰਦੂਤਵੀ ਆਗੂ ਖ਼ਿਲਾਫ਼ ਪ੍ਰਦਰਸ਼ਨ ਦੌਰਾਨ ਓਵੈਸੀ ਨੇ ਪੁਲਸ ਕਮਿਸ਼ਨਰ ਸੀਵੀ ਆਨੰਦ ਨਾਲ ਮੁਲਾਕਾਤ ਕੀਤੀ ਅਤੇ ਬਾਅਦ ਵਿਚ ਪੱਤਰਕਾਰਾਂ ਨੂੰ ਦੱਸਿਆ ਕਿ ਏਆਈਐਮਆਈਐਮ ਦੀ ਸ਼ਿਕਾਇਤ ਕਾਰਵਾਈ ਲਈ ਸਾਈਬਰ ਸੈੱਲ ਨੂੰ ਭੇਜ ਦਿੱਤੀ ਗਈ ਹੈ। ਸਿਟੀ ਪੁਲਸ ਮੁਖੀ ਨੇ ਉਨ੍ਹਾਂ ਨੂੰ ਇਹ ਵੀ ਕਿਹਾ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਇਤਰਾਜ਼ਯੋਗ ਟਿੱਪਣੀਆਂ ਨੂੰ ਹਟਾਉਣ ਸਬੰਧੀ ਵਿਧੀ ਅਨੁਸਾਰ ਸੂਚਿਤ ਕੀਤਾ ਜਾਵੇਗਾ।

ਓਵੈਸੀ ਨੇ ਕਿਹਾ ਕਿ ਯਤੀ ਨਰਸਿਮ੍ਹਾਨੰਦ ਨੂੰ ਪਹਿਲਾਂ ਵੀ ਨਫਰਤ ਭਰੇ ਭਾਸ਼ਣ ਦੇ ਮਾਮਲੇ 'ਚ ਜੇਲ ਭੇਜਿਆ ਗਿਆ ਸੀ ਅਤੇ ਉਸ ਦੀ ਜ਼ਮਾਨਤ ਦੀ ਇਕ ਸ਼ਰਤ ਇਹ ਸੀ ਕਿ ਉਹ ਇਸ ਤਰ੍ਹਾਂ ਦੀਆਂ ਟਿੱਪਣੀਆਂ ਨਾ ਕਰੇ। ਇਸ ਲਈ ਏਆਈਐੱਮਆਈਐੱਮ ਨੇ ਯੇਤੀ ਨਰਸਿਮ੍ਹਾਨੰਦ ਦੀ ਜ਼ਮਾਨਤ ਰੱਦ ਕਰਨ ਦੀ ਮੰਗ ਕੀਤੀ ਹੈ। ਏਆਈਐੱਮਆਈਐੱਮ ਨੇ ਆਪਣੀ ਪੁਲਸ ਸ਼ਿਕਾਇਤ ਵਿਚ ਯੇਤੀ ਨਰਸਿਮ੍ਹਾਨੰਦ ਦੁਆਰਾ ਕਥਿਤ ਤੌਰ 'ਤੇ ਕੀਤੀਆਂ ਕੁਝ ਟਿੱਪਣੀਆਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਅਜਿਹੀਆਂ ਟਿੱਪਣੀਆਂ ਪਹਿਲੀ ਨਜ਼ਰੇ ਨਫ਼ਰਤ ਭਰੇ ਭਾਸ਼ਣ ਦੇ ਬਰਾਬਰ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Sandeep Kumar

Content Editor

Related News