ਪ੍ਰਸ਼ਾਂਤ ਕਿਸ਼ੋਰ ਖਿਲਾਫ ਪਟਨਾ ''ਚ FIR ਦਰਜ

Thursday, Feb 27, 2020 - 11:34 AM (IST)

ਪ੍ਰਸ਼ਾਂਤ ਕਿਸ਼ੋਰ ਖਿਲਾਫ ਪਟਨਾ ''ਚ FIR ਦਰਜ

ਪਟਨਾ—ਜੇ.ਡੀ.ਯੂ ਦੇ ਸਾਬਕਾ ਰਾਸ਼ਟਰੀ ਉਪ ਪ੍ਰਧਾਨ ਅਤੇ ਰਾਜਨੀਤਿਕ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਇਕ ਵਾਰ ਫਿਰ ਵਿਵਾਦਾਂ 'ਚ ਫਸਦੇ ਨਜ਼ਰ ਆ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਜੇ.ਡੀ.ਯੂ 'ਚ ਬਰਖਾਸਤ ਪ੍ਰਸ਼ਾਂਤ ਕਿਸ਼ੋਰ ਵਿਰੁੱਧ ਪਟਨਾ 'ਚ ਐੱਫ.ਆਈ.ਆਰ ਦਰਜ ਕਰਵਾਈ ਗਈ ਹੈ। ਪੂਰਬੀ ਚੰਪਾਰਣ ਜ਼ਿਲੇ ਦੇ ਰਹਿਣ ਵਾਲੇ ਇਕ ਇੰਜੀਨੀਅਰ ਨੇ ਪ੍ਰਸ਼ਾਤ ਕਿਸ਼ੋਰ 'ਤੇ ਉਨ੍ਹਾਂ ਦੇ ਕੈਂਪੇਨ 'ਬਿਹਾਰ ਕੀ ਬਾਤ' ਦੀ ਚੋਰੀ ਦਾ ਦੋਸ਼ ਲਾਇਆ ਹੈ। ਇਸ ਸਬੰਧ 'ਚ ਪੁਲਸ ਨੇ ਧਾਰਾ 420 ਤਹਿਤ ਇਕ ਮੁਕੱਦਮਾ ਦਰਜ ਕੀਤਾ ਗਿਆ ਹੈ। ਪਟਨਾ ਪੁਲਸ ਨੂੰ ਦਿੱਤੀ ਗਈ ਐੱਫ.ਆਈ.ਆਰ 'ਚ ਪ੍ਰਸ਼ਾਂਤ ਕਿਸ਼ੋਰ ਤੋਂ ਇਲਾਵਾ ਇਕ ਹੋਰ ਨੌਜਵਾਨ ਦਾ ਨਾਂ ਵੀ ਸ਼ਾਮਲ ਹੈ, ਜਿਸ 'ਤੇ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿ ਉਸ ਨੇ ਇਹ ਕੰਟੇਂਟ ਪ੍ਰਸ਼ਾਂਤ ਕਿਸ਼ੋਰ ਦੇ ਹਵਾਲੇ ਕੀਤਾ ਫਿਲਹਾਲ ਪਟਨਾ ਪੁਲਸ ਮਾਮਲੇ ਦੀ ਜਾਂਚ 'ਚ ਜੁੱਟੀ ਹੈ।

PunjabKesari

ਦੱਸਣਯੋਗ ਹੈ ਕਿ ਪਿਛਲੇ ਦਿਨਾਂ 'ਚ ਪ੍ਰਸ਼ਾਂਤ ਕਿਸ਼ੋਰ ਨੇ ਪੂਰੇ ਬਿਹਾਰ 'ਚ ਇਕ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਪ੍ਰਸ਼ਾਂਤ ਨੇ ਕਿਹਾ ਸੀ ਕਿ 20 ਫਰਵਰੀ ਤੋਂ ਮੈਂ ਇਕ ਨਵਾਂ ਪ੍ਰੋਗਰਾਮ 'ਬਾਤ ਬਿਹਾਰ ਕੀ' ਸ਼ੁਰੂ ਕਰਨ ਜਾ ਰਿਹਾ ਹਾਂ। ਮੈਂ ਕਿਸੇ ਗਠਜੋੜ ਜਾਂ ਕਿਸੇ ਰਾਜਨੀਤਿਕ ਪਾਰਟੀ ਨਾਲ ਨਹੀਂ ਜੁੜਨ ਜਾ ਰਿਹਾ ਹਾਂ, ਮੈਂ ਸਿਰਫ ਲੋਕਾਂ ਨੂੰ ਜੋੜਨਾ ਚਾਹੁੰਦਾ ਹਾਂ, ਜੋ ਬਿਹਾਰ ਨੂੰ ਪ੍ਰਮੁੱਖ ਸੂਬਿਆਂ ਦੀ ਦੌੜ 'ਚ ਸ਼ਾਮਲ ਕਰਨਾ ਚਾਹੁੰਦਾ ਹਾਂ।


author

Iqbalkaur

Content Editor

Related News