ਕੋਰੋਨਾ ਨਿਯਮਾਂ ਦੇ ਉਲੰਘਣ ’ਤੇ ਜੈਪੁਰ ’ਚ ਹੁਣ ਤੱਕ 5 ਕਰੋੜ ਤੋਂ ਵੱਧ ਦਾ ਜੁਰਮਾਨਾ ਵਸੂਲਿਆ ਗਿਆ

Monday, Aug 16, 2021 - 01:58 PM (IST)

ਜੈਪੁਰ- ਰਾਜਸਥਾਨ ਦੀ ਰਾਜਧਾਨੀ ਜੈਪੁਰ ’ਚ ਗਲੋਬਲ ਮਹਾਮਾਰੀ ਕੋਰੋਨਾ ਨਿਯਮਾਂ ਦਾ ਉਲੰਘਣ ਕਰਨ ’ਤੇ ਹੁਣ ਤੱਕ 5 ਕਰੋੜ 76 ਲੱਖ 83 ਹਜ਼ਾਰ ਰੁਪਏ ਤੋਂ ਵੱਧ ਦਾ ਜੁਰਮਾਨਾ ਵਸੂਲਿਆ ਗਿਆ ਹੈ। ਪੁਲਸ ਕਮਿਸ਼ਨਰੇਟ ਜੈਪੁਰ ਅਨੁਸਾਰ ਰਾਜਸਥਾਨ ਮਹਾਮਾਰੀ ਆਰਡੀਨੈਂਸ 2020 ਦੇ ਅਧੀਨ ਜੈਪੁਰ ਸ਼ਹਿਰ ’ਚ 15 ਅਗਸਤ ਤੱਕ ਇਸ ਦਾ ਉਲੰਘਣ ਕਰਨ ਵਾਲੇ 4 ਲੱਖ 32 ਹਜ਼ਾਰ 600 ਲੋਕਾਂ ਵਿਰੁੱਧ ਕਾਰਵਾਈ ਕਰ ਕੇ 5 ਕਰੋੜ 76 ਲੱਖ 83 ਹਜ਼ਾਰ 928 ਰੁਪਏ ਦਾ ਜੁਰਮਾਨਾ ਵਸੂਲ ਕੀਤਾ ਗਿਆ। 

ਇਹ ਵੀ ਪੜ੍ਹੋ : ਹਿਮਾਚਲ ਦੇ ਕਿੰਨੌਰ ’ਚ ਜ਼ਮੀਨ ਖਿੱਸਕਣ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 25 ਹੋਈ

ਕੋਰੋਨਾ ਦੇ ਅਧੀਨ ਹੁਣ ਤੱਕ ਕੀਤੀ ਗਈ ਕਾਰਵਾਈ ’ਚ ਮਾਸਕ ਨਹੀਂ ਪਹਿਨਣ ’ਤੇ 53 ਹਜ਼ਾਰ 309 ਲੋਕਾਂ ’ਚੋਂ ਇਕ 72 ਲੱਖ 91 ਹਜ਼ਾਰ 600 ਰੁਪਏ ਦਾ ਜੁਰਮਾਨਾ ਵਸੂਲਿਆ ਗਿਆ। ਇਸੇ ਤਰ੍ਹਾਂ 2 ਹਜ਼ਾਰ 927 ਦੁਕਾਨਦਾਰਾਂ ਦੇ ਮਾਸਕ ਨਹੀਂ ਪਹਿਨਣ ’ਤੇ 14 ਲੱਖ 64 ਹਜ਼ਾਰ ਰੁਪਏ, ਜਨਤਕ ਥਾਂਵਾਂ ’ਤੇ ਥੁੱਕਣ ਵਾਲੇ 17 ਹਜ਼ਾਰ 657 ਲੋਕਾਂ ਤੋਂ 29 ਲੱਖ 73 ਹਜ਼ਾਰ 400 ਰੁਪਏ, ਜਨਤਕ ਥਾਂਵਾਂ ’ਤੇ ਸ਼ਰਾਬ ਪੀਣ ਵਾਲੇ 182 ਲੋਕਾਂ ਤੋਂ 91 ਹਜ਼ਾਰ ਰੁਪਏ, ਪਾਨ, ਤੰਬਾਕੂ ਵੇਚਣ ਵਾਲੇ 32 ਲੋਕਾਂ ਤੋਂ 24 ਹਜ਼ਾਰ 600 ਰੁਪਏ ਅਤੇ ਆਪਸ ’ਚ 2 ਗਜ ਦੀ ਦੂਰੀ ਬਣਾ ਕੇ ਨਹੀਂ ਰੱਖਣ ਵਾਲੇ ਤਿੰਨ ਲੱਖ 58 ਹਜ਼ਾਰ 493 ਲੋਕਾਂ ਤੋਂ 3 ਕਰੋੜ 58 ਲੱਖ 39 ਹਜ਼ਾਰ 728 ਰੁਪਏ ਦਾ ਜੁਰਮਾਨਾ ਵਸੂਲ ਕੀਤਾ ਗਿਆ।

ਇਹ ਵੀ ਪੜ੍ਹੋ : ਹਿਮਾਚਲ ਹਾਦਸਾ: ਮਰਨ ਵਾਲਿਆਂ ਦੀ ਗਿਣਤੀ ਵਧੀ, 9 ਲੋਕ ਅਜੇ ਵੀ ਲਾਪਤਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


DIsha

Content Editor

Related News