ਸੰਸਦ ਦਾ ਬਜਟ ਸੈਸ਼ਨ : ਲੋਕ ਸਭਾ 'ਚ ਪਾਸ ਹੋਇਆ ਵਿੱਤ ਬਿੱਲ 2022

03/25/2022 7:03:30 PM

ਨੈਸ਼ਨਲ ਡੈਸਕ-ਲੋਕ ਸਭਾ ਨੇ ਸ਼ੁੱਕਰਵਾਰ ਨੂੰ 'ਵਿੱਤ ਬਿੱਲ 2022' ਨੂੰ ਮਨਜ਼ੂਰੀ ਪ੍ਰਦਾਨ ਕਰ ਦਿੱਤੀ ਹੈ ਜਿਸ ਨਾਲ ਵਿੱਤ ਸਾਲ 2022-23 ਲਈ ਬਜਟ ਪ੍ਰਕਿਰਿਆ ਪੂਰੀ ਹੋ ਗਈ। ਹੇਠਲੇ ਸਦਨ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ 39 ਸਰਕਾਰੀ ਸੋਧਾਂ ਨੂੰ ਸਵੀਕਾਰ ਕਰਕੇ ਅਤੇ ਵਿਰੋਧੀ ਦਲਾਂ ਦੇ ਮੈਂਬਰਾਂ ਦੀਆਂ ਸੋਧਾਂ ਨੂੰ ਅਸਵੀਕਾਰ ਕਰਕੇ ਵਿੱਤ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ। ਵਿੱਤ ਮੰਤਰੀ ਸੀਤਾਰਮਨ ਨੇ ਕ੍ਰਿਪਟੋ 'ਤੇ ਸਰਕਾਰ ਦਾ ਰੁਖ਼ ਸਾਫ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਚਰਚਾ ਤੋਂ ਬਾਅਦ ਇਸ 'ਤੇ ਕੋਈ ਫੈਸਲਾ ਲਿਆ ਜਾਵੇਗਾ।

ਲੋਕ ਸਭਾ 'ਚ ਵਿੱਤ ਬਿੱਲ 'ਤੇ ਚਰਚਾ ਦਾ ਜਵਾਬ ਦਿੰਦਿਆਂ ਸੀਤਾਰਮਨ ਨੇ ਕਿਹਾ ਕਿ ਮੋਦੀ ਸਰਕਾਰ ਆਮ ਲੋਕਾਂ 'ਤੇ ਟੈਕਸ ਦਾ ਘੱਟ ਬੋਝ ਪਾਉਣ ਦੀ ਨੀਤੀ 'ਤੇ ਕੰਮ ਕਰਦੀ ਹੈ ਅਤੇ ਇਸ ਦਾ ਸਬੂਤ ਹੈ ਕਿ ਕੋਰੋਨਾ ਮਹਾਮਾਰੀ ਕਾਰਨ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਅਤੇ ਵਿਵਸਥਾ ਨੂੰ ਪਟੜੀ 'ਤੇ ਲਿਆਉਣ ਦੀਆਂ ਕੋਸ਼ਿਸ਼ਾਂ ਦੌਰਾਨ ਕੋਈ ਨਵਾਂ ਟੈਕਸ ਨਹੀਂ ਲਾਇਆ ਗਿਆ ਜਦਕਿ ਜਰਮਨੀ, ਬ੍ਰਿਟੇਨ ਅਤੇ ਕੈਨੇਡਾ ਸਮੇਤ 32 ਦੇਸ਼ਾਂ 'ਚ ਟੈਕਸ ਲਾਏ ਗਏ ਸਨ।

ਲੋਕ ਸਭਾ 'ਚ ਵਿੱਤ ਬਿੱਲ 'ਤੇ ਚਰਚਾ ਦੌਰਾਨ ਮਹਾਰਾਸ਼ਟਰ ਤੋਂ ਐੱਨ.ਪੀ.ਸੀ. ਸੰਸਦ ਮੈਂਬਰ ਸੁਪ੍ਰੀਆ ਸੁਲੇ ਨੇ ਕਿਹਾ ਕਿ ਕ੍ਰਿਪਟੋ ਬਾਰੇ ਤੁਹਾਡੀ ਸਰਕਾਰ ਕਹਿੰਦੀ ਹੈ ਕਿ ਕ੍ਰਿਪਟੋ ਦੇਸ਼ ਲਈ ਚੰਗਾ ਨਹੀਂ ਹੈ ਪਰ ਜੇ ਚੰਗਾ ਨਹੀਂ ਹੈ ਤਾਂ ਬੈਨ ਕਿਉਂ ਨਹੀਂ ਕਰਦੇ। ਜੋ ਚੀਜ਼ ਗਲਤ ਹੈ ਉਸ ਨੂੰ ਬੈਨ ਕਰੋ ਨਾ, ਫ਼ਿਰ ਇਸ 'ਤੇ ਕਿਸ ਹਿਸਾਬ ਨਾਲ ਟੈਕਸ 30 ਫੀਸਦੀ ਕੀਤਾ ਗਿਆ।

ਇਹ ਵੀ ਪੜ੍ਹੋ : ਆਫ ਦਿ ਰਿਕਾਰਡ: ਪ੍ਰਿਯੰਕਾ ਗਾਂਧੀ ਰਾਜ ਸਭਾ ’ਚ!


Harnek Seechewal

Content Editor

Related News