ਹਵਾਈ ਫ਼ੌਜ ਦਾ ਲੜਾਕੂ ਜਹਾਜ਼ ਹੋਇਆ ਕ੍ਰੈਸ਼, ਦੂਰ-ਦੂਰ ਤੱਕ ਖਿੱਲਰੇ ਜਹਾਜ਼ ਦੇ ਟੁਕੜੇ

Wednesday, Apr 02, 2025 - 11:36 PM (IST)

ਹਵਾਈ ਫ਼ੌਜ ਦਾ ਲੜਾਕੂ ਜਹਾਜ਼ ਹੋਇਆ ਕ੍ਰੈਸ਼, ਦੂਰ-ਦੂਰ ਤੱਕ ਖਿੱਲਰੇ ਜਹਾਜ਼ ਦੇ ਟੁਕੜੇ

ਨੈਸ਼ਨਲ ਡੈਸਕ : ਗੁਜਰਾਤ ਦੇ ਜਾਮਨਗਰ ਵਿੱਚ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਇੱਕ ਲੜਾਕੂ ਜਹਾਜ਼ ਕ੍ਰੈਸ਼ ਹੋ ਗਿਆ। ਰੱਖਿਆ ਸੂਤਰਾਂ ਮੁਤਾਬਕ ਇਹ ਘਟਨਾ ਸੁਵਾਰਦਾ ਪਿੰਡ ਦੇ ਬਾਹਰਵਾਰ ਵਾਪਰੀ, ਜਿੱਥੇ ਜੈਗੁਆਰ ਲੜਾਕੂ ਜਹਾਜ਼ ਕ੍ਰੈਸ਼ ਹੋ ਗਿਆ ਅਤੇ ਇਸ ਦੇ ਕਈ ਟੁਕੜੇ ਹੋ ਗਏ। ਜਹਾਜ਼ ਦੇ ਟੁਕੜੇ ਦੂਰ ਤੱਕ ਖਿੱਲਰ ਗਏ। ਹਾਦਸੇ ਤੋਂ ਬਾਅਦ ਇਲਾਕੇ 'ਚ ਧੂੰਏਂ ਦਾ ਗੁਬਾਰ ਛਾ ਗਿਆ। 

ਘਟਨਾ ਤੋਂ ਬਾਅਦ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ 'ਚ ਪਾਇਲਟ ਜ਼ਖਮੀ ਹਾਲਤ 'ਚ ਜ਼ਮੀਨ 'ਤੇ ਪਿਆ ਹੈ ਅਤੇ ਉਸ ਦੇ ਆਲੇ-ਦੁਆਲੇ ਲੋਕਾਂ ਦੀ ਭੀੜ ਜਮ੍ਹਾਂ ਹੈ। ਨਾਲ ਹੀ ਜਹਾਜ਼ ਦੇ ਟੁਕੜੇ ਇਧਰ-ਉਧਰ ਖਿੱਲਰੇ ਹੋਏ ਹਨ ਅਤੇ ਅੱਗ ਲੱਗੀ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਪ੍ਰਸ਼ਾਸਨ ਮੌਕੇ 'ਤੇ ਪਹੁੰਚ ਗਿਆ ਅਤੇ ਸਥਿਤੀ ਨੂੰ ਸੰਭਾਲਿਆ। ਪਾਇਲਟ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ। ਹਵਾਈ ਫੌਜ ਦੇ ਉੱਚ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਅਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣਾ ਸ਼ੁਰੂ ਕਰ ਦਿੱਤਾ।

ਦੱਸਣਯੋਗ ਹੈ ਕਿ ਪਿਛਲੇ ਮਹੀਨੇ ਵੀ ਇੱਕ ਹੋਰ ਜੈਗੁਆਰ ਲੜਾਕੂ ਜਹਾਜ਼ ਹਰਿਆਣਾ ਦੇ ਪੰਚਕੂਲਾ ਨੇੜੇ ਸਿਸਟਮ ਵਿੱਚ ਖਰਾਬੀ ਕਾਰਨ ਕ੍ਰੈਸ਼ ਹੋ ਗਿਆ ਸੀ। ਪਾਇਲਟ ਨੇ ਜਹਾਜ਼ ਨੂੰ ਆਬਾਦੀ ਵਾਲੇ ਖੇਤਰਾਂ ਤੋਂ ਸੁਰੱਖਿਅਤ ਢੰਗ ਨਾਲ ਦੂਰ ਲਿਜਾਇਆ। ਜਹਾਜ਼ ਨੇ ਅੰਬਾਲਾ ਏਅਰਬੇਸ ਤੋਂ ਸਿਖਲਾਈ ਲਈ ਉਡਾਣ ਭਰੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News