5ਵੀਂ ਪੀੜ੍ਹੀ ਦੇ 'ਸਟੇਲਥ' ਲੜਾਕੂ ਜਹਾਜ਼ ’ਤੇ ਭਾਰਤ ’ਚ ਕੰਮ ਸ਼ੁਰੂ
Friday, Jun 20, 2025 - 12:45 PM (IST)

ਨਵੀਂ ਦਿੱਲੀ- ਭਾਰਤ ਨੇ ਆਪਣੀ ਹਵਾਈ ਸ਼ਕਤੀ ਵਧਾਉਣ ਲਈ 5ਵੀਂ ਪੀੜ੍ਹੀ ਦਾ ‘ਸਟੇਲਥ’ ਲੜਾਕੂ ਜਹਾਜ਼ ਵਿਕਸਿਤ ਕਰਨ ਦੇ ਵੱਡੇ ਪ੍ਰਾਜੈਕਟ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਰੱਖਿਆ ਮੰਤਰਾਲਾ ਅਧੀਨ ਕੰਮ ਕਰ ਰਹੀ ਇਕਾਈ ‘ਏਅਰੋਨਾਟੀਕਲ ਡਿਵੈਲਪਮੈਂਟ ਏਜੰਸੀ’ (ਏ. ਡੀ. ਏ.) ਨੇ ਜਹਾਜ਼ ਦੇ ਪ੍ਰੋਟੋਟਾਈਪ ਵਿਕਸਿਤ ਕਰਨ ਲਈ ਦਿਲਚਸਪੀ ਪੱਤਰਾਂ (ਈ. ਓ.) ਦਾ ਸੱਦਾ ਦਿੱਤਾ ਹੈ। ਇਸ ਪ੍ਰਾਜੈਕਟ ਅਧੀਨ ਸਰਕਾਰ ਉੱਨਤ ਦਰਮਿਆਨੇ ਲੜਾਕੂ ਜਹਾਜ਼ (ਏ. ਐੱਮ. ਸੀ. ਏ.) ਦੇ 5 ਪ੍ਰੋਟੋਟਾਈਪ ਤਿਆਰ ਕਰਨ ਦੀ ਯੋਜਨਾ ਬਣਾ ਰਹੀ ਹੈ।
ਇਹ ਵੀ ਪੜ੍ਹੋ : ਆ ਗਿਆ ਮਾਨਸੂਨ! ਜਾਰੀ ਹੋ ਗਿਆ IMD ਦਾ Alert, ਇਨ੍ਹਾਂ ਜ਼ਿਲ੍ਹਿਆਂ 'ਚ ਪਏਗਾ ਭਾਰੀ ਮੀਂਹ
ਭਾਰਤ ਆਪਣੀ ਹਵਾਈ ਸ਼ਕਤੀ ਦੀ ਸਮਰੱਥਾ ਵਧਾਉਣ ਲਈ ਉੱਨਤ ‘ਸਟੇਲਥ’ ਵਿਸ਼ੇਸ਼ਤਾਵਾਂ ਵਾਲਾ ਦਰਮਿਆਨੇ ਭਾਰ ਵਾਲਾ ਲੜਾਕੂ ਜੈੱਟ ਵਿਕਸਿਤ ਕਰਨ ਦੇ ਵੱਡੇ ਏ. ਐੱਮ. ਸੀ. ਏ. ਪ੍ਰਾਜੈਕਟ ’ਤੇ ਕੰਮ ਕਰ ਰਿਹਾ ਹੈ। ਹਲਕੇ ਲੜਾਕੂ ਜਹਾਜ਼ ਤੇਜਸ ਨਾਲ ਏਐੱਮਸੀਏ ਨੂੰ ਭਾਰਤੀ ਹਵਾਈ ਫ਼ੌਜ ਦਾ ਮੁੱਖ ਆਧਾਰ ਬਣਾਉਣ ਦੀ ਯੋਜਨਾ ਹੈ। ਏਡੀਏ ਨੇ ਕਿਹਾ ਕਿ ਈਓਆਈ ਦਾ ਮਕਸਦ ਤਕਨੀਕੀ ਰੂਪ ਨਾਲ ਏਐੱਮਸੀਏ ਪ੍ਰੋਟੋਟਾਈਪ ਬਣਾਉਣ 'ਚ ਸਮਰੱਥ ਭਾਰਤੀ ਕੰਪਨੀਆਂ (ਜਿਨ੍ਹਾਂ ਦੀ ਮਲਕੀਅਤ ਅਤੇ ਕੰਟਰੋਲ ਭਾਰਤੀ ਨਾਗਰਿਕਾਂ ਕੋਲ ਹੈ) ਨੂੰ ਸੁਚੀਬੱਧ ਕਰਨਾ ਹੈ। ਅਧਿਕਾਰਤ ਨੋਟ 'ਚ ਕਿਹਾ ਗਿਆ ਹੈ ਕਿ ਬਿਨੈਕਾਰ ਏਕਲ ਕੰਪਨੀ, ਸੰਯੁਕਤ ਉੱਦਮ ਜਾਂ ਕੰਪਨੀਆਂ ਦਾ ਸੰਘ ਹੋ ਸਕਦਾ ਹੈ। ਏਡੀਏ ਨੇ ਕਿਹਾ ਕਿ ਏਐੱਮਸੀਏ ਦੇ ਵਿਕਾਸ ਪ੍ਰੋਟੋਟਾਈਪਿੰਗ, ਉਡਾਣ ਪ੍ਰੀਖਣ ਅਤੇ ਪ੍ਰਮਾਣੀਕਰਣ ਲਈ ਇਕਰਾਰਨਾਮੇ ਦੀ ਮਿਆਦ ਇਕਰਾਰਨਾਮੇ ਦੀ ਪ੍ਰਭਾਵੀ ਤਾਰੀਖ਼ ਤੋਂ 8 ਸਾਲ ਤੋਂ ਵੱਧ ਨਹੀਂ ਹੋਵੇਗੀ।
ਇਹ ਵੀ ਪੜ੍ਹੋ : ਗਰਮੀਆਂ ਦੀਆਂ ਛੁੱਟੀਆਂ ਵਿਚਾਲੇ ਸਰਕਾਰ ਨੇ ਜਾਰੀ ਕੀਤਾ ਹੁਕਮ, ਇਸ ਦਿਨ ਖੁੱਲ੍ਹਣਗੇ ਸਾਰੇ ਸਕੂਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8