ਭਾਰਤ ’ਚ ਬੰਗਲਾਦੇਸ਼ ਤੇ ਫਰਾਂਸ ਵਰਗੇ ਹਾਲਾਤ ਪੈਦਾ ਕਰਨ ਦੀਆਂ ਹੋ ਰਹੀਆਂ ਕੋਸ਼ਿਸ਼ਾਂ : ਭਾਗਵਤ
Wednesday, Oct 21, 2026 - 04:38 PM (IST)
ਨਵੀਂ ਦਿੱਲੀ (ਏਜੰਸੀ)- ਰਾਸ਼ਟਰੀ ਸਵੈਮਸੇਵਕ ਸੰਘ (ਆਰ. ਐੱਸ. ਐੱਸ.) ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ਭਾਰਤ ’ਚ ਬੰਗਲਾਦੇਸ਼ ਤੇ ਫਰਾਂਸ ਵਰਗੇ ਹਾਲਾਤ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਮੰਗਲਵਾਰ ਨਾਗਪੁਰ ’ਚ ਆਰ.ਐੱਸ.ਐੱਸ. ਦੇ ਹੈੱਡਕੁਆਰਟਰ ਵਿਖੇ ਆਯੋਜਿਤ ਵਿਜੇਦਸ਼ਮੀ (ਦੁਸਹਿਰਾ) ਸਮਾਰੋਹ ’ਚ ਬੋਲਦਿਆਂ ਉਨ੍ਹਾਂ ਕਿਹਾ ਕਿ ਦੁਨੀਆ ’ਚ ਅਜਿਹੀਆਂ ਤਾਕਤਾਂ ਹਨ ਜੋ ਭਾਰਤ ਨੂੰ ਦਬਾਉਣਾ ਚਾਹੁੰਦੀਆਂ ਹਨ। ਉਨ੍ਹਾਂ ਦਾ ਮੰਤਵ ਸਰਕਾਰ ਬਦਲ ਕੇ ਸਥਿਤੀ ਨੂੰ ਸੁਧਾਰਨਾ ਨਹੀਂ ਸਗੋਂ ਆਪਣੀਆਂ ਕਠਪੁਤਲੀਆਂ ਨੂੰ ਸਥਾਪਤ ਕਰਨਾ ਹੈ। ਕੁਝ ਲੋਕ ਭਾਰਤ ਤੇ ਹਿੰਦੂ ਸਮਾਜ ਨੂੰ ਵੰਡਣਾ ਚਾਹੁੰਦੇ ਹਨ ਤੇ ਉਨ੍ਹਾਂ ਨੂੰ ਅਜਿਹੇ ਨੇਤਾਵਾਂ ਦਾ ਸਮਰਥਨ ਵੀ ਮਿਲਦਾ ਹੈ।
ਸੰਘ ਹਰ ਸਾਲ ਦੁਸਹਿਰੇ ’ਤੇ ਆਪਣਾ ਸਥਾਪਨਾ ਦਿਵਸ ਮਨਾਉਂਦਾ ਹੈ। ਇਸ ਦੀ ਸਥਾਪਨਾ ਦੁਸਹਿਰੇ ਵਾਲੇ ਦਿਨ 1925 ’ਚ ਹੋਈ ਸੀ। ਭਾਗਵਤ ਨੇ ਇਸ ਸਮਾਗਮ ’ਚ ਸ਼ਸਤਰਾਂ (ਹਥਿਆਰਾਂ) ਦੀ ਵੀ ਪੂਜਾ ਕੀਤੀ। ਉਨ੍ਹਾਂ ਕਿਹਾ ਕਿ ਉਕਤ ਤਾਕਤਾਂ ਦਾਅਵਾ ਕਰਦੀਆਂ ਹਨ ਕਿ ਸਰਕਾਰ ਬਦਲਣ ਨਾਲ ਸਥਿਤੀ ਬਦਲ ਜਾਵੇਗੀ ਪਰ ਅਸਲ ’ਚ ਅਜਿਹਾ ਕਦੇ ਨਹੀਂ ਹੋਇਆ।
ਭਾਗਵਤ ਨੇ ਕਿਹਾ ਕਿ ਇਕ ਮਜ਼ਬੂਤ ਭਾਰਤ ਅਜਿਹੀਆਂ ਤਾਕਤਾਂ ਲਈ ਰੁਕਾਵਟ ਹੋਵੇਗਾ, ਇਸੇ ਲਈ ਦੇਸ਼ ਨੂੰ ਕਮਜ਼ੋਰ ਕਰਨ ਅਤੇ ਵੰਡਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕੁਝ ਵਿਸ਼ਵ ਸ਼ਕਤੀਆਂ ਭਾਵੇਂ ਭਾਰਤ ਦਾ ਵਿਕਾਸ ਚਾਹੁੰਦੀਆਂ ਹਨ ਪਰ ਉਹ ਇਹ ਨਹੀਂ ਚਾਹੁੰਦੀਆਂ ਕਿ ਇਹ ਬਹੁਤ ਸ਼ਕਤੀਸ਼ਾਲੀ ਬਣ ਜਾਵੇ ਕਿਉਂਕਿ ਜੇ ਇੰਝ ਹੋਇਆ ਤਾਂ ਇਹ ਉਨ੍ਹਾਂ ਦੇ ਦਬਦਬੇ ਨੂੰ ਚੁਣੌਤੀ ਦੇ ਸਕਦਾ ਹੈ।
ਵੰਦੇ ਮਾਤਰਮ ਨੂੰ ਪੂਰਾ ਗਾਉਣ ’ਚ ਕੋਈ ਝਿਜਕ ਜਾਂ ਇਤਰਾਜ਼ ਨਹੀਂ ਹੋਣਾ ਚਾਹੀਦਾ
ਭਾਗਵਤ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਵੰਦੇ ਮਾਤਰਮ ਰਾਸ਼ਟਰੀ ਏਕਤਾ ਦਾ ਪ੍ਰਤੀਕ ਹੈ ਅਤੇ ਇਸ ਨੂੰ ਪੂਰਾ ਗਾਉਣ ’ਚ ਕੋਈ ਝਿਜਕ ਜਾਂ ਇਤਰਾਜ਼ ਨਹੀਂ ਹੋਣਾ ਚਾਹੀਦਾ। ਵੰਦੇ ਮਾਤਰਮ ਨੇ ਬੰਗਾਲ ਨੂੰ ਵੰਡਣ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਸੀ। ਸਮਾਜਿਕ ਏਕਤਾ ਦੀ ਲੋੜ ’ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਯਾਦ ਕੀਤਾ ਕਿ ਜਦੋਂ ਲਾਰਡ ਕਰਜ਼ਨ ਨੇ ਹਿੰਦੂਆਂ ਤੇ ਮੁਸਲਮਾਨਾਂ ਨੂੰ ਵੰਡਣ ਲਈ ਬੰਗਾਲ ਨੂੰ ਫਿਰਕੂ ਲੀਹਾਂ ’ਤੇ ਵੰਡਣ ਦੀ ਕੋਸ਼ਿਸ਼ ਕੀਤੀ ਤਾਂ ਸਮਾਜ ਨੇ ਇਸ ਕਦਮ ਦਾ ਸਖ਼ਤ ਵਿਰੋਧ ਕੀਤਾ, ਜਿਸ ਨਾਲ ਬ੍ਰਿਟਿਸ਼ ਸਰਕਾਰ ਨੂੰ ਪ੍ਰਸਤਾਵ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
