ਭਾਰਤ ‘ਕੋਰੋਨਾ’ ਤੋਂ ਹਾਰੇਗਾ ਨਹੀਂ! ਇਹ ਤਸਵੀਰ ਸਾਰਿਆਂ ਨੂੰ ਦੇ ਰਹੀ ਹੈ ਸੰਦੇਸ਼

04/25/2020 1:37:07 PM

ਨੈਸ਼ਨਲ ਡੈਸਕ— ਕੋਰੋਨਾ ਵਾਇਰਸ ਨਾਲ ਫੈਲੀ ਮਹਾਮਾਰੀ ਨੇ ਦੁਨੀਆ ਦੇ ਕਈ ਦੇਸ਼ਾਂ ਵਿਚ ਕਹਿਰ ਮਚਾ ਰੱਖਿਆ ਹੈ। ਭਾਰਤ ’ਚ ਵੀ ਇਸ ਦਾ ਕਹਿਰ ਜਾਰੀ ਹੈ। ਇਸ ਮਹਾਮਾਰੀ ਨਾਲ ਲੜਨ ਲਈ ਸੂਬਾ ਸਰਕਾਰਾਂ ਲਾਕਡਾਊਨ ਦਾ ਸਖਤੀ ਨਾਲ ਪਾਲਣ ਕਰ ਰਹੀਆਂ ਹਨ। ਵਾਇਰਸ ਨਾਲ ਨਜਿੱਠਣ ਲਈ ਪੂਰਾ ਦੇਸ਼ ਤਿਆਰ ਵੀ ਹੈ। ਹਾਲਾਂਕਿ ਇਸ ਦਰਮਿਆਨ ਕਈ ਖ਼ਬਰਾਂ ਅਜਿਹੀਆਂ ਵੀ ਆ ਰਹੀਆਂ ਹਨ ਜਿੱਥੇ ਲੋਕ ਲਾਕਡਾਊਨ ਦਾ ਪਾਲਣ ਨਹੀਂ ਕਰ ਰਹੇ ਹਨ। ਸੋਸ਼ਲ ਡਿਸਟੈਂਸਿੰਗ (ਸਮਾਜਿਕ ਦੂਰੀ) ਦਾ ਖਿਆਲ ਨਹੀਂ ਰੱਖ ਰਹੇ। ਮਾਸਕ ਨਹੀਂ ਪਹਿਨੇ ਰਹੇ। ਅਜਿਹੇ ਲੋਕਾਂ ਨੂੰ ਇਕ ਤਸਵੀਰ ਸੁਧਾਰ ਸਕਦੀ ਹੈ। ਇਹ ਤਸਵੀਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। 

PunjabKesari

ਇਸ ਤਸਵੀਰ ਵਿਚ ਇਕ ਔਰਤ ਹੈ ਅਤੇ ਉਸ ਦੀ ਗੋਦ ’ਚ ਇਕ ਬੱਚਾ। ਦੋਹਾਂ ਨੇ ਪੱਤਿਆਂ ਨੂੰ ਮਾਸਕ ਦੇ ਤੌਰ ’ਤੇ ਪਹਿਨਿਆ ਹੈ। ਸੋਸ਼ਲ ਮੀਡੀਆ ’ਤੇ ਲੋਕ ਇਸ ਤਸਵੀਰ ਦੀ ਤਾਰੀਫ ਵੀ ਕਰ ਰਹੇ ਹਨ ਅਤੇ ਇਸ ਨੂੰ ਮਜ਼ਬੂਰੀ ਵੀ ਦੱਸ ਰਹੇ ਹਨ। ਲੋਕਾਂ ਨੇ ਇਹ ਵੀ ਕਿਹਾ ਕਿ ਗਰੀਬ ਹਨ ਪਰ ਘੱਟੋ-ਘੱਟ ਜਾਗਰੂਕ ਤਾਂ ਹਨ ਅਤੇ ਲਾਕਡਾਊਨ ਦਾ ਸਖਤੀ ਨਾਲ ਪਾਲਣ ਵੀ ਕਰ ਰਹੇ ਹਨ। ਇਕ ਯੂਜ਼ਰ ਨੇ ਟਵਿੱਟਰ ’ਤੇ ਲਿਖਿਆ- ਗਰੀਬ ਹੈ ਪਰ ਗੈਰ-ਜ਼ਿੰਮੇਦਾਰ ਨਹੀਂ। ਕੁਝ ਨੇ ਲਿਖਿਆ- ਭਾਰਤ ਕੋਰੋਨਾ ਤੋਂ ਜ਼ਰੂਰ ਹਾਰੇਗਾ। ਹਾਲਾਂਕਿ ਇਹ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਇਹ ਤਸਵੀਰ ਕਿੱਥੋਂ ਦੀ ਹੈ। 

‘ਜਗ ਬਾਣੀ’ ਅਦਾਰੇ ਵਲੋਂ ਸਾਰੇ ਪਾਠਕਾਂ ਨੂੰ ਬੇਨਤੀ ਹੈ ਕਿ ਉਹ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨ। ਅਫਵਾਹਾਂ ਤੋਂ ਦੂਰ ਰਹਿਣ। ਲਾਕਡਾਊਨ ਦਾ ਸਖਤੀ ਪਾਲਣ ਕਰਨ, ਜ਼ਰੂਰੀ ਸਾਮਾਨ ਲੈਣ ਲਈ ਘਰ ’ਚੋਂ ਬਾਹਰ ਜਾਂਦੇ ਹੋ ਤਾਂ ਮਾਸਕ ਜ਼ਰੂਰ ਪਹਿਨੋ। ਸਭ ਤੋਂ ਜ਼ਰੂਰੀ ਗੱਲ ਕਿ ਆਪਣੇ ਹੱਥਾਂ ਨੂੰ ਥੋੜ੍ਹੀ-ਥੋੜ੍ਹੀ ਦੇਰ ਬਾਅਦ ਸਾਬਣ ਨਾਲ ਧੋਵੋ ਅਤੇ ਸੈਨੋਟਾਈਜ਼ਰ ਦੀ ਵਰਤੋਂ ਕਰੋ। ਅਸੀਂ ਸਾਰੇ ਮਿਲ ਕੇ ਹੀ ਕੋਰੋਨਾ ਨੂੰ ਹਰਾ ਸਕਾਂਗੇ। 


Tanu

Content Editor

Related News