ਦਿੱਲੀ ''ਚ ਮੰਕੀਪਾਕਸ ਦਾ 5ਵਾਂ ਮਾਮਲਾ ਆਇਆ ਸਾਹਮਣੇ, 22 ਸਾਲਾ ਅਫ਼ਰੀਕੀ ਔਰਤ ਮਿਲੀ ਪਾਜ਼ੇਟਿਵ
Saturday, Aug 13, 2022 - 03:55 PM (IST)
ਨਵੀਂ ਦਿੱਲੀ (ਵਾਰਤਾ)- ਦਿੱਲੀ 'ਚ ਸ਼ਨੀਵਾਰ ਨੂੰ ਇਕ 22 ਸਾਲਾ ਅਫ਼ਰੀਕੀ ਔਰਤ ਮੰਕੀਪਾਕਸ ਨਾਲ ਪੀੜਤ ਪਾਈ ਗਈ ਹੈ, ਜੋ ਇਸ ਸਮੇਂ ਨਿਗਰਾਨੀ 'ਚ ਹੈ। ਔਰਤ ਇਕ ਮਹੀਨੇ ਪਹਿਲਾਂ ਨਾਈਜ਼ੀਰੀਆ ਗਈ ਸੀ। ਲੋਕ ਨਾਇਕ ਜੈ ਪ੍ਰਕਾਸ਼ ਹਸਪਤਾਲ ਦੇ ਐੱਮ.ਡੀ. ਸੁਰੇਸ਼ ਕੁਮਾਰ ਨੇ ਕਿਹਾ ਕਿ ਮੰਕੀਪਾਕਸ ਦੇ ਲੱਛਣ ਦਿੱਸਣ ਤੋਂ ਬਾਅਦ ਦਾਖ਼ਲ ਹੋਣ ਔਰਤ ਦਾ ਸ਼ੁੱਕਰਵਾਰ ਨੂੰ ਟੈਸਟ ਕੀਤਾ ਗਿਆ ਸੀ, ਜੋ ਪਾਜ਼ੇਟਿਵ ਆਇਆ ਹੈ। ਉਨ੍ਹਾਂ ਕਿਹਾ ਕਿ ਔਰਤ ਹਾਲੇ ਹਸਪਤਾਲ 'ਚ ਨਿਗਰਾਨੀ 'ਚ ਹੈ।
ਇਹ ਵੀ ਪੜ੍ਹੋ: ਬਿਹਾਰ 'ਚ ਇਕ ਹੀ ਪਰਿਵਾਰ ਦੇ 4 ਲੋਕਾਂ ਦੀ ਤਾਲਾਬ 'ਚ ਡੁੱਬਣ ਨਾਲ ਮੌਤ
ਰਾਸ਼ਟਰੀ ਰਾਜਧਾਨੀ 'ਚ 5 ਮਾਮਲਿਆਂ 'ਚੋਂ ਇਕ ਮਰੀਜ਼ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ, ਜਦੋਂ ਕਿ 4 ਹੋਰ ਦਾ ਹਸਪਤਾਲ 'ਚ ਇਲਾਜ ਜਾਰੀ ਹੈ। ਸਕਾਰਾਤਮਕ ਮਾਮਲਿਆਂ ਦੇ ਮੱਦੇਨਜ਼ਰ, ਦਿੱਲੀ ਸਰਕਾਰ ਨੇ ਤਿੰਨ ਨਿੱਜੀ ਹਸਪਤਾਲਾਂ ਨੂੰ ਮੰਕੀਪਾਕਸ ਦੇ ਮਾਮਲਿਆਂ ਦੇ ਪ੍ਰਬੰਧਨ ਲਈ ਘੱਟੋ-ਘੱਟ 10 ਆਈਸੋਲੇਸ਼ਨ ਰੂਮ ਬਣਾਉਣ ਦਾ ਨਿਰਦੇਸ਼ ਦਿੱਤਾ ਹੈ। ਦਿੱਲੀ ਨੇ 24 ਜੁਲਾਈ ਨੂੰ ਆਪਣੇ ਪਹਿਲੇ ਮੰਕੀਪਾਕਸ ਮਾਮਲੇ ਦੀ ਪੁਸ਼ਟੀ ਕੀਤੀ, ਜਦੋਂ ਕਿ ਦੇਸ਼ ਦਾ ਪਹਿਲਾ ਮਾਮਲਾ 14 ਜੁਲਾਈ ਨੂੰ ਕੇਰਲ ਦੇ ਕੋਲੱਮ ਜ਼ਿਲ੍ਹੇ 'ਚ ਸਾਹਮਣੇ ਆਇਆ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ