ਕੋਲਕਾਤਾ: ਬਹੁ ਮੰਜ਼ਿਲਾ ਇਮਾਰਤ ''ਚ ਲੱਗੀ ਭਿਆਨਕ ਅੱਗ

Monday, Mar 08, 2021 - 09:30 PM (IST)

ਕੋਲਕਾਤਾ: ਬਹੁ ਮੰਜ਼ਿਲਾ ਇਮਾਰਤ ''ਚ ਲੱਗੀ ਭਿਆਨਕ ਅੱਗ

ਕੋਲਕਾਤਾ - ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਵਿੱਚ ਅੱਗ ਲੱਗਣ ਦੀ ਘਟਨਾ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ, ਕੋਲਕਾਤਾ ਵਿੱਚ ਸਟਰੈਂਡ ਰੋਡ 'ਤੇ ਸਥਿਤ ਇੱਕ ਬਹੁ ਮੰਜ਼ਿਲਾ ਇਮਾਰਤ ਦੀ 13ਵੀਂ ਮੰਜ਼ਿਲ 'ਤੇ ਅੱਗ ਲੱਗ ਗਈ ਹੈ। ਅੱਗ ਇੰਨੀ ਭਿਆਨਕ ਦੱਸੀ ਜਾ ਰਹੀ ਹੈ ਕਿ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ ਮੌਕੇ 'ਤੇ ਪਹੁੰਚੀਆਂ ਹਨ। ਅੱਗ ਬੁਝਾਣ ਦਾ ਕੰਮ ਅਜੇ ਵੀ ਜਾਰੀ ਹੈ।

ਇਮਾਰਤ ਦੇ ਨੇੜੇ ਟਰੈਫਿਕ ਰੋਕਿਆ ਗਿਆ
ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਸਾਵਧਾਨੀ ਦੇ ਤੌਰ 'ਤੇ ਇਮਾਰਤ ਦੇ ਨਜ਼ਦੀਕ ਵਾਲੀ ਰੋਡ 'ਤੇ ਟਰੈਫਿਕ ਦੀ ਆਵਾਜਾਈ ਨੂੰ ਰੋਕ ਦਿੱਤਾ ਹੈ। ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ। ਸੂਬਾ ਸਰਕਾਰ ਵੱਲੋਂ ਅਧਿਕਾਰੀਆਂ ਨੇ ਦੱਸਿਆ ਹੈ ਕਿ ਅੱਗ ਨੂੰ ਬੁਝਾਣ ਵਿੱਚ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਣਾ ਪੈ ਰਿਹਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News