ਜੰਮੂ-ਕਸ਼ਮੀਰ ਦੇ ਕੁਲਗਾਮ ''ਚ ਹਾਦਸਾ, ਸਰਕਾਰੀ ਹਸਪਤਾਲ ''ਚ ਲੱਗੀ ਭਿਆਨਕ ਅੱਗ

Friday, Nov 13, 2020 - 10:51 PM (IST)

ਜੰਮੂ-ਕਸ਼ਮੀਰ ਦੇ ਕੁਲਗਾਮ ''ਚ ਹਾਦਸਾ, ਸਰਕਾਰੀ ਹਸਪਤਾਲ ''ਚ ਲੱਗੀ ਭਿਆਨਕ ਅੱਗ

ਸ਼੍ਰੀਨਗਰ - ਜੰਮੂ-ਕਸ਼ਮੀਰ ਦੇ ਕੁਲਗਾਮ 'ਚ ਇੱਕ ਸਰਕਾਰੀ ਹਸਪਤਾਲ 'ਚ ਭਿਆਨਕ ਅੱਗ ਲੱਗਣ ਦੀ ਜਾਣਕਾਰੀ ਮਿਲ ਰਹੀ ਹੈ। ਘਟਨਾ ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਕੈਮੋਹ ਸਥਿਤ ਸਮੁਦਾਇਕ ਸਿਹਤ ਕੇਂਦਰ ਦੀ ਹੈ।

ਜਾਣਕਾਰੀ ਮੁਤਾਬਕ ਸ਼ੁੱਕਰਵਾਰ ਦੇਰ ਸ਼ਾਮ ਕੁਲਗਾਮ ਜ਼ਿਲ੍ਹੇ ਦੇ ਕੈਮੋਹ ਸਥਿਤ ਹਸਪਤਾਲ ਦੇ ਓਪੀਡੀ ਬਲਾਕ 'ਚ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਲੈ ਲਿਆ ਅਤੇ ਹਸਪਤਾਲ ਦੀ ਬਿਲਡਿੰਗ ਤੋਂ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ। ਅੱਗ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਅੱਗ ਬੁਝਾਉਣ 'ਚ ਲੱਗ ਗਈਆਂ। ਘਟਨਾ 'ਚ ਅਜੇ ਤੱਕ ਜਾਨ-ਮਾਲ ਦੇ ਨੁਕਸਾਨ ਦਾ ਪਤਾ ਨਹੀਂ ਚੱਲ ਸਕਿਆ ਹੈ।


author

Inder Prajapati

Content Editor

Related News