ਰਾਹਤ ਭਰੀ ਖ਼ਬਰ : ਦੇਸ਼ 'ਚ 125 ਦਿਨਾਂ ਬਾਅਦ ਕੋਰੋਨਾ ਦੇ ਸਭ ਤੋਂ ਘੱਟ ਮਾਮਲੇ ਆਏ ਸਾਹਮਣੇ

Tuesday, Jul 20, 2021 - 12:08 PM (IST)

ਰਾਹਤ ਭਰੀ ਖ਼ਬਰ : ਦੇਸ਼ 'ਚ 125 ਦਿਨਾਂ ਬਾਅਦ ਕੋਰੋਨਾ ਦੇ ਸਭ ਤੋਂ ਘੱਟ ਮਾਮਲੇ ਆਏ ਸਾਹਮਣੇ

ਨਵੀਂ ਦਿੱਲੀ- ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਮਹਾਮਾਰੀ ਦੇ 15,535 ਸਰਗਰਮ ਮਾਮਲੇ ਘਟੇ ਹਨ ਅਤੇ 374 ਲੋਕਾਂ ਦੀ ਮੌਤ ਹੋਈ ਹੈ। ਦੱਸ ਦੇਈਏ ਕਿ 125 ਦਿਨਾਂ ਬਾਅਦ ਸਭ ਤੋਂ ਘੱਟ ਮਾਮਲੇ ਸਾਹਮਣੇ ਆਏ ਹਨ। ਇਸ ਵਿਚ ਸੋਮਵਾਰ ਨੂੰ 52 ਲੱਖ 67 ਹਜ਼ਾਰ 309 ਲੋਕਾਂ ਨੂੰ ਕੋਰੋਨਾ ਦੇ ਟੀਕੇ ਲਗਾਏ ਗਏ। ਦੇਸ਼ 'ਚ ਹੁਣ ਤੱਕ 41 ਕਰੋੜ 46 ਹਜ਼ਾਰ 401 ਲੋਕਾਂ ਦੀ ਟੀਕਾਕਰਨ ਹੋ ਚੁਕਿਆ ਹੈ। ਕੇਂਦਰੀ ਸਿਹਤ ਮੰਤਰਾਲਾ ਵਲੋਂ ਮੰਗਲਵਾਰ ਸਵੇਰੇ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 30,093 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹੀ ਪੀੜਤਾਂ ਦਾ ਅੰਕੜਾ ਵੱਧ ਕੇ 3 ਕਰੋੜ 11 ਲੱਖ 74 ਹਜ਼ਾਰ 322 ਹੋ ਗਿਆ ਹੈ। ਇਸ ਦੌਰਾਨ 45 ਹਜ਼ਾਰ 254 ਮਰੀਜ਼ਾਂ ਦੇ ਸਿਹਤਮੰਦ ਹੋਣ ਤੋਂ ਬਾਅਦ ਇਸ ਮਹਾਮਾਰੀ ਤੋਂ ਠੀਕ ਹੋਣ ਵਾਲਿਆਂ ਦੀ ਕੁੱਲ ਗਿਣਤੀ ਵਧਾ ਕੇ 3 ਕਰੋੜ ਤਿੰਨ ਲੱਖ 53 ਹਜ਼ਾਰ 710 ਹੋ ਗਈ ਹੈ। ਸਰਗਰਮ ਮਾਮਲੇ 15,535 ਘੱਟ ਕੇ 4 ਲੱਖ 6 ਹਜ਼ਾਰ 130 ਰਹਿ ਗਏ ਹਨ।

PunjabKesari

ਇਸ ਮਿਆਦ 'ਚ 374 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵਧ ਕੇ 4 ਲੱਖ 14 ਹਜ਼ਾਰ 482 ਹੋ ਗਿਆ ਹੈ। ਦੇਸ਼ 'ਚ ਸਰਗਰਮ ਮਾਮਲਿਆਂ ਦੀ ਦਰ ਘੱਟ ਕੇ 1.30 ਫੀਸਦੀ, ਰਿਕਵਰੀ ਦਰ ਵੱਧ ਕੇ 97.37 ਫੀਸਦੀ ਅਤੇ ਮੌਤ ਦਰ 1.33 ਫੀਸਦੀ ਹੈ। ਮਹਾਰਾਸ਼ਟਰ 'ਚ ਪਿਛਲੇ 24 ਘੰਟਿਆਂ ਦੌਰਾਨ ਸਰਗਰਮ ਮਾਮਲੇ 7100 ਘੱਟ ਕੇ 99709 ਹੋ ਗਏ ਹਨ। ਇਸ ਦੌਰਾਨ ਸੂਬੇ 'ਚ 13051 ਮਰੀਜ਼ਾਂ ਦੇ ਸਿਹਤਯਾਬ ਹੋਣ ਤੋਂ ਬਾਅਦ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਵਧ ਕੇ 59993401 ਹੋ ਗਈ ਹੈ, ਜਦੋਂ ਕਿ 60 ਮਰੀਜ਼ਾਂ ਦੀ ਮੌਤ ਨਾਲ ਮ੍ਰਿਤਕਾਂ ਦਾ ਅੰਕੜਾ ਵੱਧ ਕੇ 127097 ਹੋ ਗਿਆ ਹੈ।

ਇਹ ਵੀ ਪੜ੍ਹੋ : ਤਵੀ ਰਿਵਰਫਰੰਟ ਨਾਲ ਬਦਲੇਗੀ ਜੰਮੂ ਦੀ ਤਸਵੀਰ, ਖੁੱਲ੍ਹਣਗੇ ਸੈਰ-ਸਪਾਟੇ ਦੇ ਨਵੇਂ ਰਸਤੇ : ਮਨੋਜ ਸਿਨਹਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News