ਗੁਜਰਾਤੀ ਮੁਸਲਮਾਨਾਂ ਲਈ ਰੁਜ਼ਗਾਰ ਅਤੇ ਖੁਸ਼ਹਾਲੀ ਲੈ ਕੇ ਆਉਂਦੈ ਨਰਾਤਿਆਂ ਦਾ ਤਿਉਹਾਰ

Thursday, Oct 07, 2021 - 10:09 PM (IST)

ਗੁਜਰਾਤੀ ਮੁਸਲਮਾਨਾਂ ਲਈ ਰੁਜ਼ਗਾਰ ਅਤੇ ਖੁਸ਼ਹਾਲੀ ਲੈ ਕੇ ਆਉਂਦੈ ਨਰਾਤਿਆਂ ਦਾ ਤਿਉਹਾਰ

ਅਹਿਮਦਾਬਾਦ - ਹਿੰਦੂ ਧਰਮ ਵਿੱਚ ਨਰਾਤਿਆਂ ਦਾ ਤਿਉਹਾਰ ਇੱਕ ਖਾਸ ਮਹੱਤਵ ਰੱਖਦਾ ਹੈ। ਨਰਾਤਿਆਂ ਦਾ ਤਿਉਹਾਰ ਪੂਰੇ ਦੇਸ਼ ਵਿੱਚ ਮਨਾਇਆ ਜਾਣ ਵਾਲਾ ਤਿਉਹਾਰ ਹੈ। ਹਿੰਦੂਆਂ ਦੇ ਨਾਲ-ਨਾਲ ਗੁਜਰਾਤ ਦੇ ਮੁਸਲਮਾਨ ਵੀ ਬੜੀ ਉਤਸੁਕਤਾ ਨਾਲ ਇਸ ਤਿਉਹਾਰ ਦਾ ਇੰਤਜ਼ਾਰ ਕਰਦੇ ਹਨ ਕਿਉਂਕਿ ਇਹ ਤਿਉਹਾਰ ਗੁਜਰਾਤੀ ਮੁਸਲਮਾਨਾਂ ਲਈ ਰੁਜ਼ਗਾਰ ਲੈ ਕੇ ਆਉਂਦਾ ਹੈ।

ਇਹ ਵੀ ਪੜ੍ਹੋ - ਲਖੀਮਪੁਰ ਮਾਮਲਾ: ਐਕਸ਼ਨ 'ਚ UP ਪੁਲਸ, ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਘਰ ਦੇ ਬਾਹਰ ਪੁਲਸ ਨੇ ਚਿਪਕਾਇਆ ਨੋਟਿਸ

ਦੱਸ ਦਈਏ ਕਿ ਗੁਜਰਾਤ ਦੇ ਗੋਧਰਾ ਵਿੱਚ ਰਹਿਣ ਵਾਲੇ ਮੁਸਲਿਮ ਭਾਈਚਾਰੇ ਦੇ ਕਾਰੀਗਰ ਇਸ ਤਿਉਹਾਰ ਮੌਕੇ ਡਾਂਡੀਆ ਬਣਾਉਂਦੇ ਹਨ। ਗੁਜਰਾਤ ਦੇ 400-500 ਮੁਸਲਿਮ ਪਰਿਵਾਰ ਇਸ ਕਾਰੋਬਾਰ 'ਤੇ ਨਿਰਭਰ ਹਨ ਅਤੇ ਕਰੀਬ 1000 ਮੁਸਲਿਮ ਡਾਂਡੀਆ ਬਣਾਉਣ ਦਾ ਕੰਮ ਕਰਦੇ ਹਨ। ਇਨ੍ਹਾਂ ਵੱਲੋਂ ਬਣਾਏ ਗਏ ਵੱਖ-ਵੱਖ ਰੰਗਾਂ ਅਤੇ ਡਿਜ਼ਾਈਨ ਦੇ ਡਾਂਡੀਆ ਪੂਰੇ ਦੇਸ਼-ਵਿਦੇਸ਼ ਵਿੱਚ ਵੇਚੇ ਜਾਂਦੇ ਹਨ। ਕੋਰੋਨਾ ਮਹਾਮਾਰੀ ਦੀ ਮਾਰ ਕਾਰਨ ਇੰਨ੍ਹਾਂ ਮੁਸਲਮਾਨ ਕਾਮਿਆਂ ਦਾ ਕਾਰੋਬਾਰ ਪੂਰੀ ਤਰ੍ਹਾਂ ਬੰਦ ਹੋ ਗਿਆ ਸੀ ਕਿਉਂਕਿ ਪਿਛਲੇ ਸਾਲ ਕੋਰੋਨਾ ਕਾਰਨ ਨਰਾਤੇ ਦਾ ਤਿਉਹਾਰ ਨਹੀਂ ਮਨਾਇਆ ਗਿਆ, ਜਿਸ ਕਾਰਨ ਇਨ੍ਹਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਪਰ ਇਸ ਸਾਲ ਸਰਕਾਰ ਨੇ ਗਰਬਾ ਖੇਡਣ ਦੀ ਮਨਜ਼ੂਰੀ ਦੇ ਦਿੱਤੀ। 

ਇਹ ਵੀ ਪੜ੍ਹੋ - ਚਾਰਟਰਡ ਜਹਾਜ਼ ਰਾਹੀਂ ਭਾਰਤ ਆਉਣ ਵਾਲੇ ਸੈਲਾਨੀਆਂ ਲਈ 15 ਅਕਤੂਬਰ ਤੋਂ ਟੂਰਿਸਟ ਵੀਜ਼ਾ ਜਾਰੀ ਕਰੇਗਾ MHA

ਕੋਰੋਨਾ ਕਾਰਨ ਪਿਛਲੇ ਦੋ ਸਾਲਾਂ ਤੋਂ ਡਾਂਡੀਆ ਬਣਾਉਣਾ ਵਾਲੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਕਾਫੀ ਨੁਕਸਾਨ ਹੋਇਆ ਹੈ ਪਰ ਨੁਕਸਾਨ ਝੱਲਣ ਤੋਂ ਬਾਅਦ ਵੀ ਇਹ ਇਸ ਕੰਮ ਵਿੱਚ ਲੱਗੇ ਹੋਏ ਹਨ। ਡਾਂਡੀਆ ਬਣਾਉਣ ਵਾਲੇ ਮੁਸਲਮਾਨ ਕਾਮਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਤਿਉਹਾਰ ਦੇ ਆਉਣ ਨਾਲ ਕਾਫੀ ਖੁਸ਼ੀ ਹੁੰਦੀ ਹੈ ਕਿਉਂਕਿ ਉਨ੍ਹਾਂ ਨੂੰ ਇਸ ਮੌਕੇ ਰੁਜ਼ਗਾਰ ਮਿਲਦਾ ਹੈ। ਸਰਕਾਰ ਵੱਲੋਂ ਨਰਾਤਿਆਂ ਦਾ ਤਿਉਹਾਰ ਮਨਾਉਣ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਉਨ੍ਹਾਂ ਨੇ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜੇਕਰ ਸਰਕਾਰ ਸਾਡੀ ਮਦਦ ਕਰਦੀ ਹੈ ਤਾਂ ਅਸੀਂ ਇਸ ਕੰਮ ਨੂੰ ਅੱਗੇ ਵਧਾ ਸਕਾਂਗੇ, ਜਿਸ ਨਾਲ ਲੋਕਾਂ ਨੂੰ ਕੰਮ ਮਿਲਣ ਦੇ ਨਾਲ-ਨਾਲ ਬੇਰੁਜ਼ਗਾਰੀ ਖ਼ਤਮ ਹੋਵੇਗੀ ਅਤੇ ਦੇਸ਼ ਵਿੱਚ ਖੁਸ਼ਹਾਲੀ ਆਵੇਗੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News