ਕੀ ਬਣੂੰ ਬੱਚਿਆਂ ਦੇ ਭਵਿੱਖ ਦਾ! ਕਲਾਸਰੂਮ 'ਚ ਗੂੜ੍ਹੀ ਨੀਂਦ ਸੁੱਤੀ ਮਹਿਲਾ ਅਧਿਆਪਕ
Wednesday, Apr 09, 2025 - 12:37 PM (IST)

ਮੇਰਠ- ਅਧਿਆਪਕ ਵਿਦਿਆਰਥੀਆਂ ਦਾ ਭਵਿੱਖ ਬਣਾਉਂਦੇ ਹਨ ਤਾਂ ਜੋ ਪੜ੍ਹ-ਲਿਖ ਕੇ ਉਹ ਆਪਣੇ ਮਾਪਿਆਂ ਅਤੇ ਦੇਸ਼ ਦੇ ਨਾ ਰੌਸ਼ਨ ਕਰ ਸਕਣ। ਪਰ ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਇਕ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਇੱਥੇ ਇਕ ਮਹਿਲਾ ਅਧਿਆਪਕ ਕਲਾਸਰੂਮ ਵਿਚ ਹੀ ਗੂੜੀ ਨੀਂਦ ਸੁੱਤੀ ਹੋਈ ਹੈ। ਮੇਰਠ ਜ਼ਿਲ੍ਹੇ ਵਿਚ ਸਥਿਤ ਜੂਨੀਅਰ ਹਾਈ ਸਕੂਲ ਦੀ ਮਹਿਲਾ ਅਧਿਆਪਕ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਸੁੱਤੀ ਪਈ ਮਹਿਲਾ ਅਧਿਆਪਕ ਦੀ ਨੀਂਦ ਵਿਚ ਕੋਈ ਖ਼ਲਲ ਨਹੀਂ ਪੈਂਦਾ ਹੈ। ਇਸ ਦੌਰਾਨ ਬੱਚੇ ਵੀ ਕਲਾਸ ਵਿਚ ਮੌਜੂਦ ਹਨ।
ਇਹ ਵੀ ਪੜ੍ਹੋ- ਸਵੇਰੇ 6.30 ਵਜੇ ਤੋਂ ਲੱਗਣਗੇ ਸਕੂਲ, ਬਦਲ ਗਿਆ ਸਕੂਲਾਂ ਦਾ ਸਮਾਂ
ਵੀਡੀਓ ਵਾਇਰਲ ਹੋਣ ਮਗਰੋਂ ਸਿੱਖਿਆ ਵਿਭਾਗ ਅਤੇ ਮਾਪਿਆਂ ਵਿਚ ਨਾਰਾਜ਼ਗੀ ਹੈ। ਵਿਦਿਆਰਥੀਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਜੇਕਰ ਅਧਿਆਪਕ ਹੀ ਅਜਿਹਾ ਰਵੱਈਆ ਅਪਣਾਉਣਗੇ ਤਾਂ ਬੱਚਿਆਂ ਦੇ ਭਵਿੱਖ ਦਾ ਕੀ ਹੋਵੇਗਾ? ਬੱਚਿਆਂ ਦੀ ਸਿੱਖਿਆ ਅਤੇ ਭਵਿੱਖ ਦੋਵੇਂ ਹੀ ਖ਼ਤਰੇ ਵਿਚ ਪੈ ਜਾਣਗੇ। ਕਲਾਸ ਵਿਚ ਪੜ੍ਹਾਉਣ ਦੀ ਬਜਾਏ ਅਧਿਆਪਕ ਆਰਾਮ ਫਰਮਾਉਂਦੇ ਨਜ਼ਰ ਆਉਣਗੇ ਤਾਂ ਸਿੱਖਿਆਂ ਦੀ ਗੁਣਵੱਤਾ ਵਿਚ ਕਿਵੇਂ ਸੁਧਾਰ ਹੋਵੇਗਾ?
ਇਹ ਵੀ ਪੜ੍ਹੋ- ਸਿਰਫ਼ 250 ਰੁਪਏ 'ਚ ਖੁੱਲ੍ਹਵਾਓ ਧੀਆਂ ਦਾ ਖ਼ਾਤਾ, ਵਿਆਹ ਤੱਕ ਇਕੱਠੇ ਹੋਣਗੇ ਇੰਨੇ ਲੱਖ
ਵਾਇਰਲ ਵੀਡੀਓ ਦੇ ਸਬੰਧ ਵਿਚ ਜਦੋਂ ਮੇਰਠ ਦੀ ਬੇਸਿਕ ਸਿੱਖਿਆ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆ ਚੁੱਕਾ ਹੈ। ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਵੀਡੀਓ ਵਿਚ ਨਜ਼ਰ ਆ ਰਹੀ ਮਹਿਲਾ ਅਧਿਆਪਕ ਦੀ ਪਛਾਣ ਕੀਤੀ ਜਾ ਰਹੀ ਹੈ। ਉਸ ਦੇ ਖਿਲਾਫ਼ ਵਿਭਾਗ ਉੱਚਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e