11ਵੀਂ ਦੇ ਵਿਦਿਆਰਥੀ ਨਾਲ ਫ਼ਰਾਰ ਹੋਈ ਅਧਿਆਪਕਾ, ਘਰ ''ਚ ਰੋਜ਼ 4 ਘੰਟੇ ਪੜ੍ਹਾਉਂਦੀ ਸੀ ਟਿਊਸ਼ਨ

Tuesday, Jun 01, 2021 - 10:33 PM (IST)

11ਵੀਂ ਦੇ ਵਿਦਿਆਰਥੀ ਨਾਲ ਫ਼ਰਾਰ ਹੋਈ ਅਧਿਆਪਕਾ, ਘਰ ''ਚ ਰੋਜ਼ 4 ਘੰਟੇ ਪੜ੍ਹਾਉਂਦੀ ਸੀ ਟਿਊਸ਼ਨ

ਪਾਨੀਪਤ - ਹਰਿਆਣਾ ਦੇ ਪਾਨੀਪਤ ਸ਼ਹਿਰ ਤੋਂ ਟੀਚਰ-ਸਟੂਡੈਂਟ ਦੇ ਪਵਿੱਤਰ ਰਿਸ਼ਤੇ ਨੂੰ ਦਾਗਦਾਰ ਕਰਣ ਵਾਲੀ ਘਟਨਾ ਸਾਹਮਣੇ ਆਈ ਹੈ। ਦੋਸ਼ ਹੈ ਕਿ ਇੱਕ ਨਿੱਜੀ ਸਕੂਲ ਦੀ ਟੀਚਰ ਆਪਣੇ 17 ਸਾਲ ਦੇ ਇੱਕ ਸਟੂਡੈਂਟ ਨੂੰ ਵਰਗਲਾ ਕੇ ਆਪਣੇ ਨਾਲ ਲੈ ਕੇ ਲਾਪਤਾ ਹੋ ਗਈ ਹੈ। ਪਾਨੀਪਤ ਦੀ ਦੇਸ਼ਰਾਜ ਕਲੋਨੀ ਦੇ ਇੱਕ ਨਿੱਜੀ ਸਕੂਲ ਵਿੱਚ ਪੜ੍ਹਾਉਣ ਵਾਲੀ ਇਹ ਟੀਚਰ ਤਲਾਕਸ਼ੁਦਾ ਹੈ ਅਤੇ ਆਪਣੇ ਪੇਕੇ ਵਿੱਚ ਹੀ ਰਹਿ ਰਹੀ ਸੀ।

ਟੀਚਰ ਨਾਲ ਲਾਪਤਾ ਹੋਇਆ 17 ਸਾਲ ਦਾ ਵਿਦਿਆਰਥੀ
ਵਿਦਿਆਰਥੀ ਦੇ ਪਿਤਾ ਨੇ ਜ਼ਿਲ੍ਹਾ ਪੁਲਸ ਥਾਣੇ ਵਿੱਚ ਦਿੱਤੀ ਗਈ ਰਿਪੋਰਟ ਵਿੱਚ ਦੱਸਿਆ ਹੈ ਕਿ ਉਸ ਦਾ ਪੁੱਤਰ ਹਰ ਰੋਜ਼ ਦੀ ਤਰ੍ਹਾਂ 29 ਮਈ ਨੂੰ ਵੀ ਦੁਪਹਿਰ 2 ਵਜੇ ਲੇਡੀ ਟੀਚਰ ਦੇ ਘਰ ਟਿਊਸ਼ਨ ਪੜ੍ਹਨ ਗਿਆ ਸੀ ਪਰ ਉਸ ਤੋਂ ਬਾਅਦ ਵਾਪਸ ਨਹੀਂ ਆਇਆ। ਟੀਚਰ ਦੇ ਘਰ ਵਾਲਿਆਂ ਨੇ ਪਹਿਲਾਂ ਤਾਂ ਇਸ 'ਤੇ ਕਈ ਘੰਟੇ ਤੱਕ ਕੁੱਝ ਨਹੀਂ ਕਿਹਾ, ਫਿਰ ਟੀਚਰ ਦੇ ਪਿਤਾ ਨੇ ਧੀ ਦੇ ਗਾਇਬ ਹੋਣ ਦੀ ਜਾਣਕਾਰੀ ਦਿੱਤੀ।

ਲੇਡੀ ਟੀਚਰ ਦੇ ਘਰ ਟਿਊਸ਼ਨ ਪੜ੍ਹਨ ਗਿਆ ਸੀ ਵਿਦਿਆਰਥੀ 
ਪੁਲਸ ਨੇ ਦੋਸ਼ੀ ਟੀਚਰ ਖ਼ਿਲਾਫ਼ ਅਗਵਾ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਸ ਟੀਚਰ ਅਤੇ ਵਿਦਿਆਰਥੀ ਦੀ ਤਲਾਸ਼ ਕਰ ਰਹੀ ਹੈ ਪਰ ਅਜੇ ਤੱਕ ਦੋਨਾਂ ਦਾ ਕੋਈ ਸੁਰਾਗ ਨਹੀਂ ਲੱਗਾ ਹੈ। ਗਾਇਬ ਹੋਣ ਤੋਂ ਬਾਅਦ ਤੋਂ ਹੀ ਦੋਨਾਂ ਦੇ ਮੋਬਾਇਲ ਫੋਨ ਬੰਦ ਹਨ। ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਵਿਦਿਆਰਥੀ ਦੇ ਪਿਤਾ ਨੇ ਕਿਹਾ ਹੈ ਕਿ ਉਨ੍ਹਾਂ ਦਾ ਪੁੱਤਰ 11ਵੀਂ ਜਮਾਤ ਦਾ ਵਿਦਿਆਰਥੀ ਹੈ ਅਤੇ ਦੋਸ਼ੀ ਜਨਾਨੀ ਉਸ ਦੀ ਕਲਾਸ ਟੀਚਰ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Inder Prajapati

Content Editor

Related News