ਪਾਰਕਿੰਗ ਨੂੰ ਲੈ ਕੇ ਬਹਿਸ ਕਰ ਰਹੀ ਕੁੜੀ ਨੂੰ ਮਹਿਲਾ SI ਨੇ ਮਾਰਿਆ ਥੱਪੜ, ਵੀਡੀਓ ਵਾਇਰਲ

Tuesday, Mar 09, 2021 - 11:18 PM (IST)

ਪਾਰਕਿੰਗ ਨੂੰ ਲੈ ਕੇ ਬਹਿਸ ਕਰ ਰਹੀ ਕੁੜੀ ਨੂੰ ਮਹਿਲਾ SI ਨੇ ਮਾਰਿਆ ਥੱਪੜ, ਵੀਡੀਓ ਵਾਇਰਲ

ਬੈਂਗਲੁਰੂ - ਕਰਨਾਟਕ ਦੇ ਮਾਂਡਿਆ ਸ਼ਹਿਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ। ਉਸ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਸਕੂਟੀ ਸਵਾਰ ਇੱਕ ਕੁੜੀ ਦੀ ਪੁਲਸ ਮੁਲਾਜ਼ਮਾਂ ਨਾਲ ਬਹਿਸ ਹੋ ਰਹੀ ਹੈ। ਨਾਲ ਹੀ ਕੁੜੀ ਮੋਬਾਇਲ ਫੋਨ 'ਤੇ ਕਿਸੇ ਨਾਲ ਗੱਲ ਕਰ ਰਹੀ ਹੈ। ਕੁੜੀ ਸਕੂਟੀ ਛੱਡਣ ਨੂੰ ਤਿਆਰ ਨਹੀਂ ਹੁੰਦੀ ਤਾਂ ਬਹਿਸ ਦੌਰਾਨ ਇੱਕ ਮਹਿਲਾ ਪੁਲਸ ਮੁਲਾਜ਼ਮ ਉਸ ਨੂੰ ਥੱਪੜ ਮਾਰ ਦਿੰਦੀ ਹੈ।

ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਵਾਲੇ ਇਸ ਵੀਡੀਓ ਨੂੰ ਸ਼ੇਅਰ ਕਰਣ ਵਾਲਿਆਂ ਨੇ ਮਹਿਲਾ ਦਿਵਸ ਨਾਲ ਵੀ ਜੋੜ ਦਿੱਤਾ। ਇਹ ਘਟਨਾ 7 ਮਾਰਚ ਦੀ ਹੈ। ਜਦੋਂ ਮਾਂਡਿਆ ਸ਼ਹਿਰ ਵਿੱਚ ਉਸ ਕੁੜੀ ਨੇ ਆਪਣੀ ਸਕੂਟੀ ਨੋ ਪਾਰਕਿੰਗ ਏਰੀਆ ਵਿੱਚ ਖੜੀ ਕੀਤੀ ਸੀ। ਪੁਲਸ ਨੇ ਸਕੂਟੀ ਨੂੰ ਸੀਜ਼ ਕਰਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਗੱਲ 'ਤੇ ਉਹ ਕੁੜੀ ਪੁਲਸ ਮੁਲਾਜ਼ਮ ਨਾਲ ਬਹਿਸ ਕਰਣ ਲੱਗੀ।

ਕੁੜੀ ਦਾ ਕਹਿਣਾ ਸੀ ਕਿ ਪੁਲਸ ਉਸ ਤੋਂ ਜੁਰਮਾਨਾ ਲੈ ਸਕਦੀ ਹੈ ਪਰ ਸਕੂਟੀ ਨੂੰ ਸੀਜ਼ ਨਹੀਂ ਕਰ ਸਕਦੀ। ਵੀਡੀਓ ਵਿੱਚ ਇੱਕ ਪੁਲਸ ਮੁਲਾਜ਼ਮ ਸਕੂਟੀ ਨੂੰ ਉੱਥੋਂ ਲੈ ਜਾਣ ਦੀ ਕੋਸ਼ਿਸ਼ ਵੀ ਕਰਦਾ ਹੈ। ਪਰ ਕੁੜੀ ਅਜਿਹਾ ਨਹੀਂ ਹੋਣ ਦਿੰਦੀ। ਕੁੜੀ ਆਪਣੀ ਸਕੂਟੀ 'ਤੇ ਚੜ੍ਹ ਕੇ ਬੈਠ ਜਾਂਦੀ ਹੈ ਅਤੇ ਤੇਜ਼ ਆਵਾਜ਼ ਵਿੱਚ ਪੁਲਸ ਵਾਲਿਆਂ 'ਤੇ ਚੀਖਣ ਲੱਗਦੀ ਹੈ। ਇਸ ਦੌਰਾਨ ਉੱਥੇ ਮੌਜੂਦ ਇੱਕ ਮਹਿਲਾ ਮੁਲਾਜ਼ਮ ਉਸ ਨੂੰ ਥੱਪੜ ਮਾਰ ਦਿੰਦੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News