ਮਹਿਲਾ ਡਾਕਟਰ ਆਪਣੇ ਕਲੀਨਿਕ ’ਚ ਚਲਾ ਰਹੀ ਸੀ ਸੈਕਸ ਰੈਕੇਟ, ਗ੍ਰਿਫਤਾਰ

Wednesday, Mar 04, 2020 - 10:32 PM (IST)

ਮਹਿਲਾ ਡਾਕਟਰ ਆਪਣੇ ਕਲੀਨਿਕ ’ਚ ਚਲਾ ਰਹੀ ਸੀ ਸੈਕਸ ਰੈਕੇਟ, ਗ੍ਰਿਫਤਾਰ

ਭੋਪਾਲ – ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿਚ ਪੁਲਸ ਨੇ ਇਕ ਸੈਕਸ ਰੈਕੇਟ ਦਾ ਖੁਲਾਸਾ ਕੀਤਾ ਹੈ। ਪੁਲਸ ਨੇ ਇਸ ਸਬੰਧੀ 10 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਸੂਤਰਾਂ ਮੁਤਾਬਕ ਗਾਇਤਰੀ ਸਿੰਘ ਨਾਂ ਦੀ ਇਕ ਮਹਿਲਾ ਡਾਕਟਰ ਆਪਣੇ ਕਲੀਨਿਕ ਵਿਚ ਸੈਕਸ ਰੈਕੇਟ ਚਲਾਉਂਦੀ ਸੀ। ਇਕ ਖੁਫੀਆ ਸੂਚਨਾ ਮਿਲਣ ’ਤੇ ਪੁਲਸ ਨੇ ਕਲੀਨਿਕ ਵਿਚ ਛਾਪਾ ਮਾਰ ਕੇ 10 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਵਿਚ ਗਾਇਤਰੀ ਸਿੰਘ ਵੀ ਸ਼ਾਮਲ ਹੈ। ਪੁਲਸ ਸੂਤਰਾਂ ਮੁਤਾਬਕ ਗਾਇਤਰੀ ਡਾਕਟਰ ਨਾ ਹੋ ਕੇ ਇਕ ਹਕੀਮ ਹੈ। ਉਸ ਕੋਲ ਯੂਨਾਨੀ ਮੈਡੀਸਨ ਦੀ ਹੀ ਡਿਗਰੀ ਹੈ। ਉਹ ਸੈਕਸ ਰੈਕੇਟ ਹੀ ਨਹੀਂ ਚਲਾਉਂਦੀ ਸੀ, ਸਗੋਂ ਖੁਦ ਵੀ ਵੇਸਵਾ ਹੈ। 2 ਸਾਲ ਤੋਂ ਇਹ ਰੈਕੇਟ ਚੱਲ ਰਿਹਾ ਸੀ ਪਰ ਪੁਲਸ ਨੂੰ ਪਤਾ ਨਹੀਂ ਲੱਗਾ।

ਡੀ. ਐੱਸ. ਪੀ. ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਹੀ ਇਸ ਸਬੰਧੀ ਖੁਫੀਆ ਜਾਣਕਾਰੀ ਮਿਲਣ ’ਤੇ ਇਸ ਉੱਪਰ ਧਿਆਨ ਰੱਖਿਆ ਗਿਆ। ਇਕ ਮਹਿਲਾ ਕਾਂਸਟੇਬਲ ਨੂੰ ਨਕਲੀ ਗਾਹਕ ਬਣਾ ਕੇ ਭੇਜਿਆ ਗਿਆ। ਉਸ ਤੋਂ ਬਾਅਦ ਸਾਰਾ ਭਾਂਡਾ ਭੱਜ ਗਿਆ।


author

Inder Prajapati

Content Editor

Related News