ਮਹਿਲਾ ਡਾਕਟਰ ਨੇ ਕੀਤਾ ਜ਼ਹਿਰੀਲੇ ਕੋਬਰਾ ਦਾ ਆਪ੍ਰੇਸ਼ਨ

Friday, Sep 26, 2025 - 11:11 PM (IST)

ਮਹਿਲਾ ਡਾਕਟਰ ਨੇ ਕੀਤਾ ਜ਼ਹਿਰੀਲੇ ਕੋਬਰਾ ਦਾ ਆਪ੍ਰੇਸ਼ਨ

ਬੈਤੂਲ (ਯੂ. ਐੱਨ. ਆਈ.)-ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲੇ ਦੇ ਖੇੜੀ ਸਾਵਲੀਗੜ੍ਹ ਦੇ ਸਰਕਾਰੀ ਪਸ਼ੂ ਹਸਪਤਾਲ ਵਿਚ ਇਕ ਨਜ਼ਾਰਾ ਦੇਖਣ ਨੂੰ ਮਿਲਿਆ, ਜਿਸਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਪਸ਼ੂ ਚਿਕਿਤਸਕ ਡਾ. ਪ੍ਰੀਤੀ ਬਾਂਸਲ ਨੇ ਕੱਲ ਬਹੁਤ ਹਿੰਮਤ ਅਤੇ ਹੁਨਰ ਨਾਲ ਇਕ ਜ਼ਹਿਰੀਲੇ ਕੋਬਰਾ ਦਾ ਆਪ੍ਰੇਸ਼ਨ ਕੀਤਾ, ਜਿਸ ਨਾਲ ਪੂਰੇ ਖੇਤਰ ਵਿਚ ਵਿਆਪਕ ਚਰਚਾ ਛਿੜ ਗਈ।

ਪਿੰਡ ਚੀਚਢਾਣਾ ਪਿੰਡ ਵਿਚ ਸਰਪਮਿੱਤਰ ਅਖਿਲੇਸ਼ ਉਈਕੇ ਨੇ ਰੈਸਕਿਊ ਦੌਰਾਨ ਇਸ ਕੋਬਰਾ ਨੂੰ ਜ਼ਖਮੀ ਹਾਲਤ ਵਿਚ ਦੇਖਿਆ। ਉਸਦੇ ਸਰੀਰ ਵਿਚ ਇਕ ਮੋਟੀ ਪਲਾਸਟਿਕ ਦੀ ਟਿਊਬ ਫਸੀ ਹੋਈ ਸੀ। ਅਖਿਲੇਸ਼ ਨੇ ਬਿਨਾਂ ਟਾਈਮ ਖਰਾਬ ਕੀਤੇ ਕੋਬਰਾ ਨੂੰ ਸਰਕਾਰੀ ਪਸ਼ੂ ਹਸਪਤਾਲ ਪਹੁੰਚਾਇਆ। ਉੱਥੇ, ਮਹਿਲਾ ਡਾਕਟਰ ਪ੍ਰੀਤੀ ਬਾਂਸਲ ਨੇ ਖ਼ਤਰੇ ਦੀ ਪ੍ਰਵਾਹ ਕੀਤੇ ਬਿਨਾਂ ਜ਼ਹਿਰੀਲੇ ਸੱਪ ਦਾ ਆਪ੍ਰੇਸ਼ਨ ਕੀਤਾ ਅਤੇ ਉਸਨੂੰ ਬਚਾਇਆ।


author

Hardeep Kumar

Content Editor

Related News