ਚਾਕੂ ਮਾਰ-ਮਾਰ ਕੀਤਾ ਮਹਿਲਾ ਬਲਾਗਰ ਦਾ ਕਤ.ਲ, ਦੋ ਦਿਨ ਤੱਕ ਲਾ.ਸ਼ ਕੋਲ ਬੈਠਾ ਰਿਹਾ ਬੁਆਏਫ੍ਰੈਂਡ

Tuesday, Nov 26, 2024 - 11:19 PM (IST)

ਚਾਕੂ ਮਾਰ-ਮਾਰ ਕੀਤਾ ਮਹਿਲਾ ਬਲਾਗਰ ਦਾ ਕਤ.ਲ, ਦੋ ਦਿਨ ਤੱਕ ਲਾ.ਸ਼ ਕੋਲ ਬੈਠਾ ਰਿਹਾ ਬੁਆਏਫ੍ਰੈਂਡ

ਬੈਂਗਲੁਰੂ : ਬੈਂਗਲੁਰੂ ਦੇ ਇੰਦਰਾ ਨਗਰ ਇਲਾਕੇ 'ਚ ਇਕ ਸਰਵਿਸ ਅਪਾਰਟਮੈਂਟ 'ਚ ਇਕ ਮਹਿਲਾ ਬਲਾਗਰ ਦੇ ਕਤਲ ਦੀ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਮ੍ਰਿਤਕਾ ਦੀ ਪਛਾਣ ਮਾਇਆ ਗੋਗੋਈ ਵਜੋਂ ਹੋਈ ਹੈ, ਜੋ ਅਸਾਮ ਦੀ ਰਹਿਣ ਵਾਲੀ ਸੀ। ਉਹ 23 ਨਵੰਬਰ ਨੂੰ ਆਪਣੇ ਕਥਿਤ ਬੁਆਏਫ੍ਰੈਂਡ ਆਰਵ ਹਰਨੀ ਨਾਲ ਸਰਵਿਸ ਅਪਾਰਟਮੈਂਟ 'ਚ ਰਹਿਣ ਲਈ ਆਈ ਸੀ।

ਪੁਲਸ ਸੂਤਰਾਂ ਮੁਤਾਬਕ ਲੇਡੀ ਬਲਾਗਰ ਮਾਇਆ ਗੋਗੋਈ ਦਾ 24 ਨਵੰਬਰ ਨੂੰ ਉਸਦੇ ਬੁਆਏਫ੍ਰੈਂਡ ਨੇ ਕਤਲ ਕਰ ਦਿੱਤਾ ਸੀ। ਸ਼ੱਕ ਹੈ ਕਿ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਸੀ, ਜਿਸ ਤੋਂ ਬਾਅਦ ਮੁਲਜ਼ਮ ਨੇ ਮਾਇਆ ਦੀ ਛਾਤੀ 'ਤੇ ਚਾਕੂ ਨਾਲ ਕਈ ਵਾਰ ਕੀਤੇ। ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਇਸ ਤੋਂ ਬਾਅਦ ਉਹ ਦੋ ਦਿਨ ਤੱਕ ਲਾਸ਼ ਕੋਲ ਬੈਠਾ ਰਿਹਾ। ਇਸ ਤੋਂ ਬਾਅਦ ਉਹ ਸਵੇਰੇ ਕੈਬ ਲੈ ਕੇ ਉਥੋਂ ਫਰਾਰ ਹੋ ਗਿਆ। ਅਪਾਰਟਮੈਂਟ ਦੇ ਕਰਮਚਾਰੀਆਂ ਨੇ ਕਮਰੇ 'ਚ ਲਾਸ਼ ਮਿਲਣ 'ਤੇ ਪੁਲਸ ਨੂੰ ਸੂਚਨਾ ਦਿੱਤੀ। ਉਨ੍ਹਾਂ ਦੱਸਿਆ ਕਿ ਮ੍ਰਿਤਕਾ ਆਪਣੇ ਦੋਸਤ ਕੋਲ ਰਹਿਣ ਲਈ ਆਈ ਸੀ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਮੁਤਾਬਕ ਮਾਇਆ ਕੋਰਮੰਗਲਾ 'ਚ ਕੰਮ ਕਰਦੀ ਸੀ।

PunjabKesari

ਇਹ ਵੀ ਪੜ੍ਹੋ : ਕੇਂਦਰ ਨੇ ਆਫ਼ਤ ਜੋਖਮ ਘਟਾਉਣ ਅਤੇ ਸਮਰੱਥਾ ਨਿਰਮਾਣ ਲਈ 1,115 ਕਰੋੜ ਰੁਪਏ ਕੀਤੇ ਮਨਜ਼ੂਰ

ਡਿਪਟੀ ਕਮਿਸ਼ਨਰ ਆਫ ਪੁਲਸ (ਪੂਰਬੀ) ਡੀ. ਦੇਵਰਾਜ ਨੇ ਦੱਸਿਆ, "ਅਸੀਂ ਅਪਰਾਧ ਸੀਨ ਦੀ ਜਾਂਚ ਕਰ ਰਹੇ ਹਾਂ। ਪੁਲਸ ਅਤੇ ਫੋਰੈਂਸਿਕ ਟੀਮਾਂ ਉੱਥੇ ਮੌਜੂਦ ਹਨ। ਪੁਲਸ ਦੀ ਇਕ ਟੀਮ ਐੱਚਐੱਸਆਰ ਲੇਆਉਟ ਵਿਚ ਗਈ ਹੈ, ਜਿੱਥੇ ਉਹ ਮ੍ਰਿਤਕ ਦੀ ਪਛਾਣ ਸਥਾਪਿਤ ਕਰਨ ਲਈ ਕੰਮ ਕਰ ਰਹੀ ਹੈ। ਮੁਲਜ਼ਮ ਕੇਰਲ ਦਾ ਰਹਿਣ ਵਾਲਾ ਹੈ, ਉਸ ਬਾਰੇ ਹੋਰ ਜਾਣਕਾਰੀ ਮੰਗੀ ਜਾ ਰਹੀ ਹੈ।

ਦੱਸਣਯੋਗ ਹੈ ਕਿ ਸਤੰਬਰ ਵਿਚ ਵੀ ਬੈਂਗਲੁਰੂ ਵਿਚ ਇਕ ਔਰਤ ਦੀ ਹੱਤਿਆ ਦੀ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਸੀ। ਇੱਥੋਂ ਦੇ ਵਿਆਲਿਕਵਾਲ ਇਲਾਕੇ ਵਿਚ ਇਕ ਘਰ ਦੇ ਇਕ ਕਮਰੇ ਵਿਚ 165 ਲੀਟਰ ਮਾਡਲ ਦੇ ਸਿੰਗਲ ਡੋਰ ਫਰਿੱਜ ਵਿੱਚੋਂ 29 ਸਾਲਾ ਮਹਾਲਕਸ਼ਮੀ ਦੀ ਲਾਸ਼ 30 ਤੋਂ 40 ਟੁਕੜਿਆਂ ਵਿਚ ਮਿਲੀ ਸੀ। ਫਰਸ਼ 'ਤੇ ਕਈ ਟੁਕੜੇ ਖਿੱਲਰੇ ਹੋਏ ਪਏ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News