ਬਦਰੀਨਾਥ-ਕੇਦਾਰਨਾਥ ਆਉਣ ਵਾਲੇ ਸ਼ਰਧਾਲੂਆਂ ਲਈ ਜ਼ਰੂਰੀ ਖ਼ਬਰ, VIP ਦਰਸ਼ਨਾਂ ਲਈ ਲੱਗੇਗੀ ਫ਼ੀਸ

Wednesday, Mar 29, 2023 - 03:48 AM (IST)

ਬਦਰੀਨਾਥ-ਕੇਦਾਰਨਾਥ ਆਉਣ ਵਾਲੇ ਸ਼ਰਧਾਲੂਆਂ ਲਈ ਜ਼ਰੂਰੀ ਖ਼ਬਰ, VIP ਦਰਸ਼ਨਾਂ ਲਈ ਲੱਗੇਗੀ ਫ਼ੀਸ

ਦੇਹਰਾਦੂਨ (ਭਾਸ਼ਾ)- ਸ਼੍ਰੀ ਬਦਰੀਨਾਥ-ਕੇਦਾਰਨਾਥ ਕਮੇਟੀ ਨੇ ਇਸ ਸਾਲ ਤੋਂ ਬਦਰੀਨਾਥ ਅਤੇ ਕੇਦਾਰਨਾਥ ਧਾਮ ’ਚ ਸ਼ਰਧਾਲੂ ਦੇ ਰੂਪ ’ਚ ਆਉਣ ਵਾਲੇ ਸਾਰੇ ਅਤਿ ਵਿਸ਼ੇਸ਼ ਵਿਅਕਤੀਆਂ (ਵੀ. ਆਈ. ਪੀ.) ਤੋਂ ਭਗਵਾਨ ਦੇ ਵਿਸ਼ੇਸ਼ ਦਰਸ਼ਨ ਅਤੇ ਪ੍ਰਸਾਦ ਲਈ ਪ੍ਰਤੀ ​ਵਿਅਕਤੀ 300 ਰੁਪਏ ਦੀ ਫੀਸ ਲੈਣ ਦਾ ਫ਼ੈਸਲਾ ਲਿਆ ਹੈ।

ਇਹ ਖ਼ਬਰ ਵੀ ਪੜ੍ਹੋ - Chat GPT ਦੀ ਵਰਤੋਂ ਕਰਨ ਵਾਲੀ ਪਹਿਲੀ ਅਦਾਲਤ ਬਣੀ ਪੰਜਾਬ ਤੇ ਹਰਿਆਣਾ ਹਾਈ ਕੋਰਟ

ਕਮੇਟੀ ਦੇ ਪ੍ਰਧਾਨ ਅਜੇਂਦਰ ਅਜੇ ਨੇ ਮੰਗਲਵਾਰ ਨੂੰ ਇੱਥੇ ਦੱਸਿਆ ਕਿ ਕਮੇਟੀ ਨੇ ਬੀਤੇ ਦਿਨੀਂ ਦੇਸ਼ ਦੇ ਚਾਰ ਪ੍ਰਮੁੱਖ ਮੰਦਰਾਂ-ਤਿਰੂਪਤੀ ਬਾਲਾਜੀ, ਸ਼੍ਰੀ ਵੈਸ਼ਣੋ ਦੇਵੀ, ਸ਼੍ਰੀ ਮਹਾਕਾਲੇਸ਼ਵਰ ਅਤੇ ਸ਼੍ਰੀ ਸੋਮਨਾਥ ਮੰਦਰਾਂ ’ਚ ਪੂਜਾ ਅਤੇ ਦਰਸ਼ਨ ਆਦਿ ਵਿਵਸਥਾਵਾਂ ਦੇ ਪ੍ਰਬੰਧਨ ਦੇ ਅਧਿਐਨ ਲਈ ਚਾਰ ਟੀਮਾਂ ਭੇਜੀਆਂ ਸਨ। ਟੀਮਾਂ ਦੀ ਰਿਪੋਰਟ ਤੇ ਸ਼ਿਫਾਰਸ਼ਾਂ ਦੇ ਆਧਾਰ ’ਤੇ ਕਮੇਟੀ ਵੱਲੋਂ ਉਕਤ ਫੈਸਲਾ ਲਿਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਕੇਂਦਰ ਦਾ ਸਿੱਖਾਂ ਨੂੰ ਤੋਹਫ਼ਾ, ਦੋ ਤਖ਼ਤ ਸਾਹਿਬਾਨ ਵਿਚਾਲੇ ਚਲਾਈ ਜਾਵੇਗੀ ਭਾਰਤ ਗੌਰਵ ਟੂਰਿਸਟ ਟਰੇਨ, ਪੜ੍ਹੋ ਵੇਰਵਾ

ਚਾਰਧਾਮ ਯਾਤਰਾ ਲਈ ਆਨਲਾਈਨ ਰਜਿਸਟ੍ਰੇਸ਼ਨ ਹੁਣ ਜ਼ਰੂਰੀ ਨਹੀਂ

ਚਾਰਧਾਮ ਯਾਤਰਾ ਲਈ ਆਨਲਾਈਨ ਰਜਿਸਟ੍ਰੇਸ਼ਨ ਦੀ ਪਾਬੰਦੀ ਹੁਣ ਖਤਮ ਕਰ ਦਿੱਤੀ ਗਈ ਹੈ। ਸੂਬੇ ਦੇ ਤੀਰਥ ਯਾਤਰੀ ਬਿਨਾਂ ਕਿਸੇ ਰਜਿਸਟ੍ਰੇਸ਼ਨ ਦੇ ਦਰਸ਼ਨ ਕਰ ਸਕਣਗੇ ਜਦਕਿ ਹੋਰ ਸੂਬਿਆਂ ਦੇ ਤੀਰਥ ਯਾਤਰੀਆਂ ਲਈ ਇਹ ਜ਼ਰੂਰੀ ਹੋਵੇਗਾ ਕਿ ਉਹ ਹੋਟਲ ਜਾਂ ਹੋਮ ਸਟੇਅ ਦੀ ਬੁਕਿੰਗ ਕਰਵਾ ਲੈਣ। ਅਜਿਹੀ ਬੁਕਿੰਗ ਦਿਖਾਉਣ ਵਾਲੇ ਯਾਤਰੀਆਂ ਦਾ ਆਫਲਾਈਨ ਰਜਿਸਟ੍ਰੇਸ਼ਨ ਕਰਵਾਇਆ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News