ਟੀਕਾਕਰਨ ਦਾ ਖ਼ੌਫ; ਹੈਲਥ ਵਰਕਰਾਂ ’ਤੇ ਭੜਕੀਆਂ ਔਰਤਾਂ ਬੋਲੀਆਂ- ‘ਜੇਕਰ ਹੱਥ ਵੀ ਲਾਇਆ ਤਾਂ...’

Wednesday, Dec 29, 2021 - 03:11 PM (IST)

ਨੈਸ਼ਨਲ ਡੈਸਕ— ਕੋਰੋਨਾ ਵਾਇਰਸ ਨੂੰ ਹਰਾਉਣ ਲਈ ਦੇਸ਼ ’ਚ ਟੀਕਾਕਰਨ ਮੁਹਿੰਮ ਚੱਲ ਰਹੀ ਹੈ। ਕੋਰੋਨਾ ਟੀਕਾ ਹੀ ਸਾਨੂੰ ਵਾਇਰਸ ਤੋਂ ਬਚਾਉਣ ਲਈ ਕਾਰਗਰ ਹੈ। ਕੋਰੋਨਾ ਟੀਕੇ ਨੂੰ ਲੈ ਕੇ ਅਜੇ ਵੀ ਲੋਕਾਂ ’ਚ ਖ਼ੌਫ ਬਣਿਆ ਹੋਇਆ ਹੈ, ਸ਼ਾਇਦ ਇਸ ਪਿੱਛੇ ਲੋਕਾਂ ’ਚ ਜਾਗਰੂਕਤਾਂ ਦੀ ਘਾਟ ਹੈ। ਰਾਜਸਥਾਨ ਵਿਚ ਕੁਝ ਔਰਤਾਂ ਹੈਲਥ ਵਰਕਰਾਂ ’ਤੇ ਇਸ ਕਦਰ ਭੜਕੀਆਂ ਕਿ ਉਨ੍ਹਾਂ ਨੇ ਸਾਫ਼ ਤੌਰ ’ਤੇ ਵੈਕਸੀਨ ਲਗਵਾਉਣ ਤੋਂ ਮਨਾ ਕਰ ਦਿੱਤਾ। ਰਾਜਸਥਾਨ ਦੇ ਜਾਲੋਰ ’ਚ ਵੈਕਸੀਨ ਲਾਉਣ ਪਹੁੰਚੇ ਹੈਲਥ ਵਰਕਰਾਂ ਨੂੰ ਔਰਤਾਂ ਦਾ ਗੁੱਸਾ ਅਤੇ ਧਮਕੀ ਝੱਲਣੀ ਪਈ।

ਦਰਅਸਲ ਜਦੋਂ ਮੈਡੀਕਲ ਟੀਮ ਰਾਜਸਥਾਨ ਦੇ ਜਾਲੋਰ ਪਹੁੰਚੀ ਤਾਂ ਉੱਥੇ ਮੌਜੂਦ ਲੋਕਾਂ ਨੇ ਟੀਕਾ ਲਗਵਾਉਣ ਤੋਂ ਸਾਫ ਇਨਕਾਰ ਕਰ ਦਿੱਤਾ। ਕੁਝ ਔਰਤਾਂ ਹੈਲਥ ਵਰਕਰਾਂ ਨੂੰ ਵੇਖਦੇ ਹੀ ਭੱਜ ਗਈਆਂ ਤਾਂ ਕੁਝ ਨੇ ਉਨ੍ਹਾਂ ਨੂੰ ਹੱਥ ਵੀ ਲਾਉਣ ਤੋਂ ਮਨਾ ਕਰ ਦਿੱਤਾ। ਹੈਲਥ ਵਰਕਰਾਂ ਦਾ ਦਾਅਵਾ ਹੈ ਕਿ ਇਕ ਵੀ ਵਿਅਕਤੀ ਨੇ ਟੀਕਾ ਨਹੀਂ ਲਗਵਾਇਆ। ਹੈਲਥ ਵਰਕਰਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਲੋਕਾਂ ਨੇ ਪਿੰਡ ਵਾਲਿਆਂ ਦੇ ਅੱਗੇ ਹੱਥ ਜੋੜੇ ਕਿ ਕੋਰੋਨਾ ਦਾ ਖ਼ਤਰਾ ਫਿਰ ਤੋਂ ਵੱਧ ਰਿਹਾ ਹੈ ਵੈਕਸੀਨ ਲਗਵਾ ਲਓ ਪਰ ਉਨ੍ਹਾਂ ਲੋਕਾਂ ਨੇ ਹੈਲਥ ਵਰਕਰ ਦੀ ਇਕ ਵੀ ਗੱਲ ਨਹੀਂ ਸੁਣੀ। 

ਹੈਲਥ ਵਰਕਰਾਂ ਦਾ ਕਹਿਣਾ ਹੈ ਕਿ ਜਾਲੋਰ ਦੇ ਇਕ ਪਿੰਡ ਵਿਚ ਘੁੰਮਤੂ ਪਰਿਵਾਰ ਦੇ ਲੋਕ ਰਹਿੰਦੇ ਹਨ। ਜਦੋਂ ਉਹ ਲੋਕ ਉਨ੍ਹਾਂ ਲੋਕਾਂ ਨੂੰ ਵੈਕਸੀਨ ਲਗਵਾਉਣ ਲਈ ਉਨ੍ਹਾਂ ਦੇ ਘਰ ਪਹੁੰਚੇ ਤਾਂ ਉੱਥੇ ਮੌਜੂਦ ਔਰਤਾਂ ਨੇ ਟੀਕਾ ਲਗਵਾਉਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਹੈਲਥ ਵਰਕਰ ਇਕ ਹੋਰ ਮਹਿਲਾ ਕੋਲ ਗਏ ਅਤੇ ਇਸ ’ਤੇ ਮਹਿਲਾ ਭੜਕ ਗਈ ਅਤੇ ਧਮਕੀ ਦਿੱਤੀ ਕਿ ਜੇਕਰ ਹੱਥ ਵੀ ਲਾਇਆ ਤਾਂ ਮੈਂ ਤੁਹਾਨੂੰ ਨਹੀਂ ਛੱਡਾਂਗੀ।

ਓਧਰ ਸਰਕਾਰ ਮੁਤਾਬਕ ਪੂਰੇ ਜਾਲੋਰ ਜ਼ਿਲ੍ਹੇ ਵਿਚ ਕਰੀਬ 3 ਲੱਖ ਲੋਕ ਅਜਿਹੇ ਹਨ, ਜਿਨ੍ਹਾਂ ਨੇ ਹੁਣ ਤੱਕ ਟੀਕਾ ਨਹੀਂ ਲਾਇਆ ਹੈ। ਅੰਕੜਿਆਂ ਮੁਤਾਬਕ ਜ਼ਿਲ੍ਹੇ ਵਿਚ 18 ਸਾਲ ਉਮਰ ਦੇ 13.75 ਲੱਖ ਲੋਕਾਂ ਨੂੰ ਟੀਕਾਕਰਨ ਕਰਨ ਦਾ ਟੀਚਾ ਰੱਖਿਆ ਗਿਆ ਸੀ ਪਰ ਇਸ ’ਚੋਂ ਸਿਰਫ਼ 3 ਲੱਖ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਅਜੇ ਇਕ ਵੀ ਡੋਜ਼ ਨਹੀਂ ਲੱਗੀ ਹੈ। ਅਜਿਹੇ ਵਿਚ ਕੋਰੋਨਾ ਦੇ ਮਾਮਲਿਆਂ ’ਚ ਵਾਧਾ ਹੋ ਸਕਦਾ ਹੈ।


Tanu

Content Editor

Related News