ਕੋਰੋਨਾ ਦਾ ਡਰ : ਦੁੱਧ ਨਾਲੋਂ 10 ਗੁਣਾ ਮਹਿੰਗਾ ਹੋਇਆ ਗਊ-ਮੂਤਰ
Wednesday, Mar 18, 2020 - 06:33 PM (IST)
ਨਵੀਂ ਦਿੱਲੀ — ਦੁਨੀਆ ਭਰ 'ਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਦਾ ਡਰ ਲੋਕਾਂ 'ਚ ਵਧਦਾ ਜਾ ਰਿਹਾ ਹੈ। ਇਸ ਤੋਂ ਬਚਣ ਲਈ ਭਾਰਤੀ ਲੋਕ ਤਰ੍ਹਾਂ-ਤਰ੍ਹਾਂ ਦੇ ਪੁਰਾਣੇ ਤਰੀਕੇ ਲੱਭ ਰਹੇ ਹਨ। ਡਰ ਦੇ ਮਾਹੌਲ 'ਚ ਅਫਵਾਹਾਂ ਨੇ ਵੀ ਆਪਣੀ ਥਾਂ ਬਣਾ ਲਈ ਹੈ। ਇਸ ਦਾ ਨਤੀਜਾ ਇਹ ਹੈ ਕਿ ਅੱਜਕੱਲ੍ਹ ਦੇਸ਼ 'ਚ ਗਊ-ਮੂਤਰ ਅਤੇ ਗਾਂ ਦਾ ਗੋਹਾ ਗਾਂ ਦੇ ਦੁੱਧ ਤੋਂ ਜ਼ਿਆਦਾ ਮਹਿੰਗਾ ਵਿਕ ਰਿਹਾ ਹੈ। ਦਰਅਸਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਗਊ-ਮੂਤਰ ਪੀਣ ਨਾਲ ਕੋਰੋਨਾ ਤੋਂ ਬਚਿਆ ਜਾ ਸਕਦਾ ਹੈ।
ਅੰਗ੍ਰੇਜ਼ੀ ਅਖਬਾਰ ਲਾਈਵ ਮਿੰਟ ਦੀ ਇਕ ਰਿਪੋਰਟ ਅਨੁਸਾਰ ਕੋਰੋਨਾ ਵਾਇਰਸ ਦਾ ਦੇਸ਼ 'ਚ ਅਸਰ ਵਧਣ ਦੇ ਨਾਲ-ਨਾਲ ਦੇਸ਼ 'ਚ ਗਊ-ਮੂਤਰ ਅਤੇ ਗਾਂ ਦੇ ਗੋਹੇ ਦੀ ਕੀਮਤ ਵਧ ਗਈ ਹੈ। ਗਊ-ਮੂਤਰ 500 ਰੁਪਏ ਲੀਟਰ ਅਤੇ ਗਾਂ ਦਾ ਗੋਹਾ 500 ਰੁਪਏ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ। ਪੱਛਮੀ ਬੰਗਾਲ ਦੇ ਇਕ ਦੁੱਧ ਵਿਕਰੇਤਾ ਦਾ ਕਹਿਣਾ ਹੈ ਕਿ ਦੁੱਧ ਦੇ ਮੁਕਾਬਲੇ ਜ਼ਿਆਦਾ ਕਮਾਈ ਗਊ-ਮੂਤਰ ਅਤੇ ਗੋਹੇ 'ਤੋਂ ਹੋ ਰਹੀ ਹੈ।
ਖਬਰ ਅਨੁਸਾਰ ਦਿੱਲੀ ਅਤੇ ਕੋਲਕਾਤਾ ਨੂੰ ਜੋੜਣ ਵਾਲੇ ਨੈਸ਼ਨਲ ਹਾਈਵੇ 'ਤੇ ਇਕ ਮੁਸਲਿਮ ਵਿਅਕਤੀ ਵਲੋਂ ਦੁਕਾਨ 'ਤੇ ਗੋਹੇ ਅਤੇ ਗਊ-ਮੂਤਰ ਦੇ ਜਾਰ ਪੈਕ ਕਰਕੇ ਵੇਚੇ ਜਾ ਰਹੇ ਹਨ। ਇਸ ਦੁਕਾਨ 'ਤੇ ਇਕ ਪੋਸਟਰ ਵੀ ਚਿਪਕਾਇਆ ਗਿਆ ਹੈ , 'ਜਿਸ 'ਤੇ ਲਿਖਿਆ ਹੋਇਆ ਹੈ-ਗਊ-ਮੂਤਰ ਪੀਓ ਅਤੇ ਕੋਰੋਨਾ ਵਾਇਰਸ ਤੋਂ ਬਚੋਂ।' ਅਲੀ ਨੇ ਦੱਸਿਆ ਕਿ ਉਸ ਕੋਲ ਦੋ ਗਾਵਾਂ ਹਨ ਇਕ ਦੇਸੀ ਅਤੇ ਇਕ ਜਰਸੀ। ਜਦੋਂ ਉਨ੍ਹਾਂ ਨੇ ਟੀ.ਵੀ. 'ਤੇ ਗਊ-ਮੂਤਰ ਪਾਰਟੀ ਦੇਖੀ ਤਾਂ ਉਨ੍ਹਾਂ ਨੂੰ ਆਈਡੀਆ ਮਿਲਿਆ ਕਿ ਉਹ ਗਊ-ਮੂਤਰ ਅਤੇ ਗੋਹਾ ਵੇਚ ਕੇ ਲਾਭ ਕਮਾ ਸਕਦੇ ਹਨ। ਜ਼ਿਕਰਯੋਗ ਹੈ ਕਿ ਹਿੰਦੂ ਮਹਾ ਸਭਾ ਵਲੋਂ ਬੀਤੇ ਸ਼ਨੀਵਾਰ ਨੂੰ ਦਿੱਲੀ 'ਚ ਗਊ-ਮੂਤਰ ਪਾਰਟੀ ਦਾ ਆਯੋਜਨ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਸਿਗਰਟ ’ਤੇ ਭਾਰੀ ਟੈਕਸ ਨਾਲ ਤਬਾਹ ਹੁੰਦੀ ਦੇਸ਼ ਦੀ ਅਰਥਵਿਵਸਥਾ
ਜ਼ਿਕਰਯੋਗ ਹੈ ਕਿ ਬੀਤੇ ਕੁਝ ਮਹੀਨਿਆਂ 'ਚ ਹੀ ਦੁਨੀਆ ਭਰ ਦੇ ਕਰੀਬ 190837 ਲੱਖ ਤੋਂ ਜ਼ਿਆਦਾ ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਦੱਸੇ ਜਾ ਰਹੇ ਹਨ। ਸਭ ਤੋਂ ਵਧ ਖਤਰਨਾਕ ਅੰਕੜਾ ਮਰਨ ਵਾਲਿਆਂ ਦਾ ਹੈ ਜਿਹੜਾ ਕਿ 7,527 ਦੇ ਪੱਧਰ ਨੂੰ ਪਾਰ ਕਰ ਗਿਆ ਹੈ। ਭਾਰਤ ਵੀ ਇਸ ਤੋਂ ਜ਼ਿਆਦਾ ਦੇਰ ਬਚਿਆ ਨਹੀਂ ਰਹਿ ਸਕਿਆ। ਹੁਣ ਤੱਕ ਭਾਰਤ ਵਿਚ 142 ਲੋਕ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ 3 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ : SC ਦੀ ਟੈਲੀਕਾਮ ਕੰਪਨੀਆਂ ਨੂੰ ਫਟਕਾਰ, ਪੁੱਛਿਆ- 'ਕੀ ਅਸੀਂ ਮੂਰਖ ਹਾਂ'