ਬਾਲੀਵੁੱਡ ਦੇ ਦਿੱਗਜ ਅਦਾਕਾਰਾਂ ਨੂੰ FDA ਨੇ ਭੇਜ'ਤਾ ਨੋਟਿਸ ! ਨੌਜਵਾਨਾਂ ਨੂੰ ਗੁੰਮਰਾਹ ਕਰਨ ਦੇ ਲੱਗੇ ਦੋਸ਼

Sunday, Aug 16, 2026 - 11:45 AM (IST)

ਬਾਲੀਵੁੱਡ ਦੇ ਦਿੱਗਜ ਅਦਾਕਾਰਾਂ ਨੂੰ FDA ਨੇ ਭੇਜ'ਤਾ ਨੋਟਿਸ ! ਨੌਜਵਾਨਾਂ ਨੂੰ ਗੁੰਮਰਾਹ ਕਰਨ ਦੇ ਲੱਗੇ ਦੋਸ਼

ਨੈਸ਼ਨਲ ਡੈਸਕ- ਮਹਾਰਾਸ਼ਟਰ ਦੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (FDA) ਨੇ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ, ਅਜੇ ਦੇਵਗਨ ਅਤੇ ਟਾਈਗਰ ਸ਼ਰਾਫ਼ ਨੂੰ 'ਵਿਮਲ ਇਲਾਚੀ' ਦੇ ਵਿਗਿਆਪਨ 'ਚ ਕੰਮ ਕਰਨ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। FDA ਅਨੁਸਾਰ ਇਹ ਵਿਗਿਆਪਨ ਇਲਾਚੀ ਦੇ ਨਾਂ 'ਤੇ ਪਾਬੰਦੀਸ਼ੁਦਾ ਪਾਨ ਮਸਾਲਾ ਅਤੇ ਤੰਬਾਕੂ ਉਤਪਾਦਾਂ ਦਾ ਪ੍ਰਚਾਰ ਕਰਦਾ ਹੈ। 

FDA ਗ੍ਰੇਟਰ ਮੁੰਬਈ ਡਿਵੀਜ਼ਨ ਨੇ 14 ਅਗਸਤ ਨੂੰ ਜਾਰੀ ਕੀਤੇ ਨੋਟਿਸ 'ਚ ਕਿਹਾ ਕਿ 'ਵਿਮਲ ਇਲਾਚੀ' ਬ੍ਰਾਂਡ ਦਾ ਨਾਂ ਅਤੇ ਪਛਾਣ ਸਿੱਧੇ ਤੌਰ 'ਤੇ 'ਵਿਮਲ ਪਾਨ ਮਸਾਲਾ' ਨਾਲ ਜੁੜੀ ਹੋਈ ਹੈ, ਜੋ ਕਿ ਮਹਾਰਾਸ਼ਟਰ 'ਚ ਬੈਨ ਹੈ। ਇਹ ਵਿਗਿਆਪਨ ਗਾਹਕਾਂ ਨੂੰ ਗੁੰਮਰਾਹ ਕਰ ਕੇ ਅਸਿੱਧੇ ਤੌਰ 'ਤੇ ਨਸ਼ੀਲੇ ਤੇ ਪਾਬੰਦੀਸ਼ੁਦਾ ਉਤਪਾਦਾਂ ਵੱਲ ਆਕਰਸ਼ਿਤ ਕਰਦਾ ਹੈ। FDA ਨੇ ਤਿੰਨਾਂ ਅਦਾਕਾਰਾਂ ਨੂੰ 'ਵਿਮਲ' ਦੇ ਇਸ ਵਿਗਿਆਪਨ ਦਾ ਪ੍ਰਚਾਰ ਤੁਰੰਤ ਬੰਦ ਕਰਨ, ਆਪਣੇ ਸੋਸ਼ਲ ਮੀਡੀਆ ਹੈਂਡਲਾਂ ਅਤੇ ਵੈੱਬਸਾਈਟਾਂ ਤੋਂ ਇਨ੍ਹਾਂ ਦਾ ਸਾਰਾ ਪ੍ਰਮੋਸ਼ਨਲ ਕੰਟੈਂਟ ਹਟਾਉਣ ਦੇ ਹੁਕਮ ਦਿੱਤੇ ਹਨ।

PunjabKesari

ਇਹ ਵੀ ਪੜ੍ਹੋ- ITBP ਦੇ DIG ਪਰਮਿੰਦਰ ਸਿੰਘ ਦੀ ਦਰਦਨਾਕ ਮੌਤ ! 15 ਅਗਸਤ ਵਾਲੇ ਦਿਨ ਭਿਆਨਕ ਹਾਦਸੇ 'ਚ ਗੁਆਈ ਜਾਨ

ਨੋਟਿਸ ਨੂੰ ਅੰਤਿਮ ਚਿਤਾਵਨੀ ਕਰਾਰ ਦਿੰਦਿਆਂ FDA ਨੇ ਅਦਾਕਾਰਾਂ ਤੋਂ 15 ਦਿਨਾਂ ਦੇ ਅੰਦਰ ਲਿਖਤੀ ਸਪੱਸ਼ਟੀਕਰਨ, ਉਨ੍ਹਾਂ ਦੇ ਪ੍ਰਮੋਸ਼ਨਲ ਐਗਰੀਮੈਂਟ ਦੀਆਂ ਕਾਪੀਆਂ ਅਤੇ ਇਹ ਸਬੂਤ ਮੰਗੇ ਹਨ ਕਿ 'ਵਿਮਲ ਇਲਾਚੀ' ਇੱਕ ਸੁਤੰਤਰ ਉਤਪਾਦ ਹੈ ਜਾਂ ਸਿਰਫ਼ ਪਾਨ ਮਸਾਲੇ ਨੂੰ ਵੇਚਣ ਲਈ ਵਰਤਿਆ ਜਾ ਰਿਹਾ ਇੱਕ ਜ਼ਰੀਆ।

FDA ਨੇ ਕਿਹਾ ਕਿ ਜੇਕਰ ਨਿਰਧਾਰਤ ਸਮੇਂ 'ਚ ਜਵਾਬ ਨਾ ਮਿਲਿਆ ਤਾਂ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਅਤੇ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਅਧੀਨ ਅਦਾਕਾਰਾਂ 'ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਨੋਟਿਸ ਦੀਆਂ ਕਾਪੀਆਂ ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ ਇੰਡੀਆ (FSSAI) ਅਤੇ ਕੇਂਦਰੀ ਉਪਭੋਗਤਾ ਸੁਰੱਖਿਆ ਅਥਾਰਟੀ (CCPA) ਨੂੰ ਵੀ ਭੇਜੀਆਂ ਗਈਆਂ ਹਨ।

ਇਹ ਵੀ ਪੜ੍ਹੋ- ਜਲਦ ਹੀ ਦੂਜੀ ਵਾਰ Mom-Dad ਬਣਨ ਜਾ ਰਹੀ ਬਾਲੀਵੁੱਡ ਦੀ Super Couple ! ਏਅਰਪੋਰਟ 'ਤੇ...

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News