ਸੀਤਾਪੁਰ ’ਚ ਪਿਤਾ-ਪੁੱਤਰ ਦੀ ਗੋਲੀ ਮਾਰ ਕੇ ਹੱਤਿਆ

Sunday, Dec 28, 2025 - 04:19 AM (IST)

ਸੀਤਾਪੁਰ ’ਚ ਪਿਤਾ-ਪੁੱਤਰ ਦੀ ਗੋਲੀ ਮਾਰ ਕੇ ਹੱਤਿਆ

ਸੀਤਾਪੁਰ  - ਸੀਤਾਪੁਰ ਜ਼ਿਲੇ ਦੇ ਇਮਲੀਆ ਸੁਲਤਾਨਪੁਰ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ ਫਤਿਹਪੁਰ ਵਿਚ ਇਕ ਪਿਓ-ਪੁੱਤ ਦੀ ਲੰਬੇ ਸਮੇਂ ਤੋਂ ਚੱਲ ਰਹੀ ਦੁਸ਼ਮਣੀ ਕਾਰਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਸ਼ੁੱਕਰਵਾਰ ਦੇਰ ਸ਼ਾਮ ਉਸ ਸਮੇਂ ਵਾਪਰੀ ਜਦੋਂ ਦੋਵੇਂ ਖੇਤ ਤੋਂ ਘਰ ਪਰਤ ਰਹੇ ਸਨ।

ਪੁਲਸ ਅਨੁਸਾਰ ਮ੍ਰਿਤਕਾਂ ਦੀ ਪਛਾਣ ਅਖਤਰ (60) ਅਤੇ ਉਸਦੇ ਪੁੱਤਰ ਮੈਸਰ (38) ਵਜੋਂ ਹੋਈ ਹੈ। ਹਮਲਾਵਰਾਂ ਨੇ ਉਨ੍ਹਾਂ ਨੂੰ ਰਸਤੇ ਵਿਚ ਗੋਲੀ ਮਾਰ ਦਿੱਤੀ, ਜਿਸ ਨਾਲ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸਾਲ  2011 ਵਿਚ ਹਮਲਾਵਰ ਧਿਰ ਦੇ ਇਕ ਮੈਂਬਰ ਦੀ ਹੱਤਿਆ ਦੇ ਮਾਮਲੇ ਵਿਚ ਅਖਤਰ ਅਤੇ ਉਨ੍ਹਾਂ ਬੇਟੇ ’ਤੇ ਦੋਸ਼ ਲੱਗੇ ਸਨ। 

 ਉਦੋਂ ਤੋਂ ਹੀ ਦੋਵਾਂ ਧਿਰਾਂ ਵਿਚਕਾਰ ਝਗੜਾ ਚੱਲ ਰਿਹਾ ਸੀ ਅਤੇ ਇਸ ਦੁਸ਼ਮਣੀ ਨੇ ਇਸ ਘਟਨਾ ਨੂੰ ਹਵਾ ਦਿੱਤੀ। ਮਾਮਲਾ 2 ਵੱਖ-ਵੱਖ ਭਾਈਚਾਰਿਆਂ ਨਾਲ ਸਬੰਧਤ ਹੋਣ ਕਾਰਨ ਪਿੰਡ ’ਚ ਸਥਿਤੀ ਤਣਾਅਪੂਰਨ ਹੈ। ਸਾਵਧਾਨੀ ਵਜੋਂ, ਫਤਿਹਪੁਰ ਪਿੰਡ ਵਿਚ ਭਾਰੀ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ। ਸੀਤਾਪੁਰ ਦੇ ਪੁਲਸ ਸੁਪਰਡੈਂਟ ਅੰਕੁਰ ਅਗਰਵਾਲ ਨੇ  ਦੱਸਿਆ ਕਿ ਇਸ ਮਾਮਲੇ ਵਿਚ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ  ਮ੍ਰਿਤਕਾਂ ਦੇ ਰਿਸ਼ਤੇਦਾਰਾਂ ਵੱਲੋਂ ਨਾਮਜ਼ਦ ਕੀਤੇ ਗਏ ਲੋਕਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।


author

Inder Prajapati

Content Editor

Related News