ਸ਼ਰਮਨਾਕ! ਮਾਂ ਦੀ ਮੌਤ ਹੁੰਦਿਆਂ ਹੀ ਹੈਵਾਨ ਬਣਿਆ ਪਿਓ, ਨਾਬਾਲਗ ਧੀ ਨਾਲ ਕੀਤੀਆਂ ਕਰਤੂਤਾਂ ਜਾਣ ਉੱਡ ਜਾਣਗੇ ਹੋਸ਼

Friday, Aug 25, 2023 - 03:48 AM (IST)

ਸ਼ਰਮਨਾਕ! ਮਾਂ ਦੀ ਮੌਤ ਹੁੰਦਿਆਂ ਹੀ ਹੈਵਾਨ ਬਣਿਆ ਪਿਓ, ਨਾਬਾਲਗ ਧੀ ਨਾਲ ਕੀਤੀਆਂ ਕਰਤੂਤਾਂ ਜਾਣ ਉੱਡ ਜਾਣਗੇ ਹੋਸ਼

ਨੈਸ਼ਨਲ ਡੈਸਕ: ਰਾਜਸਥਾਨ ਦੇ ਚੁਰੂ ਤੋਂ ਰਿਸ਼ਤਿਆਂ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਪਿਓ ਨੇ ਆਪਣੀ 15 ਸਾਲਾ ਧੀ ਨੂੰ ਹਵਸ ਧਾ ਸ਼ਿਕਾਰ ਬਣਾਇਆ। ਦੱਸਿਆ ਜਾ ਰਿਹਾ ਹੈ ਕਿ ਵਹੁਟੀ ਦੀ ਮੌਤ ਤੋਂ ਬਾਅਦ ਤੋਂ ਉਕਤ ਵਿਅਕਤੀ ਇਸ ਘਿਨੌਣੇ ਕੰਮ ਨੂੰ ਅੰਜਾਮ ਦੇ ਰਿਹਾ ਸੀ। ਪੀੜਤਾ ਦੀ ਸ਼ਿਕਾਇਤ 'ਤੇ ਪੁਲਸ ਨੇ ਮੁਲਜ਼ਮ ਪਿਓ ਦੇ ਖ਼ਿਲਾਫ਼ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਖ਼ਬਰ ਵੀ ਪੜ੍ਹੋ - ਕਪੂਰਥਲਾ 'ਚ ਵਾਪਰੀ ਸ਼ਰਮਨਾਕ ਘਟਨਾ, 9 ਸਾਲਾ ਦਿਵਿਆਂਗ ਬੱਚੀ ਨਾਲ ਜਬਰ-ਜ਼ਿਨਾਹ

ਪੁਲਸ ਨੇ ਦੱਸਿਆ ਕਿ ਮੁਲਜ਼ਮ ਪਤਨੀ ਦੀ ਮੌਤ ਤੋਂ ਬਾਅਦ ਤੋਂ ਧੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਰਿਹਾ ਸੀ। ਮੁਲਜ਼ਮ ਦੇ ਖ਼ਿਲਾਫ਼ ਪਾਸਕੋ ਐਕਟ ਸਮੇਤ ਕਈ ਧਾਰਾਵਾਂ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਡੀ.ਐੱਸ.ਪੀ. ਰਜਿੰਦਰ ਬੁਰੜਕ ਨੇ ਦੱਸਿਆ ਕਿ ਨਾਬਾਲਗ ਕੁੜੀ ਦੇ ਮਾਮੇ ਨੇ ਸ਼ਿਕਾਇਤ ਦਿੱਤੀ ਹੈ ਕਿ 21 ਅਗਸਤ ਨੂੰ ਉਸ ਦੀ ਭਾਬੀ ਕੋਲ ਚੁਰੂ ਤੋਂ ਨਾਬਾਲਗ ਭਾਂਜੀ ਦਾ ਫ਼ੋਨ ਆਇਆ ਤੇ ਉਸ ਨੇ ਦੱਸਿਆ ਕਿ ਸਾਲ 2020 ਵਿਚ ਮਾਂ ਦੀ ਮੌਤ ਹੋ ਗਈ ਸੀ। ਮਾਂ ਦੀ ਮੌਤ ਦੇ 15 ਦਿਨ ਬਾਅਦ ਤੋਂ ਹੀ ਪਿਓ ਉਸ ਦੇ ਨਾਲ ਗ਼ਲਤ ਕੰਮ ਕਰ ਰਿਹਾ ਹੈ। ਉਸ ਨੇ ਇਹ ਵੀ ਦੱਸਿਆ ਕਿ ਵਿਰੋਧ ਕਰਨ 'ਤੇ ਪਾਪਾ ਜਾਨੋਂ ਮਾਰਨ ਦੀ ਧਮਕੀ ਵੀ ਦਿੰਦੇ ਹਨ। 

ਗਰਭਵਤੀ ਹੋਣ ਦੇ ਬਾਅਦ ਵੀ ਮਿਟਾਉਂਦਾ ਰਿਹਾ ਹਵਸ

ਨਾਬਾਲਗ ਬੱਚੀ ਨੇ ਦੱਸਿਆ ਕਿ ਪਿਓ ਦੇ ਗੰਦੇ ਕਾਰੇ ਪਿਛਲੇ ਲੰਬੇ ਸਮੇਂ ਤੋਂ ਜਾਰੀ ਹਨ। ਇਸ ਦੌਰਾਨ ਤਕਰੀਬਨ 2 ਸਾਲ ਪਹਿਲਾਂ ਉਹ ਗਰਭਵਤੀ ਵੀ ਹੋ ਗਈ ਸੀ। ਇਸ 'ਤੇ ਮੁਲਜ਼ਮ ਪਿਓ ਨੇ ਬਾਜ਼ਾਰ ਤੋਂ ਲਿਆ ਕੇ ਗਰਭ ਡੇਗਣ ਦੀ ਗੋਲ਼ੀ ਵੀ ਖੁਆ ਦਿੱਤੀ। ਜਿਸ ਨਾਲ ਉਸ ਦੀ ਤਬੀਅਤ ਵੀ ਕਾਫ਼ੀ ਵਿਗੜ ਗਈ ਸੀ। ਇਸ ਦੇ ਬਾਵਜੂਦ ਉਸ ਦੇ ਪਿਤਾ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ ਤੇ ਉਸ ਨਾਲ ਹਵਸ ਮਿਟਾਉਂਦਾ ਰਿਹਾ। ਜਦੋਂ ਉਹ ਇਸ ਸਭ ਦਾ ਵਿਰੋਧ ਕਰਦੀ ਸੀ ਤਾਂ ਉਹ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਤਕ ਦਿੰਦਾ ਸੀ। 

ਇਹ ਖ਼ਬਰ ਵੀ ਪੜ੍ਹੋ - CM ਮਾਨ ਦਾ ਕਿਸਾਨਾਂ ਲਈ ਅਹਿਮ ਐਲਾਨ, ਫ਼ਸਲਾਂ ਦੀ ਰਹਿੰਦ-ਖੂੰਹਦ ਸਾੜਨ ਤੋਂ ਰੋਕਣ ਲਈ ਚੁੱਕਿਆ ਇਹ ਕਦਮ

ਪੁਲਸ ਨੇ ਪਾਸਕੋ ਐਕਟ ਤਹਿਤ ਦਰਜ ਕੀਤਾ ਮਾਮਲਾ 

ਸ਼ਿਕਾਇਤ ਵਿਚ ਦੱਸਿਆ ਗਿਆ ਕਿ ਉਕਤ ਪਿਓ ਨੇ 20 ਅਗਸਤ ਨੂੰ ਨਾਬਾਲਗ ਧੀ ਨਾਲ ਕੁੱਟਮਾਰ ਕੀਤੀ ਤੇ 21 ਅਗਸਤ ਦੀ ਰਾਤ ਨੂੰ ਵੀ ਉਸ ਨਾਲ ਗ਼ਲਤ ਕੰਮ ਕੀਤਾ। ਪੀੜਤਾ ਦੀ ਸ਼ਿਕਾਇਤ 'ਤੇ ਪੁਲਸ ਨੇ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਪਿਤਾ ਦੇ ਖ਼ਿਲਾਫ਼ ਆਈ.ਪੀ.ਸੀ. ਤੇ ਪਾਸਕੋ ਦੀ ਧਾਰਾ ਤਹਿਤ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀ.ਐੱਸ.ਪੀ. ਨੇ ਕਿਹਾ ਕਿ ਮੁਲਜ਼ਮ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News