ਨਾਬਾਲਗ ਧੀ ਨਾਲ ਪਿਉ ਕਰਦਾ ਰਿਹਾ ਜਬਰ-ਜ਼ਨਾਹ, ਪੀਡ਼ਤਾ ਦੀ ਸ਼ਿਕਾਇਤ ’ਤੇ ਮਾਮਲਾ ਦਰਜ

Friday, Dec 06, 2019 - 08:42 PM (IST)

ਨਾਬਾਲਗ ਧੀ ਨਾਲ ਪਿਉ ਕਰਦਾ ਰਿਹਾ ਜਬਰ-ਜ਼ਨਾਹ, ਪੀਡ਼ਤਾ ਦੀ ਸ਼ਿਕਾਇਤ ’ਤੇ ਮਾਮਲਾ ਦਰਜ

ਹਾਜੀਪੁਰ (ਜੋਸ਼ੀ) - ਇਥੋਂ ਦੇ ਇਕ ਪਿੰਡ ਦੀ ਨਾਬਾਲਗ ਲਡ਼ਕੀ ਨਾਲ ਉਸ ਦਾ ਸ਼ਰਾਬੀ ਪਿਉ ਕਈ ਦਿਨ ਜਬਰ-ਜ਼ਨਾਹ ਕਰਦਾ ਰਿਹਾ, ਜਿਸ ਖਿਲਾਫ਼ ਥਾਣਾ ਹਾਜੀਪੁਰ ਵਿਚ ਨਾਬਾਲਗਾ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਹੋਇਆ ਹੈ। ਪੀਡ਼ਤਾ ਨੇ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਉਹ 9ਵੀਂ ਜਮਾਤ ਦੀ ਵਿਦਿਆਰਥਣ ਹੈ। ਉਸ ਦੇ ਪਿਤਾ ਦਾ ਉਸ ਦੀ ਮਾਂ ਨਾਲ ਤਲਾਕ ਹੋ ਚੁੱਕਿਆ ਹੈ। ਉਸ ਦੀ ਮਾਂ ਵੱਖ ਰਹਿੰਦੀ ਹੈ। ਉਸ ਦਾ ਪਿਉ ਰੋਜ਼ ਸ਼ਾਮ ਨੂੰ ਸ਼ਰਾਬ ਪੀ ਕੇ ਘਰ ਆਉਂਦਾ ਹੈ। ਪਿਛਲੇ 15 ਦਿਨਾਂ ਤੋਂ ਉਹ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਸਥਾਪਤ ਕਰ ਰਿਹਾ ਸੀ। ਪੀੜਤਾ ਦੀ ਸ਼ਿਕਾਇਤ ’ਤੇ ਪੁਲਸ ਨੇ ਉਸ ਦੇ ਦੋਸ਼ੀ ਪਿਉ ਖਿਲਾਫ਼ ਧਾਰਾ 376 ਅਤੇ 506 ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐੱਸ. ਐੱਚ. ਓ. ਹਾਜੀਪੁਰ ਲੋਮੇਸ਼ ਸ਼ਰਮਾ ਨੇ ਦੱਸਿਆ ਕਿ ਪੀਡ਼ਤਾ ਨੇ ਉਕਤ ਜਾਣਕਾਰੀ ਆਪਣੇ ਸਕੂਲ ਸਟਾਫ਼ ਨੂੰ ਦਿੱਤੀ ਸੀ , ਜਿਨ੍ਹਾਂ ਪੰਚਾਇਤ ਨੂੰ ਸੂਚਿਤ ਕੀਤਾ। ਗ੍ਰਾਮ ਪੰਚਾਇਤ ਦੇ ਨਾਲ ਨਾਬਾਲਗਾ ਨੇ ਆ ਕੇ ਸ਼ਿਕਾਇਤ ਦਰਜ ਕਰਵਾਈ ਹੈ।


author

Inder Prajapati

Content Editor

Related News