Instagram ਦੀ ਵੀਡੀਓ ਬਣੀ 3 ਮੌਤਾਂ ਦੀ ਵਜ੍ਹਾ! ਧੀ ਦੀ ਕਰਤੂਤ ਤੋਂ ਨਾਰਾਜ਼ ਪਿਓ ਨੇ ਉਜਾੜ ਲਿਆ ਸਾਰਾ ਪਰਿਵਾਰ

03/14/2023 11:33:46 PM

ਨੈਸ਼ਨਲ ਡੈਸਕ: ਇੰਸਟਾਗ੍ਰਾਮ ਦੀ ਇਕ ਵੀਡੀਓ ਕਾਰਨ ਵਾਪਰੇ ਦੋਹਰੇ ਕਤਲਕਾਂਡ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਵਿਅਕਤੀ ਨੇ ਆਪਣੀ ਧੀ ਅਤੇ ਵਹੁਟੀ ਨੂੰ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ। ਉਸ ਤੋਂ ਬਾਅਦ ਉਹ ਘਰੋਂ ਫ਼ਰਾਰ ਹੋ ਗਿਆ ਤੇ ਫਿਰ ਜੰਗਲ ਵਿਚ ਜਾ ਕੇ ਆਪਣੀ ਜਾਨ ਦੇ ਦਿੱਤੀ। ਦਰਅਸਲ, ਵਿਅਕਤੀ ਨੇ ਇੰਸਟਾਗ੍ਰਾਮ 'ਤੇ ਆਪਣੀ ਧੀ ਦੀ ਬੁਆਏਫ੍ਰੈਂਡ ਦੇ ਨਾਲ ਵੀਡੀਓ ਵੇਖ ਲਈ ਸੀ ਤੇ ਤੈਸ਼ ਵਿਚ ਆ ਕੇ ਉਸ ਨੇ ਆਪਣੀ ਧੀ ਨੂੰ ਗੋਲ਼ੀ ਮਾਰ ਦਿੱਤੀ। ਇਸ ਦੌਰਾਨ ਬੱਚੀ ਦੀ ਮਾਂ ਨੂੰ ਵੀ ਗੋਲ਼ੀ ਲੱਗ ਗਈ ਤੇ ਦੋਹਾਂ ਦੀ ਮੌਤ ਹੋ ਗਈ।

ਇਹ ਖ਼ਬਰ ਵੀ ਪੜ੍ਹੋ - ਨੌਜਵਾਨਾਂ ਨੇ ਚਲਦੀ ਗੱਡੀ 'ਚੋਂ ਸੜਕ 'ਤੇ ਸੁੱਟੇ ਨੋਟਾਂ ਦੇ ਗੱਫ਼ੇ, ਪੁਲਸ ਨੇ ਕੀਤਾ ਗ੍ਰਿਫ਼ਤਾਰ, ਵਜ੍ਹਾ ਜਾਣ ਰਹਿ ਜਾਓਗੇ

ਉਕਤ ਘਟਨਾ ਉੱਤਰ ਪ੍ਰਦੇਸ਼ ਦੇ ਚਿੱਤਰਕੂਟ ਦੀ ਹੈ ਜਿੱਥੇ ਸਿਮਰਦਹਾ ਪਿੰਡ ਦੇ ਵਾਸੀ ਨੰਦ ਕਿਸ਼ੋਰ ਤ੍ਰਿਪਾਠੀ ਨੇ ਆਪਣੀ ਧੀ ਖੁਸ਼ੀ ਤ੍ਰਿਪਾਠੀ ਤੇ ਪਤਨੀ ਦਾ ਕਤਲ ਕਰ ਦਿੱਤਾ। ਦਰਅਸਲ, ਖੁਸ਼ੀ ਆਪਣੇ ਨਾਨਕੇ ਪਿੰਡ ਮਰਾਚੰਦਰਾ ਵਿਚ ਰਹਿ ਰਹੀ ਸੀ, ਜਿੱਥੇ ਉਸ ਨੂੰ ਪੰਕਜ ਯਾਦਵ ਨਾਂ ਦੇ ਮੁੰਡੇ ਨਾਲ ਪਿਆਰ ਹੋ ਗਿਆ।

ਇਹ ਖ਼ਬਰ ਵੀ ਪੜ੍ਹੋ - ਉਰਫ਼ੀ ਜਾਵੇਦ ਲਈ ਨਵੀਂ ਮੁਸੀਬਤ! 'ਭੜਕੀਲੇ' ਕੱਪੜੇ ਪਾਉਣ ਤੇ ਮਾਹੌਲ ਖ਼ਰਾਬ ਕਰਨ ਲਈ ਮਿਲਿਆ ਕਾਨੂੰਨੀ ਨੋਟਿਸ

ਹੋਲੀ ਦੇ ਤਿਉਹਾਰ ਮੌਕੇ ਖੁਸ਼ੀ ਤ੍ਰਿਪਾਠੀ ਆਪਣੇ ਮਾਪਿਆਂ ਘਰ ਆਈ ਹੋਈ ਸੀ। ਇਸ ਦੌਰਾਨ ਨੰਦ ਕਿਸ਼ੋਰ ਨੇ ਇੰਸਟਾਗ੍ਰਾਮ 'ਤੇ ਆਪਣੀ ਧੀ ਦੀ ਇਕ ਨੌਜਵਾਨ ਦੇ ਨਾਲ ਵੀਡੀਓ ਵੇਖ ਲਈ, ਜਿਸ ਤੋਂ ਬਾਅਦ ਗੁੱਸੇ ਵਿਚ ਆ ਕੇ ਉਸ ਨੇ ਖੁਸ਼ੀ 'ਤੇ ਆਪਣੀ ਲਾਇਸੰਸੀ ਬੰਦੂਕ ਤਾਨ ਦਿੱਤੀ। ਇਹ ਵੇਖ ਉਸ ਦੀ ਪਤਨੀ ਤੇ ਖੁਸ਼ੀ ਦੀ ਮਾਂ ਬਚਾਅ ਕਕਰਨ ਲਈ ਸਾਹਮਣੇ ਗਈ ਤੇ ਉਸ ਨੂੰ ਗੋਲ਼ੀ ਲੱਗ ਗਈ। ਇਸ ਤੋਂ ਬਾਅਦ ਉਸ ਨੇ ਇਕ ਹੋਰ ਗੋਲ਼ੀ ਚਲਾਈ ਜੋ ਖੁਸ਼ੀ ਨੂੰ ਲੱਗ ਗਈ। ਗੋਲ਼ੀ  ਲੱਗਣ ਕਾਰਨ ਮਾਂ-ਧੀ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਇਹ ਖ਼ਬਰ ਵੀ ਪੜ੍ਹੋ - ਆਵਾਰਾ ਕੁੱਤਿਆਂ ਨੇ ਉਜਾੜਿਆ ਪਰਿਵਾਰ, ਪਹਿਲਾਂ ਵੱਡੇ ਪੁੱਤ ਦੀ ਲਈ ਜਾਨ, 2 ਦਿਨ ਬਾਅਦ ਬਣੇ ਛੋਟੇ ਦਾ ਕਾਲ

ਆਪਣੀ ਧੀ ਅਤੇ ਵਹੁਟੀ ਨੂੰ ਮਾਰਨ ਤੋਂ ਬਾਅਦ ਨੰਦ ਕਿਸ਼ੋਰ ਮੌਕੇ ਤੋਂ ਫਰਾਰ ਹੋ ਗਿਆ। ਉਸ ਨੇ ਜੰਗਲ ਵਿਚ ਜਾ ਕੇ ਖੁਦਕੁਸ਼ੀ ਕਰ ਲਈ। ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਮਾਮਲੇ ਵਿਚ ਅਡੀਸ਼ਨਲ ਪੁਲਸ ਸੁਪਰੀਡੰਟ ਚਕ੍ਰਪਾਣਿ ਤ੍ਰਿਪਾਠੀ ਦਾ ਕਹਿਣਾ ਹੈ ਕਿ ਪਰਿਵਾਰਕ ਕਲੇਸ਼ ਦੇ ਚਲਦਿਆਂ ਨੰਦ ਕਿਸ਼ੋਰ ਤ੍ਰਿਪਾਠੀ ਨੇ ਆਪਣੀ ਵਹੁਟੀ ਤੇ ਧੀ ਨੂੰ ਗੋਲ਼ੀ ਮਾਰ ਦਿੱਤੀ, ਜਿਸ ਨਾਲ ਦੋਹਾਂ ਦੀ ਮੌਤ ਹੋ ਗਈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News