ਕਲਯੁੱਗੀ ਪਿਓ ਨੇ 5 ਸਾਲਾ ਪੁੱਤ ਦੇ ਕੁਹਾੜੀ ਨਾਲ ਕੀਤੇ 7 ਟੁਕੜੇ, ਫਿਰ ਘਰ ਦੇ ਸਾਹਮਣੇ ਜ਼ਮੀਨ ’ਚ ਦੱਬੇ

Saturday, Dec 04, 2021 - 12:19 PM (IST)

ਕਲਯੁੱਗੀ ਪਿਓ ਨੇ 5 ਸਾਲਾ ਪੁੱਤ ਦੇ ਕੁਹਾੜੀ ਨਾਲ ਕੀਤੇ 7 ਟੁਕੜੇ, ਫਿਰ ਘਰ ਦੇ ਸਾਹਮਣੇ ਜ਼ਮੀਨ ’ਚ ਦੱਬੇ

ਅਲੀਰਾਜਪੁਰ (ਭਾਸ਼ਾ)- ਮੱਧ ਪ੍ਰਦੇਸ਼ ਦੇ ਅਲੀਰਾਜਪੁਰ ਜ਼ਿਲ੍ਹੇ ਦੇ ਇਕ ਪਿੰਡ ਵਿਚ ਅੰਧਵਿਸ਼ਵਾਸੀ ਪਿਤਾ ਨੇ ਕਥਿਤ ਤੌਰ ’ਤੇ ਪਰਿਵਾਰ ਲਈ ਬਦਕਿਸਮਤ ਸਮਝਦੇ ਹੋਏ ਆਪਣੇ 5 ਸਾਲਾ ਪੁੱਤਰ ਦੀ ਕਥਿਤ ਤੌਰ ’ਤੇ ਕੁਹਾੜੀ ਮਾਰ ਕੇ ਹੱਤਿਆ ਕਰ ਦਿੱਤੀ। ਜ਼ਿਲ੍ਹਾ ਪੁਲਸ ਸੁਪਰਡੈਂਟ ਮਨੋਜ ਸਿੰਘ ਨੇ ਦੱਸਿਆ ਕਿ ਇਹ ਘਟਨਾ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 22 ਕਿਲੋਮੀਟਰ ਦੂਰ ਸਥਿਤ ਖਰਖੜੀ ਪਿੰਡ ’ਚ ਵੀਰਵਾਰ ਨੂੰ ਵਾਪਰੀ। ਉਨ੍ਹਾਂ ਦੱਸਿਆ ਕਿ ਪਿੰਡ ਦੇ ਹੀ ਦਿਨੇਸ਼ ਡਾਵਰ (28) ਨੇ ਆਪਣੇ ਪੁੱਤਰ ਰਾਮ ’ਤੇ ਕੁਹਾੜੀ ਨਾਲ ਹਮਲਾ ਕਰ ਕੇ ਉਸ ਦੇ 7 ਟੁਕੜੇ ਕਰ ਦਿੱਤੇ ਅਤੇ ਘਰ ਦੇ ਸਾਹਮਣੇ ਜ਼ਮੀਨ ’ਚ ਦੱਬ ਦਿੱਤੇ। ਉਸ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਨੇ ਇਹ ਦੇਖਿਆ ਅਤੇ ਪੁਲਸ ਨੂੰ ਸੂਚਨਾ ਦਿੱਤੀ।

ਇਹ ਵੀ ਪੜ੍ਹੋ : ਹੌਂਸਲਿਆਂ ਨੂੰ ਸਲਾਮ, ਕਮਜ਼ੋਰੀ ਨੂੰ ਵਰਦਾਨ ਬਣਾ ਲਿਖਿਆ ਸਫ਼ਲਤਾ ਦਾ ਨਵਾਂ ਇਤਿਹਾਸ

ਪੁਲਸ ਨੇ ਦੱਸਿਆ ਕਿ ਉਸ ਦੀ ਗੁਰੂ ਮਾਤਾ (ਅਧਿਆਤਮਿਕ ਗੁਰੂ) ਨੇ ਉਸ ਨੂੰ ਦੱਸਿਆ ਸੀ ਕਿ ਰਾਮ ਪਰਿਵਾਰ ਲਈ ਅਸ਼ੁੱਭ ਹੈ। ਇਸ ਲਈ ਉਸ ਦੀ ਪਤਨੀ ਦੀ ਸਿਹਤ ਠੀਕ ਨਹੀਂ ਹੈ ਅਤੇ ਉਸ ਦੇ ਪਰਿਵਾਰ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਸ ਕਥਿਤ ਦੋਸ਼ੀ ਗੁਰੂ ਮਾਤਾ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਇਹ ਵੀ ਪੜ੍ਹੋ : ਕਿਸਾਨ ਕਿੱਧਰ ਜਾਣ ? 11 ਕੁਇੰਟਲ ਗੰਢੇ ਵੇਚ ਕੇ ਕਮਾਏ ਸਿਰਫ਼ 13 ਰੁਪਏ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ

 


author

DIsha

Content Editor

Related News