ਗ੍ਰੇਟਰ ਨੋਇਡਾ ’ਚ ਪਿਓ ਨੇ ਕੀਤਾ ਇਕਲੌਤੇ ਪੁੱਤ ਦਾ ਕਤਲ, ਲਾਸ਼ ਟੋਏ ’ਚ ਸੁੱਟੀ

Saturday, May 09, 2026 - 12:35 AM (IST)

ਗ੍ਰੇਟਰ ਨੋਇਡਾ ’ਚ ਪਿਓ ਨੇ ਕੀਤਾ ਇਕਲੌਤੇ ਪੁੱਤ ਦਾ ਕਤਲ, ਲਾਸ਼ ਟੋਏ ’ਚ ਸੁੱਟੀ

ਗ੍ਰੇਟਰ ਨੋਇਡਾ- ਕਾਸਨਾ ਕੋਤਵਾਲੀ ਖੇਤਰ ਦੇ ਸਿਰਸਾ ਪਿੰਡ ਵਿਚ ਇਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਪਿਓ ਨੇ ਆਪਣੇ ਹੀ 13 ਸਾਲਾ ਇਕਲੌਤੇ ਪੁੱਤ ਦਾ ਕਥਿਤ ਤੌਰ ’ਤੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਲਾਸ਼ ਨੂੰ ਘਰ ਤੋਂ ਦੂਰ ਸੜਕ ਕਿਨਾਰੇ ਇਕ ਟੋਏ ਵਿਚ ਸੁੱਟ ਦਿੱਤਾ। ਪੁਲਸ ਅਨੁਸਾਰ ਮੁਲਜ਼ਮ ਪ੍ਰਦੀਪ ਦਾ ਆਪਣੇ ਪਰਿਵਾਰ ਦੇ ਲੋਕਾਂ ਨਾਲ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਇਸੇ ਵਿਵਾਦ ਵਿਚ ਉਨ੍ਹਾਂ ਨੂੰ ਫਸਾਉਣ ਦੀ ਨੀਅਤ ਨਾਲ ਉਸ ਨੇ ਪੁੱਤ ਦੇ ਕਤਲ ਦੀ ਸਾਜ਼ਿਸ਼ ਰਚੀ।

ਮ੍ਰਿਤਕ ਕਿਸ਼ੋਰ ਸੁਧਾਂਸ਼ੂ 8ਵੀਂ ਜਮਾਤ ਦਾ ਵਿਦਿਆਰਥੀ ਸੀ। ਘਟਨਾ ਵੀਰਵਾਰ ਰਾਤ ਦੀ ਦੱਸੀ ਜਾ ਰਹੀ ਹੈ। ਅਗਲੇ ਦਿਨ ਬੱਚੇ ਦੇ ਚਾਚੇ ਨੇ ਉਸ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਪੁਲਸ ਨੇ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ ਪੁਲਸ ਨੇ ਪਰਿਵਾਰ ਅਤੇ ਮੁਲਜ਼ਮ ਪਿਓ ਤੋਂ ਪੁੱਛਗਿੱਛ ਕੀਤੀ, ਜਿਸ ਵਿਚ ਉਸ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ। ਉਸ ਦੀ ਨਿਸ਼ਾਨਦੇਹੀ ’ਤੇ ਟੋਏ ਵਿਚੋਂ ਬੱਚੇ ਦੀ ਲਾਸ਼ ਬਰਾਮਦ ਕੀਤੀ ਗਈ। ਪੁਲਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।


author

Rakesh

Content Editor

Related News