ਗੁੱਸੇ 'ਚ ਆਏ ਪਿਓ ਨੇ ਪਹਿਲਾਂ ਮਾਸੂਮ ਬੱਚਿਆਂ ਦਾ ਕੀਤਾ ਕਤਲ, ਫਿਰ ਖ਼ੁਦ ਵੀ ਮੌਤ ਨੂੰ ਲਾਇਆ ਗਲ਼

Sunday, Nov 05, 2023 - 05:22 PM (IST)

ਗੁੱਸੇ 'ਚ ਆਏ ਪਿਓ ਨੇ ਪਹਿਲਾਂ ਮਾਸੂਮ ਬੱਚਿਆਂ ਦਾ ਕੀਤਾ ਕਤਲ, ਫਿਰ ਖ਼ੁਦ ਵੀ ਮੌਤ ਨੂੰ ਲਾਇਆ ਗਲ਼

ਬਹਾਦਰਗੜ੍ਹ- ਹਰਿਆਣਾ ਦੇ ਬਹਾਦਰਗੜ੍ਹ 'ਚ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਜ਼ਾਲਮ ਪਿਤਾ ਨੇ ਪਹਿਲਾਂ ਆਪਣੇ ਦੋ ਮਾਸੂਮ ਬੱਚਿਆਂ ਨੂੰ ਫਾਹਾ ਲਗਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਫਿਰ ਖ਼ੁਦ ਵੀ ਖੁਦਕੁਸ਼ੀ ਕਰ ਲਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲਾ ਬਹਾਦਰਗੜ੍ਹ ਦੇ ਗੰਗਡਵਾ ਪਿੰਡ ਦਾ ਹੈ। ਮ੍ਰਿਤਕਾਂ ਦੀ ਪਛਾਣ 37 ਸਾਲਾ ਕਰਮਬੀਰ, ਉਸ ਦੇ 11 ਸਾਲਾ ਪੁੱਤਰ ਤਨੁਜ ਅਤੇ 13 ਸਾਲਾ ਧੀ ਮੁਸਕਾਨ ਵਜੋਂ ਹੋਈ ਹੈ।

ਇਹ ਵੀ ਪੜ੍ਹੋ-  ਕੇਰਲ ਦੇ ਪ੍ਰਸਿੱਧ ਫੂਡ ਬਲਾਗਰ ਰਾਹੁਲ ਆਪਣੇ ਘਰ 'ਚ ਮਿਲੇ ਮ੍ਰਿਤਕ, ਇੰਸਟਾਗ੍ਰਾਮ 'ਤੇ ਹਨ 4.21 ਲੱਖ ਫਾਲੋਅਰਜ਼

ਡੀ. ਐਸ. ਪੀ ਧਰਮਵੀਰ ਸਿੰਘ ਨੇ ਦੱਸਿਆ ਕਿ ਕਰਮਬੀਰ ਦਿੱਲੀ 'ਚ ਕਲੱਸਟਰ ਬੱਸ ਚਲਾਉਂਦਾ ਸੀ। ਰਾਤ ਸਮੇਂ ਉਸ ਦਾ ਆਪਣੀ ਪਤਨੀ ਨਾਲ ਝਗੜਾ ਹੋ ਗਿਆ ਸੀ। ਜਿਸ ਵਿਚ ਕਰਮਬੀਰ ਨੇ ਪਹਿਲਾਂ ਆਪਣੀ ਪਤਨੀ ਦੀ ਕੁੱਟਮਾਰ ਕੀਤੀ। ਜਦੋਂ ਪਤਨੀ ਕਰਮਬੀਰ ਦੀ ਮਾਨਸਿਕ ਹਾਲਤ ਦੇਖ ਕੇ ਆਪਣੇ ਜੇਠ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰਨ ਗਈ। ਇਸ ਦੌਰਾਨ ਕਰਮਬੀਰ ਨੇ ਪਹਿਲਾਂ ਆਪਣੇ ਬੇਟੇ ਅਤੇ ਬੇਟੀ ਨੂੰ ਫੰਦਾ ਲਾ ਦਿੱਤਾ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਇਸ ਤੋਂ ਬਾਅਦ ਕਰਮਬੀਰ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜਦੋਂ ਉਸ ਦੀ ਪਤਨੀ ਅਤੇ ਕਰਮਬੀਰ ਦੇ ਭਰਾ ਦਾ ਪਰਿਵਾਰ ਘਰ ਪਰਤਿਆ ਤਾਂ ਸਾਰਿਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।

ਇਹ ਵੀ ਪੜ੍ਹੋ- ਵੱਧਦੇ ਪ੍ਰਦੂਸ਼ਣ ਕਾਰਨ ਜ਼ਹਿਰੀਲੀ ਹੋਈ ਆਬੋ-ਹਵਾ, ਸਕੂਲਾਂ 'ਚ 10 ਨਵੰਬਰ ਤੱਕ ਛੁੱਟੀਆਂ

ਮਿਲੀ ਜਾਣਕਾਰੀ ਮੁਤਾਬਕ ਕਰਮਬੀਰ ਨੇ ਆਪਣੇ ਪਿੰਡ ਸੋਲਧਾ ਵਾਸੀ ਨਵੀਨ ਨਾਮੀ ਦੋਸਤ ਨੂੰ ਕਾਰ ਫਾਈਨਾਂਸ 'ਤੇ ਦਿਵਾਈ ਸੀ। ਜਿਸ ਦੀ ਨਵੀਨ ਨੇ ਕਿਸ਼ਤ ਨਹੀਂ ਦਿੱਤੀ ਅਤੇ ਕਾਰ ਵੀ ਵੇਚ ਦਿੱਤੀ। ਉਸ ਤੋਂ ਬਾਅਦ ਸ਼ਾਹੂਕਾਰਾਂ ਨੇ ਕਰਮਬੀਰ ਦੀ ਜ਼ਮੀਨ ਜ਼ਬਤ ਕਰਨ ਦੇ ਹੁਕਮ ਦਿੱਤੇ ਸਨ ਪਰ ਸਰਪੰਚ ਵੱਲੋਂ ਭਰੋਸਾ ਦੇਣ ਤੋਂ ਬਾਅਦ ਕੁਰਕੀ ਨਹੀਂ ਕਰਵਾਈ ਗਈ। ਬੈਂਕ ਵੱਲੋਂ 7-8 ਲੱਖ ਰੁਪਏ ਦੀ ਅਦਾਇਗੀ ਨਾ ਕਰਨ ’ਤੇ ਉਸ ਦੀ ਜ਼ਮੀਨ ਕੁਰਕ ਕਰਨ ਦੇ ਹੁਕਮ ਕਾਰਨ ਕਰਮਬੀਰ ਮੁਸ਼ਕਲ ਵਿਚ ਸੀ। ਇਹ ਵੀ ਸੁਣਨ 'ਚ ਆਇਆ ਹੈ ਕਿ ਰਾਤ ਵੇਲੇ ਵੀ ਕਰਮਬੀਰ ਦੀ ਪਤਨੀ ਨੇ ਉਸ ਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕੀਤੀ ਸੀ। ਜਿਸ ਤੋਂ ਬਾਅਦ ਉਹ ਗੁੱਸੇ 'ਚ ਆ ਗਿਆ ਅਤੇ ਪਤਨੀ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਕਰਮਬੀਰ ਅਤੇ ਉਸ ਦੇ ਮਾਸੂਮ ਬੱਚਿਆਂ ਦੀ ਮੌਤ ਕਾਰਨ ਪਿੰਡ ਅਤੇ ਆਸ-ਪਾਸ ਦੇ ਇਲਾਕੇ ਵਿਚ ਸੋਗ ਪਸਰਿਆ ਹੋਇਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News