ਪਿਓ ਨੇ ਕੀਤਾ 9 ਸਾਲਾ ਬੀਮਾਰ ਧੀ ਦਾ ਕਤਲ, ਲਾਸ਼ ਖੂਹ ''ਚ ਸੁੱਟ ਰਿਸ਼ਤੇਦਾਰਾਂ ਨੂੰ ਕਰ ''ਤਾ ਫੋਨ

Sunday, Jul 28, 2024 - 08:03 PM (IST)

ਪਿਓ ਨੇ ਕੀਤਾ 9 ਸਾਲਾ ਬੀਮਾਰ ਧੀ ਦਾ ਕਤਲ, ਲਾਸ਼ ਖੂਹ ''ਚ ਸੁੱਟ ਰਿਸ਼ਤੇਦਾਰਾਂ ਨੂੰ ਕਰ ''ਤਾ ਫੋਨ

ਨੈਸ਼ਨਲ ਡੈਸਕ : ਝਾਰਖੰਡ ਦੇ ਗੁਮਲਾ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਗੁਮਲਾ ਦੇ ਪਟਾਗਛਾ ਪਿੰਡ ਵਿਚ ਇੱਕ ਪਿਤਾ ਨੇ ਆਪਣੀ 9 ਸਾਲਾ ਧੀ ਦਾ ਕਤਲ ਕਰਕੇ ਲਾਸ਼ ਖੂਹ ਵਿੱਚ ਸੁੱਟ ਦਿੱਤੀ। ਸੂਚਨਾ ਮਿਲਦੇ ਹੀ ਪੁਲਸ ਨੇ ਲਾਸ਼ ਨੂੰ ਬਰਾਮਦ ਕਰ ਲਿਆ ਅਤੇ ਦੋਸ਼ੀ ਪਿਤਾ ਨੂੰ ਗ੍ਰਿਫਤਾਰ ਕਰ ਲਿਆ।

ਇਹ ਘਟਨਾ ਗੁਮਲਾ ਥਾਣਾ ਖੇਤਰ ਦੀ ਕਟਾਰੀ ਪੰਚਾਇਤ ਅਧੀਨ ਪੈਂਦੇ ਪਿੰਡ ਪਟਾਗਛਾ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਦੇਰ ਰਾਤ ਕਰੀਬ 8 ਵਜੇ ਸਰਜੂ ਲੋਹਾਰਾ ਨਾਮ ਦੇ ਵਿਅਕਤੀ ਨੇ ਆਪਣੀ ਬੇਟੀ ਕਾਜਲ ਕੁਮਾਰੀ ਦਾ ਕੁੰਡਾ ਮਾਰ ਕੇ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਪਿੰਡ ਦੇ ਮੰਡਲ ਮਹਤੋ ਦੇ ਖੂਹ 'ਚ ਸੁੱਟ ਦਿੱਤਾ। ਦੋਸ਼ੀ ਨੇ ਖੁਦ ਆਪਣੇ ਰਿਸ਼ਤੇਦਾਰਾਂ ਨੂੰ ਫੋਨ 'ਤੇ ਘਟਨਾ ਦੀ ਜਾਣਕਾਰੀ ਦਿੱਤੀ।

ਸ਼ਨੀਵਾਰ ਨੂੰ ਕੋਟਮ ਫਿਕੇਟ ਦੇ ਇੰਚਾਰਜ ਮਨੋਰੰਜਨ ਸ਼ਰਮਾ ਅਤੇ ਐੱਸਆਈ ਵਿਵੇਕ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਖੂਹ 'ਚੋਂ ਬਾਹਰ ਕੱਢ ਕੇ ਆਪਣੇ ਕਬਜ਼ੇ 'ਚ ਲੈ ਲਿਆ। ਪੁਲਸ ਵੱਲੋਂ ਮੁਲਜ਼ਮ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਸ ਦੀ ਪਤਨੀ ਮੁੰਬਈ ਵਿੱਚ ਰਹਿੰਦੀ ਹੈ ਅਤੇ ਉਸ ਦੀ ਲੜਕੀ ਕਾਜਲ ਕੁਮਾਰੀ ਅਪਾਹਜ ਅਤੇ ਦਿਮਾਗੀ ਤੌਰ ’ਤੇ ਕਮਜ਼ੋਰ ਸੀ। ਦੋਸ਼ੀ ਨੇ ਦੱਸਿਆ ਕਿ ਉਹ ਆਪਣੀ ਬੇਟੀ ਦੀ ਦੇਖਭਾਲ ਕਰਨ ਤੋਂ ਅਸਮਰੱਥ ਸੀ, ਇਸ ਲਈ ਉਸ ਨੇ ਇਹ ਕਦਮ ਚੁੱਕਿਆ।

ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਦਰ ਹਸਪਤਾਲ ਗੁਮਲਾ ਭੇਜ ਦਿੱਤਾ ਹੈ। ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਨੇ ਪੂਰੇ ਪਿੰਡ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਦੋਸ਼ੀ ਪਿਤਾ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।


author

Baljit Singh

Content Editor

Related News