ਲੱਤਾਂ ਘੁੱਟ ਰਹੀ ਨੂੰਹ ਨਾਲ ਸਹੁਰੇ ਨੇ ਕੀਤਾ ਜਬਰ-ਜ਼ਿਨਾਹ, ਸੱਸ ਤੇ ਪਤੀ ਨੇ ਕਿਹਾ-ਇਹ ਸੇਵਾ

Friday, Sep 06, 2024 - 05:18 PM (IST)

ਲੱਤਾਂ ਘੁੱਟ ਰਹੀ ਨੂੰਹ ਨਾਲ ਸਹੁਰੇ ਨੇ ਕੀਤਾ ਜਬਰ-ਜ਼ਿਨਾਹ, ਸੱਸ ਤੇ ਪਤੀ ਨੇ ਕਿਹਾ-ਇਹ ਸੇਵਾ

ਇੰਦੌਰ : ਮੱਧ ਪ੍ਰਦੇਸ਼ ਦੇ ਇੰਦੌਰ 'ਚ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇਕ ਸਹੁਰੇ 'ਤੇ ਆਪਣੀ ਨੂੰਹ 'ਤੇ ਬਲਾਤਕਾਰ ਕਰਨ ਦਾ ਦੋਸ਼ ਲੱਗਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਮਹਾਂ ਪਾਪ ਵਿੱਚ ਔਰਤ ਦੀ ਸੱਸ ਅਤੇ ਪਤੀ ਵੀ ਸ਼ਾਮਲ ਹਨ। ਦੋਸ਼ ਹੈ ਕਿ ਜਦੋਂ ਨੂੰਹ ਆਪਣੇ ਸਹੁਰੇ ਦੇ ਪੈਰ ਦਬਾਉਣ ਲਈ ਕਮਰੇ 'ਚ ਗਈ ਤਾਂ ਸਹੁਰੇ ਨੇ ਉਸ ਨਾਲ ਬਲਾਤਕਾਰ ਕੀਤਾ। ਭੋਪਾਲ ਪੁਲਸ ਨੇ ਪਤੀ ਸਮੇਤ ਸੱਸ-ਸਹੁਰੇ ਖ਼ਿਲਾਫ਼ ਬਲਾਤਕਾਰ ਅਤੇ ਉਸ 'ਚ ਮਦਦ ਕਰਨ ਸਮੇਤ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਲਈ ਇੰਦੌਰ ਦੇ ਅੰਨਪੂਰਨਾ ਥਾਣੇ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ ਵੱਡੀ ਖ਼ਬਰ : ਦੋ ਦਿਨ ਬੰਦ ਰਹਿਣਗੇ ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ

ਐਡੀਸ਼ਨਲ ਡੀਸੀਪੀ ਆਨੰਦ ਯਾਦਵ ਅਨੁਸਾਰ ਅੰਨਪੂਰਨਾ ਥਾਣਾ ਖੇਤਰ ਵਿੱਚ ਰਹਿਣ ਵਾਲੇ ਸੱਸ, ਸਹੁਰਾ ਅਤੇ ਪਤੀ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਪੀੜਤਾ ਨੇ ਆਪਣੇ ਬਿਆਨਾਂ ਵਿੱਚ ਜਾਣਕਾਰੀ ਦਿੱਤੀ ਕਿ ਉਹ ਆਪਣੇ ਸਹੁਰੇ ਦੇ ਪੈਰ ਦਬਾਉਣ ਲਈ ਉਸ ਦੇ ਕਮਰੇ 'ਚ ਗਈ। ਇਸ ਦੌਰਾਨ ਉਸ ਦੇ ਸਹੁਰੇ ਨੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਅਤੇ ਉਸ ਨਾਲ ਜਬਰ-ਜ਼ਨਾਹ ਕੀਤਾ। ਉਸ ਨੇ ਜਦੋਂ ਇਸ ਬਾਰੇ ਆਪਣੀ ਸੱਸ ਨੂੰ ਦੱਸਿਆ ਤਾਂ ਉਸਨੇ ਕਿਹਾ ਕਿ ਇਹ ਸੇਵਾ ਹੈ ਅਤੇ ਉਸਨੂੰ ਇਸੇ ਤਰ੍ਹਾਂ ਆਪਣੇ ਸਹੁਰੇ ਦੀ ਸੇਵਾ ਕਰਦੇ ਰਹਿਣਾ ਚਾਹੀਦਾ ਹੈ। ਇਸ ਤੋਂ ਬਾਅਦ ਜਦੋਂ ਪੀੜਤਾ ਨੇ ਆਪਣੇ ਪਤੀ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਤਾਂ ਪਤੀ ਨੇ ਵੀ ਅਜਿਹੀ ਗੱਲ ਕਹੀ।

ਇਹ ਵੀ ਪੜ੍ਹੋ ਪਰਿਵਾਰ ਲਈ ਕਾਲ ਬਣਿਆ ਸੱਪ, ਜ਼ਮੀਨ 'ਤੇ ਸੁੱਤੇ 4 ਬੱਚਿਆਂ ਨੂੰ ਡੰਗਿਆ, 3 ਦੀ ਮੌਤ

ਆਪਣੇ ਪਤੀ ਅਤੇ ਸੱਸ ਦੀਆਂ ਗੱਲਾਂ ਤੋਂ ਦੁਖੀ ਹੋ ਕੇ ਪੀੜਤਾ ਪੇਕੇ ਘਰ ਭੋਪਾਲ ਗਈ ਅਤੇ ਆਪਣੇ ਮਾਤਾ-ਪਿਤਾ ਅਤੇ ਹੋਰ ਲੋਕਾਂ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਦੇਣ ਤੋਂ ਬਾਅਦ ਪੁਲਸ ਨੂੰ ਸ਼ਿਕਾਇਤ ਦਿੱਤੀ। ਭੋਪਾਲ ਪੁਲਸ ਨੇ ਵੀ ਮੁਢਲੇ ਤੌਰ 'ਤੇ ਮਾਮਲਾ ਦਰਜ ਕਰਕੇ ਇੰਦੌਰ ਦੀ ਅੰਨਪੂਰਨਾ ਪੁਲਸ ਨੂੰ ਇਸ ਪੂਰੇ ਮਾਮਲੇ 'ਚ ਅਗਲੀ ਕਾਰਵਾਈ ਕਰਨ ਲਈ ਕਿਹਾ। ਇੰਦੌਰ ਦੀ ਅੰਨਪੂਰਨਾ ਪੁਲਸ ਨੇ ਦੋਸ਼ੀ ਸੱਸ, ਸਹੁਰਾ, ਪਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਉਹਨਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਪੁਲਸ ਨੇ ਜਲਦੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਗੱਲ ਕਹੀ। 

ਇਹ ਵੀ ਪੜ੍ਹੋ ਪਰਿਵਾਰ ਲਈ ਕਾਲ ਬਣਿਆ ਸੱਪ, ਜ਼ਮੀਨ 'ਤੇ ਸੁੱਤੇ 4 ਬੱਚਿਆਂ ਨੂੰ ਡੰਗਿਆ, 3 ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News