BSNL ਨੇ 1.34 ਲੱਖ ਰੁਪਏ ’ਚ ਸੈਟੇਲਾਈਟ ਫੋਨ ਕੀਤਾ ਲਾਂਚ, ਦੂਰ-ਦੁਰਾਡੇ ਇਲਾਕਿਆਂ ’ਚ ਮਿਲੇਗੀ ਕੁਨੈਕਟੀਵਿਟੀ
Thursday, Jul 09, 2026 - 07:10 PM (IST)
ਬਿਜ਼ਨੈੱਸ ਡੈਸਕ : ਜਨਤਕ ਖੇਤਰ ਦੀ ਦੂਰਸੰਚਾਰ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ (ਬੀ.ਐੱਸ.ਐੱਨ.ਐੱਲ.) ਨੇ 1.34 ਲੱਖ ਰੁਪਏ ਦੀ ਕੀਮਤ 'ਤੇ ਸੈਟੇਲਾਈਟ ਫੋਨ ਉਪਲਬਧ ਕਰਵਾਉਣ ਦੀ ਘੋਸ਼ਣਾ ਕੀਤੀ ਹੈ। ਕੰਪਨੀ ਦੇ ਅਨੁਸਾਰ ਸਾਰੇ ਟੈਕਸਾਂ ਸਮੇਤ ਇਸਦੀ ਕੀਮਤ 1,34,166 ਰੁਪਏ ਪ੍ਰਤੀ ਇਕਾਈ ਹੈ। ਇਹ ਫੋਨ ਉਨ੍ਹਾਂ ਖੇਤਰਾਂ ਲਈ ਤਿਆਰ ਕੀਤਾ ਗਿਆ ਹੈ, ਜਿੱਥੇ ਆਮ ਮੋਬਾਈਲ ਨੈੱਟਵਰਕ ਉਪਲਬਧ ਨਹੀਂ ਹੁੰਦੇ। ਇਸਦੇ ਜ਼ਰੀਏ ਵੌਇਸ ਕਾਲ ਅਤੇ ਐੱਸ.ਐੱਮ.ਐੱਸ. ਵਰਗੀਆਂ ਸੇਵਾਵਾਂ ਮਿਲਣਗੀਆਂ।
ਇਹ ਵੀ ਪੜ੍ਹੋ : ਪਾਕਿਸਤਾਨ 'ਚ ਜਿਊਣਾ ਹੀ ਨਹੀਂ ਸਗੋਂ ਮਰਨਾ ਵੀ ਹੋਇਆ ਮਹਿੰਗਾ , ਅੰਤਿਮ ਵਿਦਾਈ ਬਣਿਆ ਵੱਡਾ ਵਿੱਤੀ ਸੰਕਟ
ਬੀ.ਐੱਸ.ਐੱਨ.ਐੱਲ. ਨੇ ਦੱਸਿਆ ਕਿ ਇਹ ਸੇਵਾ ਰੱਖਿਆ (ਡਿਫੈਂਸ), ਸਮੁੰਦਰੀ ਖੇਤਰ, ਆਫ਼ਤ ਪ੍ਰਬੰਧਨ (ਡਿਜ਼ਾਸਟਰ ਮੈਨੇਜਮੈਂਟ), ਮਾਈਨਿੰਗ (ਖਣਨ), ਦੂਰਸਥ ਸੰਚਾਲਨ ਅਤੇ ਸਾਹਸੀ ਮੁਹਿੰਮਾਂ ਵਿੱਚ ਵਿਸ਼ੇਸ਼ ਤੌਰ 'ਤੇ ਉਪਯੋਗੀ ਹੋਵੇਗੀ। ਕੰਪਨੀ ਨੇ ਵਧੇਰੇ ਜਾਣਕਾਰੀ ਲਈ ਨੇੜਲੇ ਬੀ.ਐੱਸ.ਐੱਨ.ਐੱਲ. ਦਫ਼ਤਰ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਹੈ।
ਇਹ ਵੀ ਪੜ੍ਹੋ : ਅੱਜ ਫਿਰ ਤੀਜੇ ਦਿਨ ਟੁੱਟੇ Gold-Silver ਦੇ ਭਾਅ, ਜਾਣੋ ਕਿੰਨੇ ਹੋਏ ਕੀਮਤੀ ਧਾਤਾਂ ਦੇ ਰੇਟ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
