ਪਿਓ-ਧੀ ਦੀ ਜੋੜੀ ਨੇ ਰਚਿਆ ਇਤਿਹਾਸ, ਇਕੱਠਿਆਂ ਉਡਾਇਆ ਭਾਰਤੀ ਫ਼ੌਜ ਦਾ ਲੜਾਕੂ ਜਹਾਜ਼

Wednesday, Jul 06, 2022 - 11:36 AM (IST)

ਪਿਓ-ਧੀ ਦੀ ਜੋੜੀ ਨੇ ਰਚਿਆ ਇਤਿਹਾਸ, ਇਕੱਠਿਆਂ ਉਡਾਇਆ ਭਾਰਤੀ ਫ਼ੌਜ ਦਾ ਲੜਾਕੂ ਜਹਾਜ਼

ਨਵੀਂ ਦਿੱਲੀ (ਵਾਰਤਾ)- ਹਾਲ ਹੀ 'ਚ ਪਿਓ-ਧੀ ਦੀ ਜੋੜੀ ਨੇ ਇਕੱਠੇ ਇਨ-ਫਾਰਮੇਸ਼ਨ ਲਈ ਉਡਾਣ ਭਰ ਕਰ ਕੇ ਇਤਿਹਾਸ ਰਚਿਆ ਹੈ। ਜਾਣਕਾਰੀ ਅਨੁਸਾਰ, ਏਅਰ ਕਮੋਡੋਰ ਸੰਜੇ ਸ਼ਰਮਾ ਨੇ ਆਪਣੀ ਧੀ ਫਲਾਇੰਗ ਅਫ਼ਸਰ ਅਨਨਿਆ ਨਾਲ ਇਨ-ਫਾਰਮੇਸ਼ਨ 'ਚ ਉਡਾਣ ਭਰੀ। ਪਿਓ-ਧੀ ਦੀ ਜੋੜੀ ਨੇ 30 ਮਈ ਨੂੰ ਭਾਰਤੀ ਹਵਾਈ ਫ਼ੌਜ ਦੇ ਸਟੇਸ਼ਨ 'ਚ ਹਾਕ-132 ਜਹਾਜ਼ ਤੋਂ ਫਾਰਮੇਸ਼ਨ ਲਈ ਉਡਾਣ ਭਰੀ, ਜਿੱਥੇ ਫਲਾਇੰਗ ਅਫ਼ਸਰ ਅਨਨਿਆ ਬਿਹਤਰ ਲੜਾਕੂ ਜਹਾਜ਼ 'ਚ ਗਰੈਜੂਏਟ ਹੋਣ ਤੋਂ ਪਹਿਲਾਂ ਆਪਣੀ ਸਿਖਲਾਈ ਲੈ ਰਹੀ ਹੈ। ਇਸ ਦੇ ਨਾਲ ਹੀ ਉਹ ਭਾਰਤੀ ਹਵਾਈ ਫ਼ੌਜ 'ਚ ਅਜਿਹਾ ਕਰਨ ਵਾਲੀ ਪਹਿਲੀ ਪਿਓ-ਧੀ ਦੀ ਜੋੜੀ ਬਣ ਗਏ।

ਇਹ ਵੀ ਪੜ੍ਹੋ : ਅਜਬ-ਗਜ਼ਬ! ਬੱਚੇ ਨੂੰ ਪਾਣੀ ’ਚ ਖਿੱਚ ਕੇ ਲੈ ਗਿਆ ਮਗਰਮੱਛ, ਐਕਸਰੇ ’ਚ ਖਾਲੀ ਮਿਲਿਆ ਢਿੱਠ

ਮਿਲੀ ਜਾਣਕਾਰੀ ਅਨੁਸਾਰ ਭਾਰਤੀ ਹਵਾਈ ਫ਼ੌਜ 'ਚ ਅਜਿਹਾ ਕੋਈ ਪਿਛਲਾ ਉਦਾਹਰਣ ਨਹੀਂ ਹੈ, ਜਿੱਥੇ ਇਕ ਪਿਓ ਅਤੇ ਉਸ ਦੀ ਧੀ ਇਕ ਹੀ ਮਿਸ਼ਨ ਲਈ ਇਕ ਹੀ ਲੜਾਕੂ ਫਾਰਮੇਸ਼ਨ ਦਾ ਹਿੱਸਾ ਸਨ। ਏਅਰ ਕਮੋਡੋਰ ਸੰਜੇ ਸ਼ਰਮਾ ਨੂੰ 1989 'ਚ ਭਾਰਤੀ ਹਵਾਈ ਫ਼ੌਜ ਦੀ ਲੜਾਕੂ ਧਾਰਾ 'ਚ ਸ਼ਾਮਲ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਲੜਾਕੂ ਮੁਹਿੰਮਾਂ ਦਾ ਵਿਆਪਕ ਅਨੁਭਵ ਸੀ। ਉਨ੍ਹਾਂ ਨੇ ਮਿਗ-21 ਸਕੁਆਰਡਨ ਦੇ ਨਾਲ-ਨਾਲ ਫਰੰਟਲਾਈਨ ਫਾਈਟਰ ਸਟੇਸ਼ਨ ਦੀ ਕਮਾਨ ਸੰਭਾਲੀ ਸੀ। ਤਿੰਨ ਮਹਿਲਾ ਪਾਇਲਟਾਂ ਦੇ ਪਹਿਲੇ ਬੈਚ ਨੂੰ ਸ਼ਾਮਲ ਕਰਨ ਦੇ ਨਾਲ, 2016 'ਚ ਭਾਰਤੀ ਹਵਾਈ ਫ਼ੌਜ ਦੀ ਲੜਾਕੂ ਧਾਰਾ ਔਰਤਾਂ ਲਈ ਖੋਲ੍ਹੀ ਗਈ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News