ਬੱਚਿਆਂ ਨਾਲ ਖੇਡਣ ਦੀ ਮਿਲੀ ਸਜ਼ਾ, ਪਿਓ ਨੇ ਗਰਮ ਚਿਮਟੇ ਨਾਲ ਦਾਗ਼ੀ 11 ਸਾਲਾ ਧੀ
Monday, Sep 23, 2024 - 06:19 PM (IST)
ਬਾਂਦਾ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਲਲਿਤਪੁਰ 'ਚ ਬੱਚਿਆਂ ਨਾਲ ਖੇਡਣ 'ਤੇ ਇਕ ਵਿਅਕਤੀ ਨੇ ਆਪਣੀ 11 ਸਾਲ ਦੀ ਧੀ ਨੂੰ ਗਰਮ ਚਿਮਟੇ ਨਾਲ ਕਈ ਜਗ੍ਹਾ ਦਾਗ਼ ਦਿੱਤਾ। ਪੁਲਸ ਨੇ ਸੋਮਵਾਰ ਨੂੰ ਮਾਮਲਾ ਦਰਜ ਕਰ ਕੇ ਦੋਸ਼ੀ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਸੌਜਨਾ ਥਾਣੇ ਦੇ ਇੰਚਾਰਜ ਇੰਸਪੈਕਟਰ (ਐੱਸ.ਐੱਚ.ਓ.) ਪਾਰੂਲ ਸਿੰਘ ਚੰਦੇਲ ਨੇ ਸੋਮਵਾਰ ਨੂੰ ਦੱਸਿਆ ਕਿ ਥਾਣਾ ਖੇਤਰ ਦੇ ਬਾਰੌਨ ਪਿੰਡ 'ਚ ਰਾਮਸਵਰੂਪ ਉਰਫ਼ ਰਸਮੂ ਦੀ 11 ਸਾਲਾ ਧੀ ਹਮਉਮਰ ਬੱਚਿਆਂ ਨਾਲ ਸ਼ਨੀਵਾਰ ਨੂੰ ਘਰ 'ਚ ਖੇਡ ਰਹੀ ਸੀ। ਇਸੇ ਦੌਰਾਨ ਬੋਰੀ 'ਚ ਰੱਖੀ ਹੋਈ ਪੋਈ ਦੀ ਭਾਜੀ ਬੱਕਰੀਆਂ ਨੇ ਸੁੱਟ ਦਿੱਤੀ।
ਇਹ ਵੀ ਪੜ੍ਹੋ : ਸ਼ਰਮਨਾਕ! 7 ਸਾਲਾ ਬੱਚੀ ਨਾਲ ਉਸ ਦੇ ਹਮਉਮਰ 2 ਬੱਚਿਆਂ ਨੇ ਕੀਤਾ ਜਬਰ-ਜ਼ਿਨਾਹ
ਉਨ੍ਹਾਂ ਦੱਸਿਆ ਕਿ ਇਸ ਤੋਂ ਨਾਰਾਜ਼ ਰਮਸੂ ਨੇ ਚੁੱਲ੍ਹੇ ਕੋਲ ਰੱਖੇ ਗਰਮ ਚਿਮਟੇ ਨਾਲ ਧੀ ਦੇ ਹੱਥ ਅਤੇ ਸਰੀਰ ਦੇ ਕਈ ਅੰਗਾਂ ਨੂੰ ਦਾਗ਼ ਦਿੱਤਾ। ਬਚਾਉਣ ਆਏ ਬੱਚੀ ਦੇ ਬਾਬਾ ਨੂੰ ਵੀ ਬੁਰੀ ਤਰ੍ਹਾਂ ਕੁੱਟਮਾਰ ਕਰ ਕੇ ਜ਼ਖ਼ਮੀ ਕਰ ਦਿੱਤਾ। ਐੱਸ.ਐੱਚ.ਓ. ਚੰਦੇਲ ਨੇ ਦੱਸਿਆ ਕਿ ਸੋਮਵਾਰ ਨੂੰ ਬੱਚੀ ਦੇ ਬਾਬਾ ਲਲੰਜੂ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰੇ ਰਾਮਸਵਰੂਪ ਉਰਫ਼ ਰਮਸੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਬੱਚੀ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8