ਵੱਡੀ ਖ਼ਬਰ ; ਪਿਓ ਨੇ ਅਦਾਕਾਰਾ ਧੀ ਖ਼ਿਲਾਫ਼ ਖ਼ੁਦ ਹੀ ਕਰਾ''ਤੀ FIR

Saturday, Aug 02, 2025 - 10:45 AM (IST)

ਵੱਡੀ ਖ਼ਬਰ ; ਪਿਓ ਨੇ ਅਦਾਕਾਰਾ ਧੀ ਖ਼ਿਲਾਫ਼ ਖ਼ੁਦ ਹੀ ਕਰਾ''ਤੀ FIR

ਹੈਦਰਾਬਾਦ – ਦੱਖਣੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਕਲਪਿਕਾ ਗਣੇਸ਼ ਇਕ ਵਾਰ ਫਿਰ ਚਰਚਾ 'ਚ ਹੈ, ਪਰ ਇਸ ਵਾਰ ਕਾਰਨ ਕੋਈ ਫਿਲਮ ਨਹੀਂ, ਸਗੋਂ ਉਨ੍ਹਾਂ ਦੀ ਮਾਨਸਿਕ ਸਿਹਤ ਨੂੰ ਲੈ ਕੇ ਉੱਠੇ ਗੰਭੀਰ ਸਵਾਲ ਹਨ। ਉਨ੍ਹਾਂ ਦੇ ਪਿਤਾ ਸੰਘਵਰ ਗਣੇਸ਼ ਨੇ ਗੱਚੀਬਾਊਲੀ ਪੁਲਸ ਥਾਣੇ 'ਚ ਅਧਿਕਾਰਕ ਤੌਰ 'ਤੇ ਸ਼ਿਕਾਇਤ ਦਰਜ ਕਰਵਾਈ ਹੈ, ਜਿਸ 'ਚ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਕਲਪਿਕਾ ਗੰਭੀਰ ਮਾਨਸਿਕ ਬੀਮਾਰੀ ਨਾਲ ਪੀੜਤ ਹੈ ਅਤੇ ਉਹ ਆਪਣੀ ਅਤੇ ਹੋਰਾਂ ਦੀ ਸੁਰੱਖਿਆ ਲਈ ਖ਼ਤਰਾ ਬਣ ਚੁੱਕੀ ਹੈ। ਪਿਤਾ ਨੇ ਸ਼ਿਕਾਇਤ ਵਿੱਚ ਇਹ ਵੀ ਦੱਸਿਆ ਕਿ ਕਲਪਿਕਾ ਇਸ ਤੋਂ ਪਹਿਲਾਂ 2 ਵਾਰ ਖੁਦਕੁਸ਼ੀ ਦੀ ਕੋਸ਼ਿਸ਼ ਕਰ ਚੁੱਕੀ ਹੈ। ਉਹ ਕਦੇ-ਕਦੇ ਹੱਦ ਤੋਂ ਵੱਧ ਗੁੱਸੇ ਵਿੱਚ ਆ ਜਾਂਦੀ ਹੈ ਅਤੇ ਹੰਗਾਮਾ ਵੀ ਕਰਦੀ ਹੈ।

ਇਹ ਵੀ ਪੜ੍ਹੋ: ਵੱਡੀ ਖਬਰ; ਮਸ਼ਹੂਰ ਅਦਾਕਾਰ ਦੀ ਮੌਤ, ਹੋਟਲ ਦੇ ਕਮਰੇ 'ਚੋਂ ਮਿਲੀ ਲਾਸ਼

ਰਿਹੈਬ ਸੈਂਟਰ 'ਚ ਰਹੀ, ਦੋ ਸਾਲ ਤੋਂ ਦਵਾਈ ਨਹੀਂ ਲੈ ਰਹੀ

ਪਿਤਾ ਮੁਤਾਬਕ, ਕਲਪਿਕਾ ਨੂੰ ਪਹਿਲਾਂ ਮਾਨਸਿਕ ਇਲਾਜ ਲਈ ਰਿਹੈਬਿਲੀਟੇਸ਼ਨ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ ਸੀ। ਪਰ ਪਿਛਲੇ 2 ਸਾਲਾਂ ਤੋਂ ਉਸ ਨੇ ਦਵਾਈ ਲੈਣੀ ਬੰਦ ਕਰ ਦਿੱਤੀ ਹੈ, ਜਿਸ ਕਾਰਨ ਉਸਦਾ ਵਿਵਹਾਰ ਹੌਲੀ-ਹੌਲੀ ਹੱਦ ਤੋਂ ਵੱਧ ਖਤਰਨਾਕ ਹੁੰਦਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਇਸ ਮਸ਼ਹੂਰ Singer ਨਾਲ ਇਸ਼ਕ ਲੜਾ ਰਹੇ ਹਨ ਕੈਨੇਡਾ ਦੇ ਸਾਬਕਾ PM ਜਸਟਿਨ ਟਰੂਡੋ!

ਪੁਲਸ ਨੂੰ ਰਿਹੈਬ ਵਿਚ ਭਰਤੀ ਕਰਵਾਉਣ ਦੀ ਮੰਗ

ਸੰਘਵਰ ਗਣੇਸ਼ ਨੇ ਪੁਲਸ ਨੂੰ ਬੇਨਤੀ ਕੀਤੀ ਹੈ ਕਿ ਉਹ ਕਲਪਿਕਾ ਦੀ ਸੁਰੱਖਿਆ ਅਤੇ ਪਰਿਵਾਰ ਦੀ ਭਲਾਈ ਲਈ ਉਸਨੂੰ ਮੁੜ ਰਿਹੈਬ ਸੈਂਟਰ ਵਿਚ ਦਾਖਲ ਕਰਵਾਉਣ ਵਿੱਚ ਮਦਦ ਕਰਨ।

ਇਹ ਵੀ ਪੜ੍ਹੋ: ਕੀ ਪ੍ਰੈਗਨੈਂਟ ਹੈ ਕੈਟਰੀਨਾ ਕੈਫ? ਨਵੀਂ ਵਾਇਰਲ ਵੀਡੀਓ ਤੋਂ ਬਾਅਦ ਸ਼ੁਰੂ ਹੋਈਆਂ ਅਟਕਲਾਂ

ਅਦਾਕਾਰਾ ਦਾ ਹਾਈਵੋਲਟੇਜ ਡਰਾਮਾ

ਕਲਪਿਕਾ ਗਣੇਸ਼ ਕਈ ਵਾਰੀ ਰਿਜ਼ੋਰਟਸ ਅਤੇ ਪਬਜ਼ ਵਿੱਚ ਵਿਵਾਦਾਂ ਵਿੱਚ ਰਹੀ ਹੈ। ਹਾਲ ਹੀ ਵਿੱਚ ਆਪਣੇ ਜਨਮਦਿਨ ਮੌਕੇ ਹੈਦਰਾਬਾਦ ਦੇ ਇਕ ਪਬ ਵਿੱਚ ਕਰਮਚਾਰੀਆਂ ਨਾਲ ਉਸਦੀ ਬਹਿਸ ਹੋਈ। ਕਲਪਿਕਾ ਨੇ ਨਾਂ ਤਾਂ ਬਿੱਲ ਦਿੱਤਾ ਅਤੇ ਨਾਂ ਹੀ ਕੇਕ ਲਈ ਪੈਸੇ ਭਰਨ ਲਈ ਤਿਆਰ ਹੋਈ, ਜਿਸ ਕਾਰਨ ਸੋਸ਼ਲ ਮੀਡੀਆ 'ਤੇ ਟਰੋਲ ਵੀ ਹੋਈ।

ਇਹ ਵੀ ਪੜ੍ਹੋ: ਕੀ ਬਾਲੀਵੁੱਡ 'ਚ ਆਉਣਗੇ ਰਾਘਵ ਚੱਢਾ? ਰਾਜਨੇਤਾ ਨੇ ਕੀਤਾ ਵੱਡਾ ਖੁਲਾਸਾ

ਸਿਨੇਮਾ ਕਰੀਅਰ

ਕਲਪਿਕਾ ਨੇ 2009 ਵਿੱਚ 'ਪਰਯਾਣਮ' ਫਿਲਮ ਰਾਹੀਂ ਆਪਣਾ ਐਕਟਿੰਗ ਡੇਬਿਊ ਕੀਤਾ ਸੀ। ਉਹ ਹੈਦਰਾਬਾਦ ਵਿੱਚ ਪੈਦਾ ਹੋਈ ਅਤੇ BA ਦੀ ਡਿਗਰੀ ਪ੍ਰਾਪਤ ਕੀਤੀ। ਫਿਲਮਾਂ ਵਿੱਚ ਆਉਣ ਤੋਂ ਪਹਿਲਾਂ ਉਹ ਮਾਡਲਿੰਗ ਕਰਦੀ ਸੀ। ਉਸ ਨੇ ਕੁਝ ਵੈੱਬ ਸੀਰੀਜ਼ ਵਿੱਚ ਵੀ ਕੰਮ ਕੀਤਾ ਹੈ। 

ਇਹ ਵੀ ਪੜ੍ਹੋ: ਤਲਾਕ ਮਗਰੋਂ ਕ੍ਰਿਕਟਰ ਯੁਜ਼ਵੇਂਦਰ ਨੇ ਪਹਿਲੀ ਵਾਰ ਤੋੜੀ ਚੁੱਪੀ, ਦੱਸਿਆ ਕਿਉਂ ਹੋਏ ਧਨਸ਼੍ਰੀ ਤੋਂ ਵੱਖ

ਪੁਲਸ ਵੱਲੋਂ ਜਾਂਚ ਜਾਰੀ

ਫਿਲਹਾਲ ਪੁਲਸ ਵੱਲੋਂ ਸਾਰੇ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਅਧਿਕਾਰੀਆਂ ਵੱਲੋਂ ਹੁਣ ਤੱਕ ਅੱਗੇ ਦੇ ਕਦਮ ਬਾਰੇ ਕੋਈ ਆਧਿਕਾਰਕ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਮਸ਼ਹੂਰ ਗਾਇਕਾ ਨੇ ਲਾਈਵ ਪਰਫਾਰਮੈਂਸ ਦੌਰਾਨ ਸਟੇਜ 'ਤੇ ਹੀ ਉਤਾਰੇ..., ਵੀਡੀਓ ਹੋ ਗਈ ਵਾਇਰਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News