CM ਰੇਖਾ ਗੁਪਤਾ ਨੇ ਸਕੂਲੀ ਬੱਚਿਆਂ ਨਾਲ ਮਨਾਈ ਰੱਖੜੀ
Thursday, Aug 07, 2025 - 12:56 PM (IST)

ਨਵੀਂ ਦਿੱਲੀ- ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਵੀਰਵਾਰ ਨੂੰ ਸਕੂਲੀ ਬੱਚਿਆਂ ਨਾਲ ਰੱਖੜੀ ਮਨਾਈ ਅਤੇ ਕਿਹਾ ਕਿ ਰਾਸ਼ਟਰੀ ਰਾਜਧਾਨੀ ਦੀ ਸੁਰੱਖਿਆ ਅਤੇ ਇਸ ਦੀ ਤਰੱਕੀ ਲਈ ਕੰਮ ਕਰਨਾ ਉਨ੍ਹਾਂ ਦੀ (ਮੁੱਖ ਮੰਤਰੀ ਦੀ) ਜ਼ਿੰਮੇਵਾਰੀ ਹੈ। ਗੁਪਤਾ ਨੇ ਮੁੱਖ ਮੰਤਰੀ ਜਨ ਸੇਵਾ ਕੇਂਦਰ 'ਚ ਆਯੋਜਿਤ ਰੱਖੜੀ ਪ੍ਰੋਗਰਾਮ 'ਚ ਸਕੂਲੀ ਬੱਚਿਆਂ ਨਾਲ ਤਿਉਹਾਰ ਮਨਾਇਆ।
ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਇਸ ਸਮਾਰੋਹ 'ਚ ਹਿੱਸਾ ਲਿਆ ਅਤੇ ਗੁਪਤਾ ਨੂੰ ਹੱਥ ਨਾਲ ਬਣੀਆਂ ਰੱਖੜੀਆਂ ਬੰਨ੍ਹੀਆਂ। ਮੁੱਖ ਮੰਤਰੀ ਨੇ ਕਿਹਾ ਕਿ ਰੱਖੜੀ ਭਰਾ-ਭੈਣ ਦੇ ਪਿਆਰ ਦੇ ਬੰਧਨ ਦਾ ਪ੍ਰਤੀਕ ਹੈ। ਫਰਵਰੀ 'ਚ ਮੁੱਖ ਮੰਤਰੀ ਅਹੁਦਾ ਸੰਭਾਲਣ ਵਾਲੀ ਗੁਪਤਾ ਨੇ ਕਿਹਾ,''ਮੁੱਖ ਮੰਤਰੀ ਵਜੋਂ ਇਹ ਮੇਰੀ ਪਹਿਲੀ ਰੱਖੜੀ ਹੈ ਅਤੇ ਮੈਂ ਇਸ ਨੂੰ ਬੱਚਿਆਂ ਨਾਲ ਮਨਾਉਣ ਦਾ ਫ਼ੈਸਲਾ ਕੀਤਾ ਹੈ। ਦਿੱਲੀ ਦੀ ਰੱਖਿਆ ਕਰਨਾ ਅਤੇ ਇਸ ਦੀ ਤਰੱਕੀ ਦੀ ਕੰਮ ਕਰਨਾ ਮੇਰੀ ਜ਼ਿੰਮੇਵਾਰੀ ਹੈ।'' ਇਸ ਸਾਲ ਰੱਖੜੀ ਦਾ ਤਿਉਹਾਰ 9 ਅਗਸਤ ਨੂੰ ਮਨਾਇਆ ਜਾਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e