ਡਿਜੀਟਲ ਰੇਪ ! ਥਾਣੇਦਾਰ ਨੇ ਆਪਣੀ ਹੀ ਸਾਥੀ ਮੁਲਾਜ਼ਮ ਦੀ ਧੀ ਨਾਲ ਕੀਤੀ ਗੰਦੀ ਕਰਤੂਤ
Wednesday, Aug 06, 2025 - 10:21 AM (IST)

ਨੈਸ਼ਨਲ ਡੈਸਕ- ਰਾਜਧਾਨੀ ਦਿੱਲੀ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਦਿੱਲੀ ਪੁਲਸ ਦੀ ਹੈੱਡ ਕਾਂਸਟੇਬਲ ਨੇ ਦਿੱਲੀ ਪੁਲਸ ਦੇ ਹੀ ਥਾਣੇਦਾਰ ’ਤੇ ਆਪਣੀ ਮਾਸੂਮ ਧੀ ਨਾਲ ਡਿਜੀਟਲ ਰੇਪ ਕਰਨ ਦਾ ਦੋਸ਼ ਲਾਇਆ ਹੈ। ਮਹਿਲਾ ਪੁਲਸ ਮੁਲਾਜ਼ਮ ਨੇ ਇਸ ਸਬੰਧ ’ਚ ਨੰਦਗ੍ਰਾਮ ਥਾਣੇ ’ਚ ਕੇਸ ਦਰਜ ਕਰਾਇਆ ਹੈ। ਪੁਲਸ ਦਾ ਕਹਿਣਾ ਹੈ ਕਿ ਕੇਸ ਦਰਜ ਕਰ ਕੇ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਨੰਦਗ੍ਰਾਮ ਥਾਣਾ ਖੇਤਰ ’ਚ ਰਹਿਣ ਵਾਲੀ ਔਰਤ ਦਿੱਲੀ ਪੁਲਸ ’ਚ ਬਤੌਰ ਹੈੱਡ ਕਾਂਸਟੇਬਲ ਤਾਇਨਾਤ ਹੈ ਅਤੇ ਇੱਥੇ ਪਤੀ ਤੋਂ ਵੱਖ ਰਹਿੰਦੀ ਹੈ। ਉਸ ਨੇ ਦੋਸ਼ ਲਾਇਆ ਕਿ ਗੋਵਿੰਦਪੁਰਮ ਨਿਵਾਸੀ ਦਿੱਲੀ ਪੁਲਸ ਦੇ ਥਾਣੇਦਾਰ ਨਾਲ ਉਸ ਦੀ ਪੁਰਾਣੀ ਪਛਾਣ ਹੈ। ਪਛਾਣ ਕਾਰਨ ਥਾਣੇਦਾਰ ਦਾ ਉਨ੍ਹਾਂ ਦੇ ਘਰ ਆਉਣਾ-ਜਾਣਾ ਸੀ।
ਇਹ ਵੀ ਪੜ੍ਹੋ- ਐਲਨ ਮਸਕ ਤੋਂ ਵੀ ਅਮੀਰ ਨਿਕਲੀ ਭਾਰਤ ਦੀ ਔਰਤ ! ਮੌਤ ਤੋਂ ਬਾਅਦ ਅਕਾਊਂਟ ਵੇਖ ਪਰਿਵਾਰ ਦੇ ਵੀ ਉੱਡ ਗਏ ਹੋਸ਼
ਦੋਸ਼ ਹੈ ਕਿ 3 ਦਿਨ ਪਹਿਲਾਂ ਥਾਣੇਦਾਰ ਨੇ ਉਸ ਦੀ 3 ਸਾਲ ਦੀ ਮਾਸੂਮ ਧੀ ਨੂੰ ਘਰ ’ਚ ਇਕੱਲਾ ਵੇਖ ਕੇ ਨਾ ਸਿਰਫ ਅਸ਼ਲੀਲਤਾ ਕੀਤੀ, ਸਗੋਂ ਉਸ ਨਾਲ ਡਿਜੀਟਲ ਰੇਪ ਵੀ ਕੀਤਾ। ਬੱਚੀ ਵੱਲੋਂ ਦੱਸੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਘਟਨਾਕ੍ਰਮ ਦੀ ਜਾਣਕਾਰੀ ਹੋਈ ਤਾਂ ਉਸ ਨੇ ਮੁਲਜ਼ਮ ਥਾਣੇਦਾਰ ਨੂੰ ਸ਼ਿਕਾਇਤ ਕੀਤੀ।
ਦੋਸ਼ ਹੈ ਕਿ ਇਸ ’ਤੇ ਥਾਣੇਦਾਰ ਨੇ ਉਸ ਨੂੰ ਧਮਕਾਇਆ ਤੇ ਇਸ ਤੋਂ ਬਾਅਦ ਉਸ ਨੇ ਨੰਦਗ੍ਰਾਮ ਥਾਣੇ ’ਚ ਮੁਲਜ਼ਮ ਦੇ ਖਿਲਾਫ ਸ਼ਿਕਾਇਤ ਦੇ ਕੇ ਕੇਸ ਦਰਜ ਕਰਵਾਇਆ ਹੈ। ਨੰਦਗ੍ਰਾਮ ਦੀ ਏ. ਸੀ. ਪੀ. ਪੂਨਮ ਮਿਸ਼ਰਾ ਦਾ ਕਹਿਣਾ ਹੈ ਕਿ ਔਰਤ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮ ਦੇ ਖਿਲਾਫ ਸਬੰਧਤ ਧਾਰਾਵਾਂ ’ਚ ਕੇਸ ਦਰਜ ਕੀਤਾ ਗਿਆ ਹੈ। ਜਾਂਚ, ਸਬੂਤ ਅਤੇ ਪੀੜਤਾ ਦੇ ਬਿਆਨਾਂ ਦੇ ਆਧਾਰ ’ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਚਿਆ ਇਤਿਹਾਸ, ਅਡਵਾਨੀ ਨੂੰ ਪਛਾੜ ਬਣੇ 'ਨੰਬਰ-1
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e