ਬੇਟੇ ਨੂੰ ਕੱਟਣ ਵਾਲੇ ਸੱਪ ''ਤੇ ਪਿਤਾ ਨੇ ਰੱਖਿਆ ਇਨਾਮ

Wednesday, Aug 09, 2017 - 11:33 AM (IST)

ਬੇਟੇ ਨੂੰ ਕੱਟਣ ਵਾਲੇ ਸੱਪ ''ਤੇ ਪਿਤਾ ਨੇ ਰੱਖਿਆ ਇਨਾਮ

ਸ਼ਾਹਜਹਾਂਪੁਰ— ਇੱਥੇ ਇਕ ਕਿਸਾਨ ਨੂੰ ਖਾਸ ਤੌਰ 'ਤੇ ਇਕ ਸੱਪ ਦੀ ਤਲਾਸ਼ ਹੈ। ਇਸ ਸੱਪ ਦੇ ਸਿਰ 'ਤੇ ਕਿਸਾਨ ਨੇ 5 ਹਜ਼ਾਰ ਰੁਪਏ ਦਾ ਇਨਾਮ ਤੱਕ ਰੱਖ ਦਿੱਤਾ ਹੈ। ਕਿਸਾਨ ਦਾ ਦਾਅਵਾ ਹੈ ਕਿ ਬੀਤੇ 2 ਸਾਲਾਂ 'ਚ ਇਸ ਸੱਪ ਨੇ ਉਨ੍ਹਾਂ ਦੇ ਬੇਟੇ ਨੂੰ 4 ਵਾਰ ਕੱਟਿਆ ਹੈ ਅਤੇ ਹੁਣ ਜੋ ਵੀ ਇਸ ਸੱਪ ਨੂੰ ਫੜ ਕੇ ਲਿਆਏਗਾ, ਉਸ ਨੂੰ 5 ਹਜ਼ਾਰ ਰੁਪਏ ਇਨਾਮ ਦੇ ਤੌਰ 'ਤੇ ਦਿੱਤੇ ਜਾਣਗੇ। ਸੱਪ ਕਾਰਨ ਪਰੇਸ਼ਾਨ ਹੋ ਚੁਕੇ 45 ਸਾਲਾ ਕਿਸਾਨ ਸੁਰੇਂਦਰ ਕੁਮਾਰ ਨੇ ਆਪਣੇ ਘਰ ਦੇ ਬਾਹਰ 2 ਗਾਰਡ ਵੀ ਤਾਇਨਾਤ ਕਰ ਦਿੱਤੇ ਹਨ, ਜੋ ਉਨ੍ਹਾਂ ਦੇ ਬੇਟੇ ਦੀ ਸੁਰੱਖਿਆ ਕਰਨਗੇ। ਸਿਰਫ ਕੁਮਾਰ ਹੀ ਨਹੀਂ ਖਿਰੀਆ ਦੱਖਣੀ ਪਿੰਡ ਦੇ ਹੋਰ ਵਾਸੀਆਂ ਦਾ ਵੀ ਮੰਨਣਾ ਹੈ ਕਿ ਸੱਪ ਵਾਰ-ਵਾਰ ਕੁਮਾਰ ਦੇ ਬੇਟੇ ਨੂੰ ਬਦਲਾ ਲੈਣ ਲਈ ਕੱਟ ਰਿਹਾ ਹੈ।
ਪੀੜਤ ਦੇ ਪਰਿਵਾਰ ਅਨੁਸਾਰ,''21 ਸਾਲਾ ਬ੍ਰਜਭਾਨ ਨੇ ਰਿਵਾਜ਼ ਦੇ ਅਧੀਨ ਅਕਤੂਬਰ 2015 'ਚ ਇਕ ਸੱਪ ਨੂੰ ਮਾਰ ਦਿੱਤਾ ਸੀ। ਇਸ ਦੇ ਇਕ ਸਾਲ ਬਾਅਦ ਨਵੰਬਰ 2016 'ਚ, ਬ੍ਰਜਭਾਨ ਨੂੰ ਸੱਪ ਨੇ ਕੱਟਿਆ। ਬ੍ਰਜਭਾਨ ਦਾ ਮੰਨਣਾ ਹੈ ਕਿ ਇਹ ਉਸ ਸੱਪ ਦਾ ਸਾਥੀ ਸੀ, ਜਿਸ ਨੂੰ ਉਸ ਨੇ ਮਾਰਿਆ ਸੀ। ਬ੍ਰਜਭਾਨ ਦਾ ਦਾਅਵਾ ਹੈ ਕਿ ਉਸ ਨੂੰ ਇਕ ਸਾਲ ਮਈ, ਜੁਲਾਈ ਅਤੇ ਅਗਸਤ ਦੇ ਪਹਿਲੇ ਹਫਤੇ 'ਚ ਵੀ ਉਸੇ ਸੱਪ ਨੇ ਕੱਟਿਆ ਹੈ।'' ਕੁਮਾਰ ਨੇ ਦੱਸਿਆ,''ਇਹ ਸੱਪ ਮੇਰੇ ਬੇਟੇ ਨੂੰ ਇਸ ਲਈ ਕੱਟ ਰਿਹਾ ਹੈ, ਕਿਉਂਕਿ ਬੇਟੇ ਨੇ ਉਸ ਦੇ ਸਾਥੀ ਨੂੰ ਮਾਰਿਆ। ਉਸ ਨੂੰ ਬੀਤੇ 2 ਸਾਲਾਂ 'ਚ ਸੱਪ 4 ਵਾਰ ਕੱਟ ਚੁੱਕਿਆ ਹੈ ਅਤੇ ਹੁਣ ਅਸੀਂ ਹੋਰ ਜ਼ੋਖਮ ਨਹੀਂ ਚੁੱਕ ਸਕਦੇ ਹਨ।'' ਇੰਨਾ ਹੀ ਨਹੀਂ ਕੁਮਾਰ ਦੇ ਪਰਿਵਾਰ ਵਾਲਿਆਂ ਦਾ ਇਹ ਵੀ ਦਾਅਵਾ ਹੈ ਕਿ ਸੱਪ ਹਮੇਸ਼ਾ ਘਰ 'ਚ ਆਉਂਦਾ ਹੈ ਅਤੇ ਫਿਰ ਅਚਾਨਕ ਗਾਇਬ ਹੋ ਜਾਂਦਾ ਹੈ।


Related News