ਸ਼ਰਮਨਾਕ!10 ਸਾਲ ਦੀ ਧੀ ਨੂੰ ਉਲਟਾ ਲਟਕਾ ਕੇ ਕੁੱਟਦਾ ਰਿਹਾ ਬੇਰਹਿਮ ਪਿਓ

Saturday, Oct 12, 2024 - 10:18 AM (IST)

ਸ਼ਰਮਨਾਕ!10 ਸਾਲ ਦੀ ਧੀ ਨੂੰ ਉਲਟਾ ਲਟਕਾ ਕੇ ਕੁੱਟਦਾ ਰਿਹਾ ਬੇਰਹਿਮ ਪਿਓ

ਬਾਂਦਾ- ਉੱਤਰ ਪ੍ਰਦੇਸ਼ ਦੇ ਲਲਿਤਪੁਰ ਜ਼ਿਲ੍ਹੇ ਵਿਚ ਬਾਨ ਥਾਣਾ ਖੇਤਰ ਸਥਿਤ ਧਮਨਾ ਪਿੰਡ ਵਿਚ 10 ਸਾਲ ਦੀ ਕੁੜੀ ਨੂੰ ਰੱਸੀ ਨਾਲ ਬੰਨ ਕੇ ਅਤੇ ਉਲਟਾ ਲਟਕਾ ਕੇ ਕੁੱਟਮਾਰ ਕਰਨ ਵਾਲੇ ਦੋਸ਼ੀ ਪਿਤਾ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਇਹ ਜਾਣਕਾਰੀ ਅੱਜ ਯਾਨੀ ਕਿ ਸ਼ਨੀਵਾਰ ਨੂੰ ਦਿੱਤੀ। ਇਸ ਘਟਨਾ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕਰ ਕੇ ਦੋਸ਼ੀ ਪਿਤਾ ਨੂੰ ਗ੍ਰਿਫ਼ਤਾਰ ਕੀਤਾ। ਬਾਨ ਥਾਣੇ ਦੇ SHO ਰਾਜਾ ਦਿਨੇਸ਼ ਸਿੰਘ ਨੇ ਦੱਸਿਆ ਕਿ ਧਮਨਾ ਪਿੰਡ 'ਚ 10 ਸਾਲ ਦੀ ਬੱਚੀ ਦੇ ਪੈਰ ਰੱਸੀ ਨਾਲ ਬੰਨਣ ਅਤੇ ਉਲਟਾ ਲਟਕਾ ਕੇ ਕੁੱਟਮਾਰ ਕਰਨ ਦੀ ਘਟਨਾ 7 ਅਕਤੂਬਰ ਦੀ ਹੈ।

SHO ਰਾਜਾ ਦਿਨੇਸ਼ ਨੇ ਦੱਸਿਆ ਕਿ ਕਿਸੇ ਨੇ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੱਤਾ ਸੀ, ਜਿਸ ਦਾ ਨੋਟਿਸ ਲਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਥਾਣੇ ਵਿਚ ਤਾਇਨਾਤ ਸਬ-ਇੰਸਪੈਕਟਰ ਮਹਿੰਦਰ ਸਿੰਘ ਦੀ ਸ਼ਿਕਾਇਤ 'ਤੇ ਇਕਸਾਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਦੋਸ਼ੀ ਪਿਤਾ ਗੋਵਿੰਦ ਦਾਸ ਰਾਏਕਵਾਰ (45) ਨੂੰ ਗ੍ਰਿਫ਼ਤਾਰ ਕੀਤਾ ਗਿਆ। ਸਿੰਘ ਮੁਤਾਬਕ ਦੋਸ਼ੀ ਪਿਤਾ ਸ਼ੁੱਕਰਵਾਰ ਨੂੰ ਸਬੰਧਤ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ। ਅਧਿਕਾਰੀ ਨੇ ਦੱਸਿਆ ਕਿ ਪੁਲਸ ਦੀ ਪੁੱਛਗਿੱਛ ਵਿਚ ਰਾਏਕਵਾਰ ਨੇ ਦੱਸਿਆ ਕਿ ਮਾਮੂਲੀ ਜਿਹੀ ਗੱਲ ਨਾ ਮੰਨਣ 'ਤੇ ਉਸ ਨੇ ਧੀ ਨਾਲ ਕੁੱਟਮਾਰ ਕੀਤੀ ਸੀ।


author

Tanu

Content Editor

Related News