ਬੰਦੇ ਦਾ ਫਿਰਿਆ ਦਿਮਾਗ, ਘਰਵਾਲੀ ''ਤੇ ਸ਼ੱਕ ਸੀ, ਮਾਰ''ਤਾ ਮੁੰਡਾ
Saturday, Apr 25, 2026 - 04:13 PM (IST)
ਪ੍ਰਯਾਗਰਾਜ- ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 'ਚ ਸ਼ਨੀਵਾਰ ਸਵੇਰੇ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਕਿ ਇਕ ਪਿਓ ਨੇ ਆਪਣੇ ਹੀ ਮੁੰਡੇ ਦਾ ਕਤਲ ਕਰ ਦਿੱਤਾ। ਪੁਲਸ ਨੇ ਦੱਸਿਆ ਕਿ 18 ਸਾਲਾ ਪ੍ਰਿਯਾਂਸ਼ੂ ਦਾ ਕਤਲ ਉਸ ਦੇ ਹੀ ਪਿਤਾ ਪੱਪੂ ਜਾਇਸਵਾਲ ਨੇ ਕਰ ਦਿੱਤਾ ਅਤੇ ਕਤਲ ਕਰਨ ਮਗਰੋਂ ਦੋਸ਼ੀ ਫਰਾਰ ਹੋ ਗਿਆ। ਕਾਤਲ ਪਿਤਾ ਨੂੰ ਇਹ ਸ਼ੱਕ ਸੀ ਕਿ ਮੁੰਡੇ ਦਾ ਆਪਣੀ ਸਕੀ ਮਾਂ ਨਾਲ ਨਾਜਾਇਜ਼ ਸੰਬੰਧ ਹੈ, ਜਿਸ ਨੂੰ ਉਹ ਬਰਦਾਸ਼ਤ ਨਹੀਂ ਕਰ ਸਕਿਆ। ਪੁਲਸ ਦੋਸ਼ੀ ਦੀ ਭਾਲ 'ਚ ਲੱਗੀ ਹੈ।
ਦੱਸਿਆ ਜਾ ਰਿਹਾ ਹੈ ਕਿ ਪਰਿਵਾਰਕ ਵਿਵਾਦ ਅਤੇ ਪੁੱਤ ਦੇ ਆਪਣੀ ਹੀ ਸਕੀ ਮਾਂ ਨਾਲ ਨਾਜਾਇਜ਼ ਸੰਬੰਧ ਦੇ ਸ਼ੱਕ 'ਚ ਪਿਓ ਨੇ ਉਸ ਦਾ ਕਤਲ ਕਰ ਦਿੱਤਾ। ਸੂਚਨਾ ਮਿਲਣ ਮਗਰੋਂ ਪੁਲਸ ਡਿਪਟੀ ਸੁਪਰਡੈਂਟ ਨਗਰ ਵਲੋਂ ਕਰੇਲੀ ਪੁਲਸ ਅਤੇ ਫੀਲਡ ਯੂਨਿਟ ਦੀ ਟੀਮ ਨਾਲ ਤੁਰੰਤ ਮੌਕੇ 'ਤੇ ਪਹੁੰਚ ਕੇ ਹਾਦਸੇ ਵਾਲੀ ਜਗ੍ਹਾ ਦਾ ਨਿਰੀਖਣ ਕੀਤਾ ਗਿਆ। ਉੱਥੇ ਹੀ ਕਰੇਲੀ ਪੁਲਸ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਪੁਲਸ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਲਦ ਹੀ ਗ੍ਰਿਫ਼ਤਾਰੀ ਯਕੀਨੀ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
