''ਹਿਮੰਤ ਹੈ ਤਾਂ ਵਿਕਟ ''ਤੇ ਮਾਰ...''; ਕੋਹਲੀ ਨੇ ਪੰਜਾਬ ਕਿੰਗਜ਼ ਦੇ ਇਸ ਗੇਂਦਬਾਜ਼ ਕਰ ''ਤਾ ਚੈਲੰਜ, ਫਿਰ...
Sunday, May 17, 2026 - 08:09 PM (IST)
ਸਪੋਰਟਸ ਡੈਸਕ : ਇੰਡੀਅਨ ਪ੍ਰੀਮੀਅਰ ਲੀਗ 2026 ਦੇ 61ਵੇਂ ਮੁਕਾਬਲੇ ਦੌਰਾਨ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਅਤੇ ਪੰਜਾਬ ਕਿੰਗਜ਼ (PBKS) ਵਿਚਕਾਰ ਖੇਡੇ ਗਏ ਮੈਚ ਦੌਰਾਨ ਇੱਕ ਦਿਲਚਸਪ ਨਜ਼ਾਰਾ ਦੇਖਣ ਨੂੰ ਮਿਲਿਆ। ਦਿੱਗਜ ਬੱਲੇਬਾਜ਼ ਵਿਰਾਟ ਕੋਹਲੀ ਨੇ ਰਨ-ਆਊਟ ਹੋਣ ਦੇ ਖ਼ਤਰੇ ਦੇ ਬਾਵਜੂਦ ਪੰਜਾਬ ਦੇ ਗੇਂਦਬਾਜ਼ ਹਰਪ੍ਰੀਤ ਬਰਾੜ ਨੂੰ ਮੁਸਕਰਾਉਂਦੇ ਹੋਏ ਵਿਕਟਾਂ 'ਤੇ ਸਿੱਧਾ ਥਰੋਅ ਮਾਰਨ ਦੀ ਚੁਣੌਤੀ ਦੇ ਦਿੱਤੀ।
ਇਹ ਘਟਨਾ ਆਰਸੀਬੀ ਦੀ ਪਾਰੀ ਦੇ ਨੌਵੇਂ ਓਵਰ ਵਿੱਚ ਵਾਪਰੀ। ਕੋਹਲੀ ਨੇ ਅਜ਼ਮਤੁੱਲਾ ਓਮਰਜ਼ਈ ਦੀ ਗੇਂਦ 'ਤੇ ਸ਼ਾਟ ਖੇਡ ਕੇ ਰਨ ਲੈਣ ਲਈ ਦੌੜ ਲਗਾਈ, ਪਰ ਦੂਜੇ ਪਾਸੇ ਮੌਜੂਦ ਦੇਵਦੱਤ ਪਡਿੱਕਲ ਨੇ ਰਨ ਲੈਣ ਤੋਂ ਮਨ੍ਹਾ ਕਰ ਦਿੱਤਾ ਕਿਉਂਕਿ ਹਰਪ੍ਰੀਤ ਬਰਾੜ ਤੇਜ਼ੀ ਨਾਲ ਗੇਂਦ ਵੱਲ ਵਧ ਰਹੇ ਸਨ। ਵਿਰਾਟ ਕੋਹਲੀ ਅੱਧੀ ਪਿੱਚ ਤੱਕ ਪਹੁੰਚ ਚੁੱਕੇ ਸਨ, ਪਰ ਉਹ ਘਬਰਾਉਣ ਦੀ ਬਜਾਏ ਉੱਥੇ ਹੀ ਰੁਕ ਗਏ ਅਤੇ ਹਰਪ੍ਰੀਤ ਬਰਾੜ ਵੱਲ ਦੇਖ ਕੇ ਮੁਸਕਰਾਉਣ ਲੱਗੇ। ਕੋਹਲੀ ਦਾ ਅੰਦਾਜ਼ ਅਜਿਹਾ ਸੀ ਜਿਵੇਂ ਉਹ ਕਹਿ ਰਹੇ ਹੋਣ, 'ਰਨ ਆਊਟ ਕਰ ਕੇ ਦਿਖਾ'।
Harpreet brar what is this your attitude??? Towards senior player virat kohli 👑
— KL Rahul 💙 (@gur_otal64994) May 17, 2026
😤This is very bad behavior toward virat kohli, he always appreciate you pic.twitter.com/JAGwweMoLc
ਬਰਾੜ ਨੇ ਸਮਝਦਾਰੀ ਦਿਖਾਉਂਦਿਆਂ ਥਰੋਅ ਨਹੀਂ ਕੀਤਾ ਤਾਂ ਜੋ ਵਾਧੂ ਰਨ ਨਾ ਜਾਣ। ਮੈਦਾਨ 'ਤੇ ਇਸ ਮਜ਼ੇਦਾਰ ਪਲ ਦੇ ਨਾਲ-ਨਾਲ ਵਿਰਾਟ ਕੋਹਲੀ ਨੇ ਸ਼ਾਨਦਾਰ ਬੱਲੇਬਾਜ਼ੀ ਵੀ ਕੀਤੀ। ਉਨ੍ਹਾਂ ਨੇ 37 ਗੇਂਦਾਂ 'ਤੇ 58 ਰਨ ਦੀ ਪਾਰੀ ਖੇਡੀ, ਜਿਸ ਵਿੱਚ 4 ਚੌਕੇ ਅਤੇ 3 ਛੱਕੇ ਸ਼ਾਮਲ ਸਨ। ਉਨ੍ਹਾਂ ਦੀ ਇਸ ਪਾਰੀ ਦੀ ਬਦੌਲਤ ਆਰਸੀਬੀ ਨੇ ਪੰਜਾਬ ਕਿੰਗਜ਼ ਨੂੰ ਇੱਕ ਵੱਡਾ ਟੀਚਾ ਦਿੱਤਾ। ਜ਼ਿਕਰਯੋਗ ਹੈ ਕਿ ਇਸ ਮੈਚ ਵਿੱਚ ਆਰਸੀਬੀ ਆਪਣੇ ਨਿਯਮਤ ਕਪਤਾਨ ਰਜਤ ਪਾਟੀਦਾਰ ਤੋਂ ਬਿਨਾਂ ਮੈਦਾਨ ਵਿੱਚ ਉਤਰੀ ਸੀ, ਜੋ ਸੱਟ ਕਾਰਨ ਨਹੀਂ ਖੇਡ ਸਕੇ। ਉਨ੍ਹਾਂ ਦੀ ਗੈਰ-ਮੌਜੂਦਗੀ ਵਿੱਚ ਜਿਤੇਸ਼ ਸ਼ਰਮਾ ਨੇ ਟੀਮ ਦੀ ਕਮਾਨ ਸੰਭਾਲੀ। ਦੂਜੇ ਪਾਸੇ, ਹਰਪ੍ਰੀਤ ਬਰਾੜ ਨੇ ਮੈਚ ਦੌਰਾਨ ਕਾਫੀ ਹਮਲਾਵਰ ਰੁਖ਼ ਦਿਖਾਇਆ ਅਤੇ ਜੈਕਬ ਬੇਥੇਲ ਤੇ ਦੇਵਦੱਤ ਪਡਿੱਕਲ ਦੀਆਂ ਵਿਕਟਾਂ ਲੈਣ ਤੋਂ ਬਾਅਦ ਜਸ਼ਨ ਮਨਾਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
