ਜ਼ਮੀਨ ਤੇ ਪੈਸਿਆਂ ਦੇ ਲਾਲਚ ''ਚ ਕਲਯੁੱਗੀ ਪੁੱਤ ਨੇ ਪਿਓ ਦਾ ਕੀਤਾ ਕਤਲ
Saturday, Jul 11, 2026 - 12:58 PM (IST)
ਬਦਾਊਂ- ਉੱਤਰ ਪ੍ਰਦੇਸ਼ ਦੇ ਬਦਾਊਂ ਜ਼ਿਲ੍ਹੇ ਦੇ ਬਿਨਾਵਰ ਥਾਣਾ ਖੇਤਰ 'ਚ ਜ਼ਮੀਨ ਅਤੇ ਪੈਸਿਆਂ ਦੇ ਲਾਲਚ 'ਚ ਇਕ ਕਲਯੁੱਗੀ ਪੁੱਤ ਨੇ ਆਪਣੇ ਬਜ਼ੁਰਗ ਪਿਤਾ ਦਾ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ। ਪੁਲਸ ਸੂਤਰਾਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਪਿੰਡ ਬਿਓਰ ਵਾਸੀ ਰਾਧੇਲਾਲ (60) ਦਾ ਸ਼ੁੱਕਰਵਾਰ ਦੇਰਾ ਰਾਤ ਖਾਣਾ ਖਾਂਦੇ ਸਮੇਂ ਉਸ ਦੇ ਪੁੱਤ ਅਹਿਵਰਨ ਨੇ ਕੁਹਾੜੀ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ। ਵਾਰਦਾਤ ਤੋਂ ਬਾਅਦ ਦੋਸ਼ੀ ਖੂਨ ਨਾਲ ਲੱਥਪੱਥ ਕੁਹਾੜੀ ਲੈ ਕੇ ਹਨ੍ਹੇਰੇ 'ਚ ਫਰਾਰ ਹੋ ਗਿਾ।
ਪੁਲਸ ਅਨੁਸਾਰ ਰਾਧੇਲਾਲ ਕੋਲ 18 ਬੀਘਾ ਜ਼ਮੀਨ ਸੀ। ਉਸ ਦੇ 5 ਮੁੰਡਿਆਂ 'ਚੋਂ ਸਭ ਤੋਂ ਅਹਿਵਰਨ ਪਿਛਲੇ ਕਈ ਦਿਨਾਂ ਤੋਂ ਵੰਡ ਦੀ ਮੰਗ ਕਰ ਰਿਹਾ ਸੀ। ਨਾਲ ਹੀ ਸਵੈ-ਸਹਾਇਤਾ ਸਮੂਹ ਦੀ ਕਿਸ਼ਤ ਜਮ੍ਹਾ ਕਰਨ ਲਈ ਰੁਪਏ ਵੀ ਮੰਗ ਰਿਹਾ ਸੀ। ਸ਼ੁੱਕਰਵਾਰ ਨੂੰ ਰਾਧੇਲਾਲ ਨੇ ਮੱਕੀ ਵੇਚ ਕੇ ਰੁਪਏ ਇਕੱਠੇ ਕੀਤੇ। ਪੈਸੇ ਮਿਲਦੇ ਹੀ ਅਹਿਵਰਨ ਮੁੜ ਆ ਪਹੁੰਚਿਆ। ਬਾਪ ਨੇ ਇਨਕਾਰ ਕੀਤਾ ਤਾਂ ਗੱਲ ਵਿਗੜੀ। ਸ਼ਾਮ ਨੂੰ ਕਹਾਸੁਣੀ ਹੋਈ। ਰਾਤ ਨੂੰ ਅਹਿਵਰਨ ਸ਼ਰਾਬ ਦੇ ਨਸ਼ੇ 'ਚ ਘਰ ਆਇਆ। ਖਾਣਾ ਖਾਂਦੇ ਸਮੇਂ ਪੁਰਾਣਾ ਵਿਵਾਦ ਫਿਰ ਛਿੜਿਆ ਅਤੇ ਗੁੱਸੇ 'ਚ ਆ ਕੇ ਉਸ ਨੇ ਘਰ 'ਚ ਰੱਖੀ ਕੁਹਾੜੀ ਨਾਲ ਪਿਤਾ ਦੀ ਗਰਦਨ 'ਤੇ ਵਾਰ ਕੀਤਾ।
ਰਾਧੇਲਾਲ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪਿੰਡ ਵਾਸੀਆਂ ਦੀ ਸੂਚਨਾ 'ਤੇ ਪੁਲਸ ਪਹੁੰਚੀ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਸ ਸੁਪਰਡੈਂਟ ਨਗਰ ਅਭਿਸ਼ੇਕ ਸਿੰਘ ਨੇ ਦੱਸਿਆ ਕਿ ਦੋਸ਼ੀ ਘਟਨਾ ਤੋਂ ਬਾਅਦ ਫਰਾਰ ਹੈ। ਉਸ ਦੀ ਗ੍ਰਿਫ਼ਤਾਰੀ ਲਈ ਟੀਮ ਗਠਿਤ ਕੀਤੀ ਗਈ ਹੈ। ਫੀਲਡ ਯੂਨਿਟ ਦੇ ਸਬੂਤ ਇਕੱਠੇ ਕੀਤੇ ਹਨ। ਜਲਦ ਹੀ ਛਾਪੇਮਾਰੀ ਕਰ ਕੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
