'ਉਹ ਮੇਰੀ ਧੀ ਦਾ ਪ੍ਰੇਮੀ ਨਹੀਂ ਸੀ..!', ਅਮਰੀਕਾ 'ਚ ਭਾਰਤੀ ਕੁੜੀ ਦਾ ਕਤਲ, ਪਿਓ ਨੇ ਸਰਕਾਰ ਨੂੰ ਰੋ-ਰੋ ਲਾਈ ਗੁਹਾਰ

Monday, Jan 05, 2026 - 05:22 PM (IST)

'ਉਹ ਮੇਰੀ ਧੀ ਦਾ ਪ੍ਰੇਮੀ ਨਹੀਂ ਸੀ..!', ਅਮਰੀਕਾ 'ਚ ਭਾਰਤੀ ਕੁੜੀ ਦਾ ਕਤਲ, ਪਿਓ ਨੇ ਸਰਕਾਰ ਨੂੰ ਰੋ-ਰੋ ਲਾਈ ਗੁਹਾਰ

ਹੈਦਰਾਬਾਦ/ਮੈਰੀਲੈਂਡ (ਏਜੰਸੀ)- ਅਮਰੀਕਾ ਤੋਂ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਹੈਦਰਾਬਾਦ ਦੀ ਰਹਿਣ ਵਾਲੀ ਇੱਕ ਭਾਰਤੀ ਕੁੜੀ ਨਿਕਿਤਾ ਗੋਡੀਸ਼ਾਲਾ ਦਾ ਉਸ ਦੇ ਸਾਬਕਾ ਪ੍ਰੇਮੀ ਵੱਲੋਂ ਕਤਲ ਕਰ ਦਿੱਤਾ ਗਿਆ। ਨਿਕਿਤਾ ਅਮਰੀਕਾ ਦੇ ਐਲੀਕੋਟ ਸਿਟੀ ਦੀ ਰਹਿਣ ਵਾਲੀ ਸੀ ਅਤੇ 2 ਜਨਵਰੀ ਤੋਂ ਲਾਪਤਾ ਸੀ।

PunjabKesari

ਇਹ ਵੀ ਪੜ੍ਹੋ: ਧੁਰੰਦਰ ਨਹੀਂ, ਇਹ ਹੈ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ! ਸਿਰਫ਼ 17 ਦਿਨਾਂ 'ਚ ਛਾਪ'ਤਾ 9500 ਕਰੋੜ

ਪਿਤਾ ਨੇ 'ਐਕਸ-ਬੁਆਏਫ੍ਰੈਂਡ' ਦੇ ਦਾਅਵੇ ਨੂੰ ਨਕਾਰਿਆ 

ਨਿਕਿਤਾ ਦੇ ਪਿਤਾ ਆਨੰਦ ਨੇ ਉਨ੍ਹਾਂ ਰਿਪੋਰਟਾਂ ਦਾ ਸਖ਼ਤ ਖੰਡਨ ਕੀਤਾ ਹੈ ਜਿਸ ਵਿੱਚ ਅਰਜੁਨ ਨੂੰ ਨਿਕਿਤਾ ਦਾ ਸਾਬਕਾ ਪ੍ਰੇਮੀ (ex-boyfriend) ਦੱਸਿਆ ਜਾ ਰਿਹਾ ਹੈ। ਉਨ੍ਹਾਂ ਕਿਹਾ, "ਇਸ ਨੂੰ ਸਾਬਕਾ ਪ੍ਰੇਮੀ ਵਜੋਂ ਦਿਖਾਇਆ ਜਾ ਰਿਹਾ ਹੈ, ਪਰ ਅਜਿਹਾ ਕੁਝ ਵੀ ਨਹੀਂ ਹੈ"। ਆਨੰਦ ਨੇ ਦੱਸਿਆ ਕਿ ਉਨ੍ਹਾਂ ਨੂੰ ਮੀਡੀਆ ਰਾਹੀਂ ਪਤਾ ਲੱਗਾ ਹੈ ਕਿ ਅਰਜੁਨ ਨੇ ਭਾਰੀ ਕਰਜ਼ਾ ਲਿਆ ਹੋਇਆ ਸੀ ਅਤੇ ਉਹ ਕਤਲ ਕਰਨ ਤੋਂ ਬਾਅਦ ਭਾਰਤ ਭੱਜ ਗਿਆ ਹੈ।

ਇਹ ਵੀ ਪੜ੍ਹੋ: ਸਟੇਜ 'ਤੇ ਚੜ੍ਹਨ ਤੋਂ ਪਹਿਲਾਂ ਕੰਬਦੇ ਹਨ ਜੈਸਮੀਨ ਸੈਂਡਲਸ ਦੇ ਹੱਥ ! ਗਾਇਕਾ ਨੇ ਖੁਦ ਬਿਆਨ ਕੀਤਾ ਆਪਣਾ ਡਰ

ਮ੍ਰਿਤਕ ਦੇਹ ਭਾਰਤ ਲਿਆਉਣ ਦੀ ਅਪੀਲ 

ਨਿਕਿਤਾ ਦੇ ਪਿਤਾ ਨੇ ਕੇਂਦਰ ਸਰਕਾਰ ਅਤੇ ਤੇਲੰਗਾਨਾ ਸਰਕਾਰ ਨੂੰ ਭਾਵੁਕ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਬੇਟੀ ਦੀ ਮ੍ਰਿਤਕ ਦੇਹ ਨੂੰ ਜਲਦੀ ਤੋਂ ਜਲਦੀ ਭਾਰਤ ਲਿਆਉਣ ਵਿੱਚ ਮਦਦ ਕੀਤੀ ਜਾਵੇ। ਸੋਸ਼ਲ ਮੀਡੀਆ ਪ੍ਰੋਫਾਈਲ ਅਨੁਸਾਰ ਨਿਕਿਤਾ ਇੱਕ ਹੈਲਥਕੇਅਰ ਪ੍ਰੋਫੈਸ਼ਨਲ ਵਜੋਂ ਕੰਮ ਕਰ ਰਹੀ ਸੀ।

ਇਹ ਵੀ ਪੜ੍ਹੋ: ਰਣਵੀਰ ਸਿੰਘ ਦੀ 'ਧੁਰੰਦਰ' ਨੇ ਰਚਿਆ ਇਤਿਹਾਸ: 800 ਕਰੋੜ ਦਾ ਅੰਕੜਾ ਪਾਰ ਕਰਨ ਵਾਲੀ ਪਹਿਲੀ ਹਿੰਦੀ ਫ਼ਿਲਮ ਬਣੀ

ਅਪਾਰਟਮੈਂਟ 'ਚੋਂ ਮਿਲੀ ਲਾਸ਼, ਮੁਲਜ਼ਮ ਖਿਲਾਫ ਵਾਰੰਟ ਜਾਰੀ 

ਮੈਰੀਲੈਂਡ ਦੀ ਹਾਵਰਡ ਕਾਊਂਟੀ ਪੁਲਸ ਅਨੁਸਾਰ, ਨਿਕਿਤਾ ਦੀ ਲਾਸ਼ ਐਤਵਾਰ ਨੂੰ ਕੋਲੰਬੀਆ ਸਥਿਤ 26 ਸਾਲਾ ਅਰਜੁਨ ਸ਼ਰਮਾ ਦੇ ਅਪਾਰਟਮੈਂਟ ਵਿੱਚੋਂ ਬਰਾਮਦ ਹੋਈ। ਨਿਕਿਤਾ ਦੇ ਸਰੀਰ 'ਤੇ ਚਾਕੂ ਦੇ ਜ਼ਖਮ ਮਿਲੇ ਹਨ। ਪੁਲਸ ਨੇ ਅਰਜੁਨ ਸ਼ਰਮਾ ਦੇ ਖਿਲਾਫ ਪਹਿਲੇ ਅਤੇ ਦੂਜੇ ਦਰਜੇ ਦੇ ਕਤਲ ਦੇ ਦੋਸ਼ਾਂ ਤਹਿਤ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਪੁਲਸ ਦਾ ਦਾਅਵਾ ਹੈ ਕਿ ਮੁਲਜ਼ਮ ਕਤਲ ਕਰਨ ਤੋਂ ਬਾਅਦ ਭਾਰਤ ਫ਼ਰਾਰ ਹੋ ਗਿਆ ਹੈ।

ਇਹ ਵੀ ਪੜ੍ਹੋ: ਤਲਾਕ ਦੇ ਐਲਾਨ ਮਗਰੋਂ ਮਾਹੀ ਵਿਜ ਨੇ ਜੈ ਭਾਨੁਸ਼ਾਲੀ ਨਾਲ ਸਾਂਝੀ ਕੀਤੀ ਤਸਵੀਰ, ਲਿਖਿਆ- 'ਲਾਈਕਸ ਤੇ ਕੁਮੈਂਟਸ ਲਈ...'

 


author

cherry

Content Editor

Related News