ਪਿਤਾ ਨੇ 6 ਸਾਲ ਦੇ ਬੱਚੇ ਨੂੰ ਪਿਲਾਈ ਸ਼ਰਾਬ, ਬੇਰਹਿਮੀ ਨਾਲ ਕੁੱਟਿਆ ਅਤੇ ਬੇਟੀ ਨੂੰ ਨਾਲੀ ''ਚ ਸੁੱਟਿਆ
Friday, Aug 11, 2017 - 12:37 PM (IST)
ਬਿਹਾਰ— ਮਸ਼ਰਕ ਥਾਣਾ ਏਰੀਆ 'ਚ ਸ਼ਰਾਬ ਦੇ ਨਸ਼ੇ 'ਚ ਟੱਲੀ ਪਿਤਾ ਨੇ ਦੋ ਮਾਸੂਮਾਂ ਨੂੰ ਸ਼ਰਾਬ ਪੀਣ ਲਈ ਮਜ਼ਬੂਰ ਕਰ ਦਿੱਤਾ। ਪਹਿਲੇ ਬੇਟੇ ਨੂੰ ਜ਼ਬਰਦਸਤੀ ਸ਼ਰਾਬ ਪਿਲਾਈ ਅਤੇ ਜਦੋਂ ਉਹ ਵਿਰੋਧ ਕਰਨ ਲੱਗਾ ਤਾਂ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਦਿੱਤੀ। ਭਰਾ ਨੂੰ ਬਚਾਉਣ ਲਈ ਭੈਣ ਨੂੰ ਨਸ਼ੇੜੀ ਪਿਤਾ ਨੇ ਚੁੱਕ ਕੇ ਨਾਲੇ 'ਚ ਸੁੱਟ ਦਿੱਤਾ। ਦੋਹਾਂ ਨੂੰ ਸੱਟਾਂ ਲੱਗੀਆਂ ਹਨ। ਲੋਕਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਹੈ।

ਸੂਚਨਾ ਦੇ ਬਾਅਦ ਪੁਲਸ ਪੁੱਜੀ ਤਾਂ ਨਸ਼ੇੜੀ ਨੇ ਬੇਟੇ 'ਤੇ ਪਰਸ ਚੋਰੀ ਕਰਨ ਦਾ ਦੋਸ਼ ਦਾ ਲਗਾ ਦਿੱਤਾ। ਪੁਲਸ ਨੇ ਸ਼ਰਾਬੀ ਪਿਤਾ ਧਮੇਂਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਦੋਹਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਨੇ ਪੁਲਸ ਨੂੰ ਦੱਸਿਆ ਕਿ ਭਰਾ ਧਮੇਂਦਰ ਸਿੰਘ ਨੇ 5 ਸਾਲ ਦੇ ਬੇਟੇ ਭੋਲੂ ਅਤੇ ਦੋ ਸਾਲ ਦੀ ਬੇਟੀ ਦੀਪੂ ਨੂੰ ਸ਼ਰਾਬ ਦੇ ਨਸ਼ੇ 'ਚ ਬੇਰਹਿਮੀ ਨਾਲ ਕੁੱਟਿਆ ਅਤੇ ਦੋਹਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਇਸ ਦੇ ਬਾਅਦ ਬੇਟੀ ਨੂੰ ਨਾਲੀ 'ਚ ਸੁੱਟ ਦਿੱਤਾ। ਆਸਪਾਸ ਦੇ ਲੋਕਾਂ ਦੀ ਮਦਦ ਨਾਲ ਨੇ ਜਾਨ ਬਚਾਈ।

ਪਿਤਾ ਦੇ ਵਿਵਹਾਰ ਤੋਂ ਤੰਗ ਆ ਕੇ ਭੋਲੂ ਨੇ ਹਸਪਤਾਲ ਦੇ ਸਾਹਮਣੇ ਦਰਦ ਬਿਆਨ ਕੀਤਾ। ਉਸ ਨੇ ਦੱਸਿਆ ਕਿ ਪਿਤਾ ਦੀਆਂ ਹਰਕਤਾਂ ਕਾਰਨ ਉਨ੍ਹਾਂ ਦੀ ਮਾਂ ਛੱਡ ਕੇ ਚਲੀ ਗਈ। ਉਹ ਅਤੇ ਭੈਣ ਮਾਂ ਨਾਲ ਮੁਜਫੱਰਪੁਰ ਪੇਕੇ ਰਹਿੰਦੇ ਸੀ। ਜਿੱਥੇ ਉਸ ਦਾ ਪਿਤਾ ਰੋਜ਼ ਸਰਾਬ ਪੀ ਕੇ ਕੁੱਟਮਾਰ ਕਰਦਾ ਸੀ। ਜਿੱਥੇ ਮੰਗਲਵਾਰ ਸ਼ਾਮ ਨੂੰ ਵੀ ਪੇਕੇ ਪੁੱਜ ਕੇ ਕੁੱਟਮਾਰ ਕਰ ਰਿਹਾ ਸੀ। ਜਿਸ ਨਾਲ ਉਸ ਦੀ ਮਾਂ ਉਥੇ ਛੱਡ ਕੇ ਕਿਤੇ ਚਲੀ ਗਈ ਅਤੇ ਪਿਤਾ ਦੋਹਾਂ ਬੱਚਿਆਂ ਲੈ ਕੇ ਮਸ਼ਰਕ ਆ ਗਿਆ। ਫਿਰ ਰਾਤ ਨੂੰ ਸ਼ਰਾਬ ਪੀ ਕੇ ਨਸ਼ੇ 'ਚ ਬੇਟੇ ਨੂੰ ਸ਼ਰਾਬ ਪਿਲਾਈ ਪਰ ਉਹ ਭੱਜ ਗਿਆ। ਪਿਤਾ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ।
