ਹਰਿਆਣਾ ’ਚ ਦਿਲ ਦਹਿਲਾ ਦੇਣ ਵਾਲੀ ਖ਼ਬਰ; ਮਾਂ ਨੇ 4 ਬੱਚਿਆਂ ਸਮੇਤ ਖਾਧੀ ਸਲਫ਼ਾਸ

Tuesday, Dec 14, 2021 - 01:17 PM (IST)

ਹਰਿਆਣਾ ’ਚ ਦਿਲ ਦਹਿਲਾ ਦੇਣ ਵਾਲੀ ਖ਼ਬਰ; ਮਾਂ ਨੇ 4 ਬੱਚਿਆਂ ਸਮੇਤ ਖਾਧੀ ਸਲਫ਼ਾਸ

ਫਤਿਹਾਬਾਦ (ਵਾਰਤਾ)— ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ ਦੇ ਬਨਗਾਂਵ ’ਚ ਕੱਲ ਦੇਰ ਰਾਤ ਇਕ ਵਿਧਵਾ ਨੇ ਆਪਣੇ 4 ਬੱਚਿਆਂ ਨਾਲ ਸਲਫ਼ਾਸ ਖਾ ਲਈ। ਮਹਿਲਾ ਅਤੇ ਉਸ ਦੇ ਬੱਚਿਆਂ ਨੂੰ ਗੰਭੀਰ ਹਾਲਤ ਵਿਚ ਫਤਿਹਾਬਾਦ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਮਾਂ ਅਤੇ 2 ਬੱਚਿਆਂ ਦੀ ਮੌਤ ਹੋ ਗਈ। ਉੱਥੇ ਹੀ ਇਕ ਮੁੰਡੇ ਅਤੇ ਕੁੜੀ ਨੂੰ ਇਲਾਜ ਲਈ ਹਿਸਾਰ ਰੈਫਰ ਕਰ ਦਿੱਤਾ ਗਿਆ ਹੈ। ਇਨ੍ਹਾਂ ਦੋਹਾਂ ਬੱਚਿਆਂ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ, ਜੋ ਕਿ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੇ ਹਨ।

ਇਹ ਵੀ ਪੜ੍ਹੋ : ਵਿਆਹ ਮਗਰੋਂ ਵੀ ਸਕੂਲ ਸਮੇਂ ਦੇ ਪ੍ਰੇਮੀ ਨਾਲ ਘੱਟ ਨਹੀਂ ਹੋਇਆ ਪਿਆਰ, ਪਤਨੀ ਨੇ ਹੱਥੀਂ ਉਜਾੜ ਲਿਆ ਘਰ

PunjabKesari

ਓਧਰ ਪੁਲਸ ਥਾਣਾ ਮੁਖੀ ਓਮ ਪ੍ਰਕਾਸ਼ ਚੁੱਘ ਨੇ ਦੱਸਿਆ ਕਿ 30 ਸਾਲਾ ਕਿਰਨ ਦੇ ਪਤੀ ਵਕੀਲ ਚੰਦ ਦੀ ਪਿਛਲੇ ਸਾਲ ਮੌਤ ਹੋ ਗਈ ਸੀ ਅਤੇ ਉਹ ਸੱਸ ਅਤੇ ਬੱਚਿਆਂ ਨਾਲ ਰਹਿ ਰਹੀ ਸੀ। ਵਕੀਲ ਚੰਦ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਗੁਜ਼ਾਰਾ ਆਪਣੀ ਜ਼ਮੀਨ ’ਤੇ ਖੇਤੀ ਕਰ ਕੇ ਚੱਲ ਰਿਹਾ ਸੀ। ਮਾਨਸਿਕ ਪਰੇਸ਼ਾਨੀ ਕਾਰਨ ਕਿਰਨ ਨੇ ਇਹ ਕਦਮ ਚੁੱਕਿਆ। ਕੱਲ ਕਿਰਨ ਨੇ ਆਪਣੇ 4 ਬੱਚਿਆਂ- ਨਿਸ਼ੂ (11), ਨੀਤੂ (10), ਆਈਨਾ (5) ਅਤੇ ਪੁੱਤਰ ਕ੍ਰਿਸ਼ (2) ਨੂੰ ਸਲਫ਼ਾਸ ਦੇ ਕੇ ਖ਼ੁਦ ਵੀ ਸਲਫ਼ਾਸ ਖਾ ਲਈ। ਉਸ ਸਮੇਂ ਸੱਸ ਘਰ ’ਚ ਨਹੀਂ ਸੀ। 

ਇਹ ਵੀ ਪੜ੍ਹੋ : ਮੁੰਬਈ ਦੇ ਬਾਰ ’ਚ ਮਿਲਿਆ ਸੀਕ੍ਰੇਟ ਤਹਿਖਾਨਾ, ਇਤਰਾਜ਼ਯੋਗ ਹਾਲਤ ’ਚ ਮਿਲੀਆਂ 17 ਡਾਂਸਰਾਂ

 

ਪੁਲਸ ਮੁਤਾਬਕ ਪਿੰਡ ਵਾਸੀਆਂ ਨੇ ਸਾਰਿਆਂ ਨੂੰ ਸਥਾਨਕ ਹਸਪਤਾਲ ’ਚ ਦਾਖ਼ਲ ਕਰਵਾਇਆ, ਜਿੱਥੋਂ ਸੂਚਨਾ ਮਿਲਣ ’ਤੇ ਪੁਲਸ ਹਸਪਤਾਲ ਪਹੁੰਚੀ। ਮਾਂ ਕਿਰਨ, ਨਿਸ਼ੂ ਅਤੇ ਨੀਤੂ ਦੀ ਮੌਤ ਹੋ ਗਈ, ਜਦਕਿ ਕ੍ਰਿਸ਼ ਅਤੇ ਆਈਨਾ ਨੂੰ ਹਿਸਾਰ ਦੇ ਪ੍ਰਾਈਵੇਟ ਹਸਪਤਾਲ ਵਿਚ ਰੈਫਰ ਕੀਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਪਿੰਡ ’ਚ ਸੋਗ ਦੀ ਲਹਿਰ ਹੈ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਸਬੂਤ ਇਕੱਠੇ ਕੀਤੇ ਹਨ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। 

ਇਹ ਵੀ ਪੜ੍ਹੋ : ਮੋਰਚਾ ਫਤਿਹ ਕਰਨ ਮਗਰੋਂ ਕਿਸਾਨ ਸਿੰਘੂ ਬਾਰਡਰ ਤੋਂ ਨਾਲ ਲੈ ਆਏ ਕੀਮਤੀ ਚੀਜ਼, ਜੁੜੀਆਂ ਨੇ ਕਈ ਯਾਦਾਂ


author

Tanu

Content Editor

Related News