ਫਤਿਹਾਬਾਦ: ਲੰਪੀ ਸਕਿਨ ਰੋਗ ਨਾਲ 7 ਗਾਵਾਂ ਦੀ ਮੌਤ, 68 ਨਵੇਂ ਕੇਸ ਮਿਲੇ

Sunday, Aug 28, 2022 - 06:09 PM (IST)

ਫਤਿਹਾਬਾਦ: ਲੰਪੀ ਸਕਿਨ ਰੋਗ ਨਾਲ 7 ਗਾਵਾਂ ਦੀ ਮੌਤ, 68 ਨਵੇਂ ਕੇਸ ਮਿਲੇ

ਫਤਿਹਾਬਾਦ- ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ ’ਚ ਲੰਪੀ ਵਾਇਰਸ ਨਾਲ 7 ਹੋਰ ਗਾਵਾਂ ਦੀ ਮੌਤ ਹੋ ਗਈ। ਜ਼ਿਲ੍ਹੇ ’ਚ ਲੰਪੀ ਸਕਿਨ ਰੋਗ ਕਾਰਨ ਹੁਣ ਤੱਕ 77 ਗਾਵਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ ਤੀਜੇ ਦਿਨ 13 ਹਜ਼ਾਰ ਪਸ਼ੂਆਂ ਨੂੰ ਲੰਪੀ ਤੋਂ ਬਚਾਅ ਲਈ ਵੈਕਸੀਨ ਲਾਈ ਗਈ ਹੈ।

ਸ਼ਨੀਵਾਰ ਨੂੰ ਲੰਪੀ ਵਾਇਰਸ ਦੇ 68 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ ਜ਼ਿਲ੍ਹੇ ’ਚ 2108 ਤੱਕ ਪਹੁੰਚ ਗਈ ਹੈ। ਰਾਹਤ ਦੀ ਗੱਲ ਇਹ ਵੀ ਹੈ ਕਿ ਜ਼ਿਲ੍ਹੇ ’ਚ ਪਿਛਲੇ 4 ਦਿਨਾਂ ਤੋਂ ਲੰਪੀ ਵਾਇਰਸ ਦੇ ਕੇਸ ਘੱਟ ਆ ਰਹੇ ਹਨ ਅਤੇ ਰਿਕਵਰੀ ਰੇਟ ਵਧ ਰਿਹਾ ਹੈ। 13 ਹਜ਼ਾਰ ਪਸ਼ੂਆਂ ਨੂੰ ਲੰਪੀ ਤੋਂ ਬਚਾਅ ਲਈ ਵੈਕਸੀਨ ਲਾਈ ਜਾ ਚੁੱਕੀ ਹੈ। 653 ਪਸ਼ੂਆਂ ਦਾ ਅਜੇ ਵੀ ਇਲਾਜ ਚੱਲ ਰਿਹਾ ਹੈ।

ਦੱਸ ਦੇਈਏ ਕਿ ਮੌਸਮ ’ਚ ਬਦਲਾਅ ਅਤੇ ਗਰਮੀ ਕਾਰਨ ਲੰਪੀ ਸਕਿਨ ਰੋਗ ਦਾ ਕਹਿਰ ਪਿਛਲੇ 4 ਦਿਨਾਂ ’ਚ ਘੱਟ ਵੇਖਣ ਨੂੰ ਮਿਲਿਆ ਹੈ। ਟੀਕਾਕਰਨ ਦਾ ਕੰਮ ਵੀ ਜਾਰੀ ਹੈ। ਪਸ਼ੂ ਪਾਲਣ ਵਿਭਾਗ ਨੇ 1 ਲੱਖ 8 ਹਜ਼ਾਰ ਪਸ਼ੂਆਂ ਨੂੰ ਟੀਕਾ ਲਾਉਣ ਦਾ ਟੀਚਾ ਮਿੱਥਿਆ ਹੈ। ਇਸ ਤੋਂ ਪਹਿਲਾਂ ਪਹਿਲੇ ਪੜਾਅ ’ਚ 22,200 ਪਸ਼ੂਆਂ ਨੂੰ ਲੰਪੀ ਵੈਕਸੀਨ ਦੀ ਡੋਜ਼ ਲਾਈ ਜਾ ਚੁੱਕੀ ਹੈ।


author

Tanu

Content Editor

Related News