ਫਾਰੂਕ ਅਬਦੁੱਲਾ ਨੇ ਪਾਕਿਸਤਾਨ ਨੂੰ ਦਿੱਤਾ ਕਰਾਰਾ ਜਵਾਬ, ਅਸੀਂ ਕਿਸੇ ਦੀ ਕਠਪੁਤਲੀ ਨਹੀਂ

Monday, Aug 31, 2020 - 02:57 AM (IST)

ਫਾਰੂਕ ਅਬਦੁੱਲਾ ਨੇ ਪਾਕਿਸਤਾਨ ਨੂੰ ਦਿੱਤਾ ਕਰਾਰਾ ਜਵਾਬ, ਅਸੀਂ ਕਿਸੇ ਦੀ ਕਠਪੁਤਲੀ ਨਹੀਂ

ਨਵੀਂ ਦਿੱਲੀ - ਫਾਰੂਕ ਅਬਦੁੱਲਾ ਨੇ ਉਕਸਾਵੇ ਦੀ ਕੋਸ਼ਿਸ਼ 'ਤੇ ਪਾਕਿਸਤਾਨ ਨੂੰ ਖਰੀ-ਖਰੀ ਸੁਣਾਈ ਹੈ। ਦਰਅਸਲ ਹਾਲ ਹੀ 'ਚ ਜੰਮੂ-ਕਸ਼ਮੀਰ ਦੇ ਛੇ ਰਾਜਨੀਤਕ ਦਲਾਂ ਵੱਲੋਂ ਧਾਰਾ-370 ਨੂੰ ਹਟਾਉਣ ਖਿਲਾਫ ਮਿਲ ਕੇ ਲੜਨ ਦੇ ਐਲਾਨ ਦੀ ਪਾਕਿਸਤਾਨ ਨੇ ਤਾਰੀਫ ਕੀਤੀ ਹੈ। ਇਸ 'ਤੇ ਅਬਦੁੱਲਾ ਨੇ ਐਤਵਾਰ ਨੂੰ ਕਿਹਾ ਕਿ ਅਸੀਂ ਕਿਸੇ ਦੀ ਕਠਪੁਤਲੀ ਨਹੀਂ ਹਾਂ।

ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਨੇ ਹਮੇਸ਼ਾ ਜੰਮੂ-ਕਸ਼ਮੀਰ ਦੇ ਪ੍ਰਮੁੱਖ ਦਲਾਂ ਨੂੰ ਗਾਲ੍ਹ ਕੱਢੀ ਹੈ, ਹੁਣ ਅਚਾਨਕ ਅਸੀਂ ਉਸ ਦੇ ਚਹੇਤੇ ਬਣ ਗਏ ਹਾਂ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਸੀ ਕਿ ਨੈਸ਼ਨਲ ਕਾਨਫਰੰਸ, ਪੀ.ਡੀ.ਪੀ., ਕਾਂਗਰਸ ਅਤੇ ਤਿੰਨ ਹੋਰ ਦਲਾਂ ਦਾ ਪ੍ਰਸਤਾਵ ਕੋਈ ਮਾਮੂਲੀ ਘਟਨਾ ਨਹੀਂ, ਸਗੋਂ ਇੱਕ ਵੱਡਾ ਮਾਮਲਾ ਹੈ। 

ਅਬਦੁੱਲਾ ਨੇ ਕਿਹਾ, ਮੈਂ ਇਹ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਅਸੀਂ ਨਵੀਂ ਦਿੱਲੀ ਜਾਂ ਸਰਹੱਦ ਪਾਰ ਕਿਸੇ ਦੀ ਕਠਪੁਤਲੀ ਨਹੀਂ ਹਾਂ। ਅਸੀਂ ਜੰਮੂ-ਕਸ਼ਮੀਰ ਦੇ ਲੋਕਾਂ ਦੇ ਪ੍ਰਤੀ ਜਵਾਬਦੇਹ ਹਾਂ। ਸਰਹੱਦ ਪਾਰ ਤੋਂ ਅੱਤਵਾਦ ਨੂੰ ਬੜਾਵਾ ਦੇਣ 'ਤੇ ਅਬਦੁੱਲਾ ਨੇ ਕਿਹਾ, ਅਸੀਂ ਪਾਕਿਸਤਾਨ ਨੂੰ ਅਪੀਲ ਕਰਦੇ ਹਾਂ ਕਿ ਉਹ ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਨੂੰ ਭੇਜਣਾ ਬੰਦ ਕਰਨ, ਅਸੀਂ ਆਪਣੇ ਸੂਬੇ 'ਚ ਸ਼ਾਂਤੀ ਚਾਹੁੰਦੇ ਹਾਂ।


author

Inder Prajapati

Content Editor

Related News